ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦੀ ਰਾਤ ਸੁਹਾਣੀ

Ad Position 21
No active advertisement
ਅਜੀਤ ਡੈਸਕ 20-10-2025

ਦੀਵਾਲੀ ਦੀ ਰਾਤ ਸੁਹਾਣੀ।
ਹਰਿਮੰਦਿਰ ਵਿਚ ਅੰਮ੍ਰਿਤ ਬਾਣੀ।
ਕਰਮਾਂ ਵਾਲੇ ਕਹਿਣ ਓ ਬਾਬਾ।
ਦੀਵੇ ਜਗਦੇ ਰਹਿਣ ਓ ਬਾਬਾ।

ਹਰਿਗੋਬਿੰਦ ਜੀ ਵਾਪਸ ਆਏ।
ਬਵੰਜਾ ਰਾਜੇ ਨਾਲ ਲਿਆਏ।
ਅੰਬਰੋਂ ਤਾਰੇ ਲਹਿਣ ਓ ਬਾਬਾ
ਦੀਵੇ ਜਗਦੇ ਰਹਿਣ ਓ ਬਾਬਾ।

ਭਰਤ, ਖੜਾਵਾਂ-ਤਖ਼ਤ ਸਜਾ ਕੇ।
ਰਾਮ-ਲਕਛਮਣ ਬੈਠੇ ਆ ਕੇ।
ਮੋਹ ਦੇ ਦਰਿਆ ਵਹਿਣ ਓ ਬਾਬਾ।
ਦੀਵੇ ਜਗਦੇ ਰਹਿਣ ਓ ਬਾਬਾ।

ਖ਼ੁਸ਼ਬੂ ਇਕ ਹੈ ਸਭ ਧਰਮਾਂ ਦੀ।
ਭਾਰਤ ਮਾਂ ਦੇ ਸ਼ੁੱਭ ਕਰਮਾਂ ਦੀ।
ਫੁੱਲਾਂ ਲੱਦੀ ਟਹਿਣ ਓ ਬਾਬਾ।
ਦੀਵੇ ਜਗਦੇ ਰਹਿਣ ਓ ਬਾਬਾ।

ਘਰ-ਘਰ ਦੇ ਵਿਚ ਤੋਟ ਨਾ ਆਵੇ।
ਰਿਸ਼ਤਿਆਂ ਦੇ ਵਿਚ ਖੋਟ ਨਾ ਆਵੇ।
ਰਲ-ਮਿਲ ਸਾਰੇ ਬਹਿਣ ਓ ਬਾਬਾ।
ਦੀਵੇ ਜਗਦੇ ਰਹਿਣ ਓ ਬਾਬਾ।

ਚਮਨ 'ਚੋਂ ਕੋਈ ਫੁੱਲ ਨਾ ਟੁੱਟੇ।
ਨੇਰ੍ਹੀ ਝੱਖੜ ਚਾਅ ਨਾ ਲੁੱਟੇ।
ਉੱਡਦੀਆਂ ਤਿੱਤਲੀਆਂ ਬਹਿਣ ਓ ਬਾਬਾ।
ਦੀਵੇ ਜਗਦੇ ਰਹਿਣ ਓ ਬਾਬਾ।

'ਬਾਲਮ' ਮੇਰਾ ਭਾਰਤ ਮੰਦਿਰ।
ਅਰਚਨ ਪੂਜਾ ਇਸਦੇ ਅੰਦਰ।
ਰੱਬ ਦੀਆਂ ਮਿਹਰਾਂ ਕਹਿਣ ਓ ਬਾਬਾ।
ਦੀਵੇ ਜਗਦੇ ਰਹਿਣ ਓ ਬਾਬਾ।

-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋਬਾਈਲ : 98156-25409

Ad Position 22
No active advertisement
ਪਿਛਲੀ ਖ਼ਬਰ ਮਿੱਟੀ ਦਿਆ ਦੀਵਿਆ... ਅਗਲੀ ਖ਼ਬਰ ਝੁੱਗੀਆਂ ਤੇ...
Ad Position 24
No active advertisement