ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਓ, ਦੀਵਾਲੀ ਦਾ ਅਸਲ ਭਾਵ ਜਾਣੀਏ

Ad Position 21
No active advertisement
ਅਜੀਤ ਡੈਸਕ 20-10-2025

ਦੀਵਾਲੀ ਤਿਉਹਾਰ ਦਾ ਮਤਲਬ ਕੀ ਹੈ? ਅਸੀਂ ਪਟਾਕੇ ਕਿਉਂ ਚਲਾਉਂਦੇ ਹਾਂ, ਮਠਿਆਈਆਂ ਕਿਉਂ ਬਣਾਉਂਦੇ ਹਾਂ ਅਤੇ ਦੀਵੇ ਕਿਉਂ ਬਾਲਦੇ ਹਾਂ? ਕਿੰਨੇ ਲੋਕ ਅਸਲ ਵਿਚ ਜਾਣਦੇ ਹਨ ਅਤੇ ਕਿੰਨੇ ਹੀ ਰਿਵਾਜ ਨਿਭਾਉਂਦੇ ਹਨ?
ਅਸੀਂ ਅਕਸਰ ਨਹੀਂ ਜਾਣਦੇ। ਸਾਰਾ ਸਾਲ ਅਸੀਂ ਲੋਕਾਂ ਨੂੰ ਮਿਲਦੇ ਹਾਂ, ਗੱਲਾਂ ਕਰਦੇ ਹਾਂ ਅਤੇ ਕਿਤੇ ਨਾ ਕਿਤੇ ਮਨ ਵੀ ਭਾਰੀ ਹੁੰਦਾ ਹੈ। ਮਤਭੇਦ, ਦੁੱਖ ਅਤੇ ਗੁੱਸਾ ਮਨ ਵਿਚ ਜਮ੍ਹਾਂ ਹੋ ਜਾਂਦਾ ਹੈ। ਅਸੀਂ ਸਮਝਦੇ ਨਹੀਂ ਹਾਂ ਅਤੇ ਇਹੀ ਮਨ ਦਾ ਦਬਾਓ ਜਦੋਂ ਪਟਾਕੇ ਦੇ ਰੂਪ ਵਿਚ ਬਾਹਰੋਂ ਵਿਸਫੋਟ ਹੋ ਜਾਂਦਾ ਹੈ, ਤਾਂ ਮਨ ਕੁਝ ਹੱਦ ਤੱਕ ਹੌਲਾ ਮਹਿਸੂਸ ਕਰਦਾ ਹੈ, ਇਸ ਲਈ ਅਸੀਂ ਪਟਾਕੇ ਚਲਾਉਂਦੇ ਹਾਂ। ਇਹ ਇਕ ਕਿਸਮ ਦਾ ਮਨ ਨੂੰ ਹਲਕਾ ਅਤੇ ਖ਼ੁਸ਼ ਕਰਨ ਦਾ ਤਰੀਕਾ ਹੈ।
ਦੀਵੇ ਜਗਾਉਣਾ ਕੇਵਲ ਰੌਸ਼ਨੀ ਦਾ ਪ੍ਰਤੀਕ ਨਹੀਂ ਹੈ, ਅਸਲ ਵਿਚ ਇਹ ਗਿਆਨ ਅਤੇ ਸੱਚਾਈ ਵੱਲ ਕਦਮ ਵਧਾਉਣ ਦਾ ਸੰਕੇਤ ਹੈ। ਗਿਆਨ ਦਾ ਦੀਪ ਜਗਾਓ ਅਤੇ ਅੰਦਰੋਂ ਅਗਿਆਨ ਦਾ ਅੰਧਕਾਰ ਦੂਰ ਕਰੋ। ਇਸੇ ਤਰ੍ਹਾਂ ਜ਼ੁਬਾਨ ਤੋਂ ਮਿਠਾਸ ਵੰਡੋ। ਸਾਡੀ ਬਾਣੀ ਅਤੇ ਵਿਹਾਰ ਮਿੱਠੇ ਹੋਣ ਅਤੇ ਇਸ ਦੁਨੀਆ ਤੋਂ ਜਦੋਂ ਜਾਓ ਤਾਂ ਇਸ ਨੂੰ ਹੋਰ ਮਧੁਰ ਬਣਾ ਛੱਡ ਕੇ ਜਾਓ।
