21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬਿਜਲੀ ਮੁਲਾਜ਼ਮ ਜਥੇਬੰਦੀਆਂ ਵਲੋਂ ਨਵਾਂਸ਼ਹਿਰ 'ਚ ਕੀਤੀ ਰੋਸ ਰੈਲੀ <br/>

Ad Position 21
No active advertisement
ਅਜੀਤ ਡੈਸਕ 04-11-2025
ਨਵਾਂਸ਼ਹਿਰ, 3 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪਾਵਰਕਾਮ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਪੰਜਾਬ ਦੇ ਸੱਦੇ 'ਤੇ ਸਰਕਲ ਨਵਾਂਸ਼ਹਿਰ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ | ਮੁਲਾਜ਼ਮ ਮੋਰਚੇ ਪੰਜਾਬ ਵਿੱਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਪ੍ਰਮੁੱਖ ਤੌਰ 'ਤੇ ਟੈਕਨੀਕਲ ਸਰਵਿਸ ਯੂਨੀਅਨ, ਹੈੱਡ ਆਫ਼ਿਸ ਜੁਆਇੰਟ ਐਕਸ਼ਨ ਕਮੇਟੀ, ਗਰਿੱਡ ਇੰਪਲਾਇਜ ਸੰਘਰਸ਼ ਯੂਨੀਅਨ, ਜੀ.ਈ ਕੌਂਸਲ, ਇੰਜੀਨੀਅਰ ਐਸੋਸੀਏਸ਼ਨ, ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਵੈੱਲਫੇਅਰ, ਭਾਰਤੀ ਮਜ਼ਦੂਰ ਸੰਘ, ਪੀ.ਐਸ.ਈ.ਬੀ ਅਕਾਊਾਟਸ ਆਡਿਟ ਐਂਡ ਐਡਮਨਿਸਟਰੇਸ਼ਨ ਸਰਵਿਸ ਐਸੋਸੀਏਸ਼ਨ, ਗਰਿੱਡ ਸਬ-ਸਟੇਸ਼ਨ ਟੈਕਨੀਕਲ ਤੇ ਕਲੈਰੀਕਲ ਇੰਮਪਲਾਇਜ ਯੂਨੀਅਨ ਪੰਜਾਬ, ਪਾਵਰਕਾਮ ਤੇ ਟਰਾਂਸਕੋ ਪੀ.ਟੀ.ਐਸ ਇੰਮਪਲਾਇਜ ਯੂਨੀਅਨ ਨੇ ਭਾਗ ਲਿਆ | ਬੁਲਾਰਿਆਂ ਨੇ ਬੋਲਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਕੋਲ ਬਿਜਲੀ ਬੋਰਡ ਦੀ ਕੀਮਤੀ ਜਾਇਦਾਦ ਲੁਧਿਆਣਾ ਵਿੱਚ 100 ਏਕੜ ਦੇ ਕਰੀਬ ਹੈ ਜਿਹੜੀ ਕਿ ਵੱਖ-ਵੱਖ ਥਾਵਾਂ 'ਤੇ ਹੈ | ਉਹਨਾਂ ਜਾਇਦਾਦਾਂ ਨੂੰ ਪੰਜਾਬ ਦੀ ਸਰਕਾਰ ਆਪਣੇ ਚਹੇਤਿਆਂ ਜਾਂ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਵੇਚਣ ਜਾ ਰਹੀ ਹੈ | ਇਸ ਧਰਨੇ ਨੂੰ ਟੀ.ਐਸ.ਐਸ ਦੇ ਸਰਕਲ ਪ੍ਰਧਾਨ ਸੰਜੀਵ ਕੁਮਾਰ, ਕੁਲਦੀਪ ਸਿੰਘ ਸਹਾਇਕ ਸਕੱਤਰ ਸਰਕਲ, ਅਤਿੰਦਰ ਕੁਮਾਰ, ਅਮਰੀਕ ਸਿੰਘ ਕੈਸ਼ੀਅਰ, ਜੇ.ਈ ਕੌਂਸਲ ਦੇ ਪ੍ਰਧਾਨ ਗੁਰਬਖ਼ਸ਼ ਰਾਮ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਜੇ.ਈ, ਪ੍ਰਵੇਜ਼ ਕੁਮਾਰ ਤਨੇਜਾ ਏ.ਈ, ਗਰਿੱਡ ਸਬ-ਸਟੇਸ਼ਨ ਮਨਦੀਪ ਕੁਮਾਰ ਬਾਲੀ, ਮਦਨ ਲਾਲ ਮੰਡਲ ਸਕੱਤਰ ਨਵਾਂਸ਼ਹਿਰ, ਇਸ਼ਾਨ ਮੱਕੜ ਸਕੱਤਰ, ਸਰਦਾਰਾ ਸਿੰਘ, ਸੰਜੀਵ ਕੁਮਾਰ, ਪਰਵਿੰਦਰ ਸਿੰਘ ਜੇ.ਈ ਜਾਡਲਾ ਨੇ ਸੰਬੋਧਨ ਕੀਤਾ | ਬਲਵਿੰਦਰ ਸਿੰਘ ਟੀ.ਐਸ.ਯੂ ਸਰਕਲ ਸਕੱਤਰ ਨਵਾਂਸ਼ਹਿਰ ਵੱਲੋਂ ਮੰਚ ਸੰਚਾਲਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਖੇਤਾਂ 'ਚ ਪਈ ਝੋਨੇ ਦੀ ਪਰਾਲੀ ਕਿਸਾਨਾਂ ਲਈ ਗਲੇ ਦੀ ਹੱਡੀ ਬਣੀ ਅਗਲੀ ਖ਼ਬਰ ਲੋਧੀਪੁਰ 'ਚ ਕਿਰਤੀਆਂ ਲਈ ਜਾਗਰੂਕਤਾ ਕੈਂਪ ਲਗਾਇਆ <br/>
Ad Position 24