ਗੁਰਦਾਸਪੁਰ, 5 ਦਸੰਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 14 ਦਸੰਬਰ ਨੰੂ ਹੋਣ ਜਾ ਰਹੀਆਂ ਹਨ | ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਕਮਲਜੀਤ ਚਾਵਲਾ ਨੇ ਦੱਸਿਆ ਕਿ ਦੀਨਾਨਗਰ ਦੇ ਪਿੰਡਾਂ ਅੰਦਰ 22 ਜ਼ੋਨ ਪੈਂਦੇ ਹਨ ਅਤੇ ਇਨ੍ਹਾਂ ਵਿਚ 15 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰ ਦਿੱਤੀਆਂ ਹਨ | ਬਲਾਕ ਸੰਮਤੀ ਜ਼ੋਨ ਭਟੋਇਆ ਤੋਂ ਸੁਭਾਸ਼ ਚੰਦਰ, ਛੀਨਾ ਬੇਟ ਤੋਂ ਮਨੋਹਰ ਲਾਲ, ਸ਼ਾਲਾ ਤੋਂ ਸਰਬਜੀਤ ਸਿੰਘ, ਪਨਿਆੜ ਤੋਂ ਅਸ਼ੋਕ ਕੁਮਾਰ ਅਤੇ ਇਸਤਰੀਆਂ ਵਿਚੋਂ ਬਾਂਠਾਵਾਲਾ ਤੋਂ ਮਧੂ ਬਾਲਾ, ਕੱਤੋਵਾਲ ਤੋਂ ਰਾਜਵਿੰਦਰ ਕੌਰ, ਕਲੀਜਪੁਰ ਤੋਂ ਬਲਵਿੰਦਰ ਕੌਰ, ਰਾਊਵਾਲ ਤੋਂ ਦਲਜੀਤ ਕੌਰ, ਗਾਂਧੀਆਂ ਤੋਂ ਸਰਵੇਸ਼ ਕੁਮਾਰੀ, ਸਾਹੋਵਾਲ ਤੋਂ ਗੁਰਭੇਜ ਕੌਰ, ਅਵਾਂਖਾ ਰਵਿੰਦਰ ਕੌਰ, ਜਨਰਲ 'ਚ ਡੀਡਾ ਤੋਂ ਲਵਪ੍ਰੀਤ ਸਿੰਘ, ਬਹਾਦਰ ਤੋਂ ਨਵਜੋਤ ਸਿੰਘ ਸੈਣੀ, ਚਾਵਾ ਤੋਂ ਹਰਪ੍ਰੀਤ ਸਿੰਘ ਸੈਣੀ ਤੇ ਸੈਦੋਵਾਲ ਕਲਾਂ ਸੁਖਦੇਵ ਸਿੰਘ ਤੁੰਗ ਆਦਿ ਹਨ | ਚਾਵਲਾ ਨੇ ਉਮੀਦਵਾਰਾਂ ਦੇ ਪੇਪਰ ਦਾਖ਼ਲ ਕਰਵਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਅੰਦਰ ਇਸ ਸਮੇਂ ਅਕਾਲੀ ਪਾਰਟੀ ਪ੍ਰਤੀ ਲਹਿਰ ਚੱਲ ਰਹੀ ਹੈ ਅਤੇ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਤੋਂ ਲੋਕ ਕਾਫ਼ੀ ਖੁਸ਼ ਹਨ | ਉਨ੍ਹਾਂ ਦੱਸਿਆ ਕਿ ਪੰਜਾਬ 'ਚ ਬਹੁਤ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟਾਂ 'ਤੇ ਅਕਾਲੀ ਦਲ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਵੱਡੀ ਜਿੱਤ ਹੋਵੇਗੀ ਅਤੇ ਦੀਨਾਨਗਰ ਹਲਕੇ ਦੀਆਂ ਕਾਫ਼ੀ ਸੀਟਾਂ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿਚ ਪਾਈਆਂ ਜਾਣਗੀਆਂ |