ਅਗਲੀਆਂ ਪੀੜ੍ਹੀਆਂ ਲਈ ਸਾਨੂੰ ਹਿੰਸਾ, ਦਵੈਸ਼ ਅਤੇ ਵੈਰ ਤੋਂ ਰਹਿਤ ਸਮਾਜ ਛੱਡਣਾ ਚਾਹੀਦਾ ਹੈ। ਇਹ ਸਮਾਜ ਸਾਡੇ ਬੱਚਿਆਂ ਲਈ ਸਭ ਤੋਂ ਵੱਡੀ ਭੇਟ ਹੈ। ਹੀਰੇ, ਜਵਾਹਰਾਤ, ਚਾਂਦੀ ਜਾਂ ਸੋਨਾ ਵੱਡੀ ਗੱਲ ਨਹੀਂ, ਸੁਰੱਖਿਅਤ ਅਤੇ ਸਿਹਤਮੰਦ ਸਮਾਜ ਦੇਣਾ ਹੀ ਅਸਲ ਉਪਹਾਰ ਹੈ।
ਇਸ ਤਰ੍ਹਾਂ ਦਾ ਸਮਾਜ ਉਦੋਂ ਹੀ ਬਣ ਸਕਦਾ ਹੈ, ਜਦੋਂ ਅਸੀਂ ਸਭ ਸਰਗਰਮ ਹੋਈਏ। ਸਾਨੂੰ ਸਿੱਖਿਅਤ, ਸੁੰਦਰ ਅਤੇ ਸਿਹਤਮੰਦ ਸਮਾਜ ਦੀ ਦਿਸ਼ਾ ਵਿਚ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੋਵੇਗਾ। ਇਸ ਕਲਪਨਾ ਦੇ ਨਾਲ ਜੀਵਨ ਵਿਚ ਕਦਮ ਵਧਾਓ ਅਤੇ ਤੁਸੀਂ ਦੇਖੋਗੇ ਕਿ ਸਭ ਕੁਝ ਤੁਹਾਡਾ ਸਹੀ ਦਿਸ਼ਾ ਵਿਚ ਹੋਣ ਲਗਦਾ ਹੈ।
ਗੀਤਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹਾ ਹੈ, 'ਜੇਕਰ ਤੁਸੀਂ ਕੋਈ ਕਾਰਜ ਕਰਨ ਲਈ ਜਾਗਰੂਕ ਹੋਵੋ ਤਾਂ ਤੁਹਾਡੇ ਸੰਕਲਪ ਨਾਲ ਹੀ ਉਹ ਕੰਮ ਹੋਣ ਲਗਦਾ ਹੈ। ਜੋ ਵਿਚਾਰ ਅਸੀਂ ਆਪਣੇ ਚੇਤਨ ਮਨ ਵਿਚ ਬੀਜਦੇ ਹਾਂ, ਸਮਾਂ ਆਉਣ 'ਤੇ ਇਕ ਵਿਸ਼ਾਲ ਰੁੱਖ ਬਣ ਜਾਂਦਾ ਹੈ। ਸੋ, ਬੀਜ ਹੀ ਇਹੋ ਜਿਹੇ ਬੀਜੋ, ਜਿਸ ਨਾਲ ਖ਼ੁਸ਼ਹਾਲੀ ਆਵੇ ਤੇ ਖੁਸ਼ਹਾਲੀ ਲਈ ਸਾਨੂੰ ਇਹ ਸਭ ਕਰਨਾ ਹੀ ਪਵੇਗਾ।
ਬਹੁਤ ਵੱਡੇ-ਵੱਡੇ ਰੁੱਖ ਹੁੰਦੇ ਹਨ, ਪਰ ਉਨ੍ਹਾਂ ਦਾ ਬੀਜ ਬਹੁਤ ਛੋਟਾ ਸੀ। ਇਸੇ ਤਰ੍ਹਾਂ ਹੀ ਵਿਚਾਰਾਂ ਨਾਲ ਹੁੰਦਾ ਹੈ। ਜੋ ਅਸੀਂ ਸੋਚਦੇ ਹਾਂ ਉਹ ਇਕ ਦਿਨ ਬਹੁਤ ਵੱਡੇ ਰੁੱਖ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਇਹ ਹੀ ਜੀਵਨ ਦੀ ਸਾਧਨਾ ਦਾ ਰਹੱਸ ਹੈ। ਸਭ ਦੀ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਵਧੀਆ ਹੋਵੇ ਇਹ ਪ੍ਰਾਰਥਨਾ।
