24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਰਸਾਤ ਨਾਲ ਬਟਾਲਾ 'ਚ ਵੱਖ-ਵੱਖ ਥਾਵਾਂ 'ਤੇ ਪੁਰਾਣੇ ਮਕਾਨ ਡਿੱਗੇ

Ad Position 21
No active advertisement
ਅਜੀਤ ਡੈਸਕ 04-09-2025
ਬਟਾਲਾ, 3 ਸਤੰਬਰ (ਬੁੱਟਰ)-ਲਗਾਤਾਰ ਹੋ ਰਹੀ ਬਰਸਾਤ ਕਾਰਨ ਬਟਾਲਾ ਦੇ ਵੱਖ-ਵੱਖ ਇਲਾਕਿਆਂ 'ਚ ਪੁਰਾਣੇ ਮਕਾਨ ਢਹਿ-ਢੇਰੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਮੰਦਰ ਕਾਲੀ ਦੁਆਰ ਨੇੜੇ ਇਕ ਇਮਾਰਤ ਸਵੇਰੇ ਡਿੱਗ ਗਈ, ਜਿਸ ਨਾਲ ਰਸਤਾ ਬੰਦ ਹੋ ਗਿਆ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ | ਮੰਦਰ ਜਾਣ ਵਾਲੇ ਵਾਲੀਆਂ ਸੰਗਤਾਂ ਨੂੰ ਵੀ ਮੁਸ਼ਕਲਾਂ ਆਈਆਂ | ਇਸੇ ਤਰ੍ਹਾਂ ਪੁਰੀਆਂ ਮੁਹੱਲਾ ਸੇਖਾਂ ਵਾਲੀ ਗਲੀ ਵਿਚ ਵੀ ਇਕ ਮਕਾਨ ਡਿੱਗ ਗਿਆ, ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਥਾਂ 'ਤੇ ਕਰੀਬ 15-20 ਘਰਾਂ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਲਬਾ ਹਟਾਇਆ ਜਾਵੇ | ਇਸੇ ਤਰ੍ਹਾਂ ਗੁਰਦੁਆਰਾ ਕੰਧ ਸਾਹਿਬ ਨਜ਼ਦੀਕ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਲਗਦੀ ਇਮਾਰਤ ਵੀ ਢਹਿ-ਢੇਰੀ ਹੋ ਗਈ ਤੇ ਇਥੇ ਵੀ ਲੋਕਾਂ ਨੂੰ ਲੰਘਣ ਸਮੇਂ ਮੁਸ਼ਕਲ ਆਈ, ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗੇ, ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਮੁਆਵਜਾ ਦੇਵੇ |
Ad Position 22
No active advertisement
ਪਿਛਲੀ ਖ਼ਬਰ ਕਲਾਨੌਰ 'ਚ ਖੰਡਰ ਇਮਾਰਤਾਂ ਡਿਗਣ ਕਾਰਨ ਲੋਕਾਂ ਲਈ ਬਣੀਆਂ ਖਤਰਾ ਅਗਲੀ ਖ਼ਬਰ ਰਾਤ 2 ਵਜੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਿਧਾਇਕ ਪਾਹੜਾ ਨੇ ਗਾਹਲੜੀ ਧੁੱਸੀ ਬੰਨ੍ਹ ਸੰਬੰਧੀ ਦਿੱਤੀ ਜਾਣਕਾਰੀ
Ad Position 24