ਪੂਜਾ ਨਾਲ ਜੇਕਰ ਮਨ ਸਾਫ਼ ਹੁੰਦਾ ਹੈ ਤਾਂ ਚੰਗਿਆਈ ਦਾ ਨਿਵਾਸ ਹੁੰਦਾ ਹੈ। ਜੇਕਰ ਮਨ ਅਸ਼ੁੱਧੀਆਂ ਨਾਲ ਭਰਪੂਰ ਹੋਵੇਗਾ, ਤਾਂ ਚੰਗਿਆਈ ਉਥੇ ਨਹੀਂ ਆਏਗੀ। ਇਸ ਲਈ ਸਾਨੂੰ ਮਨ ਨੂੰ ਸਾਫ਼ ਰੱਖਣਾ ਚਾਹੀਦਾ ਹੈ।
ਮਨ ਨੂੰ ਸਾਫ਼ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ-ਗਿਆਨ, ਗਾਨ ਅਤੇ ਧਿਆਨ। ਗਿਆਨ ਤੋਂ ਮਨ ਨੂੰ ਸਮਝਾਓ, ਗਾਨ ਨਾਲ ਭਾਵਨਾਵਾਂ ਨੂੰ ਜੋੜੋ ਅਤੇ ਧਿਆਨ ਨਾਲ ਮਨ ਨੂੰ ਕਾਬੂ ਕਰੋ। ਇਹ ਹੀ ਦੀਵਾਲੀ ਦਾ ਮੂਲ ਸੰਦੇਸ਼ ਹੈ-ਅੰਦਰ ਦੇ ਪ੍ਰਕਾਸ਼ ਨੂੰ ਫੈਲਾਓ ਅਤੇ ਮਿਠਾਸ ਵੰਡੋ।
ਪਟਾਕੇ ਅਤੇ ਦੀਵਿਆਂ ਦਾ ਤਿਉਹਾਰ ਕੇਵਲ ਰਿਵਾਜ ਨਹੀਂ, ਅਸਲ ਵਿਚ ਮਨ ਨੂੰ ਨਾਕਾਰਾਤਮਿਕਤਾ ਤੋਂ ਮੁਕਤ ਕਰਨ, ਗਿਆਨ ਨੂੰ ਜਗਾਉਣ ਅਤੇ ਸਮਾਜ ਵਿਚ ਮਿਠਾਸ ਫੈਲਾਉਣ ਦਾ ਮੌਕਾ ਹੈ। ਸੋ, ਦੀਪ ਜਲਾਓ ਆਪਣੇ ਘਰ ਵਿਚ ਚੰਗਾ ਮਾਹੌਲ ਬਣਾਓ। ਜੋ ਘਰ ਵਿਚ ਮੌਜੂਦ ਹਨ ਉਨ੍ਹਾਂ ਨਾਲ ਵੀ ਨੱਚਣਾ ਸ਼ੁਰੂ ਕਰੋ। ਧਿਆਨ ਕਰਨਾ ਨਾ ਭੁੱਲੋ। ਤਿਉਹਾਰ ਮਨਾਉਣ ਤੋਂ ਪਹਿਲਾਂ ਤਿਉਹਾਰ ਦੇ ਦੌਰਾਨ ਅਤੇ ਤਿਉਹਾਰ ਤੋਂ ਬਾਅਦ ਸਭ ਤਿਉਹਾਰ ਮਨਾ ਕੇ ਪਹਿਲਾਂ, ਮਨੋ ਧਿਆਨ ਜ਼ਰੂਰ ਕਰੋ। ਤਾਂ ਹੀ ਅਸੀਂ ਅਸਲ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸਲੀ ਦੀਵਾਲੀ ਦਾ ਤੋਹਫ਼ਾ ਦੇ ਸਕਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਝੁੱਗੀਆਂ ਤੇ... ਅਗਲੀ ਖ਼ਬਰ ਭਾਈ ਮਨੀ ਸਿੰਘ ਦੀ ਸ਼ਹਾਦਤ
Ad Position 24
No active advertisement