ਪਠਾਨਕੋਟ, 23 ਦਸੰਬਰ (ਸੰਧੂ/ਵਿਨੋਦ/ਆਸ਼ੀਸ਼)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵਲੋਂ ਸ੍ਰੀ ਸਾਈ ਕਾਲਜ ਬਧਾਨੀ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਰਹਿਨੁਮਾਈ ਹੇਠ ਮਹੱਤਵਪੂਰਨ ਸਮਾਜਿਕ ਕਾਨੂੰਨਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬੱਚਿਆਂ ਦੀ ਸੁਰੱਖਿਆ ਅਤੇ ਮਹਿਲਾਵਾਂ ਦੀ ਸੁਰੱਖਿਆ ਨਾਲ ਸੰਬੰਧਿਤ ਕਾਨੂੰਨਾਂ ਬਾਰੇ ਜਾਣਕਾਰੀ ਦੇਣਾ ਹੈ | ਜਾਗਰੂਕਤਾ ਪ੍ਰੋਗਰਾਮ ਦੌਰਾਨ ਬੱਚਿਆਂ ਨਾਲ ਯੌਨ ਸ਼ੋਸ਼ਣ, ਜਬਰ ਜਨਾਹ, ਅਪਰਾਧਾਂ ਤੋਂ ਸੁਰੱਖਿਆ ਐਕਟ 2012, ਬਾਲ ਵਿਆਹ ਰੋਕਥਾਮ ਐਕਟ 2006 ਅਤੇ ਕਾਰਜਸਥਲ 'ਤੇ ਮਹਿਲਾਵਾਂ ਨਾਲ ਯੌਨ ਉਤਪੀੜਨ ਐਕਟ 2013 ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਪ੍ਰੋਗਰਾਮ ਵਿਚ ਮਿਸ ਊਸ਼ਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਠਾਨਕੋਟ ਐਡਵੋਕੇਟ ਮਮਤਾ, ਐਡਵੋਕੇਟ ਰੋਮਿਤਾ, ਰੇਖਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਅਤੇ ਚੇਅਰਮੈਨ ਇੰਜੀਨੀਅਰ ਐਸ.ਕੇ. ਪੁੰਜ, ਐਮ.ਡੀ. ਤਿ੍ਪਤਾ ਪੁੰਜ ਸ੍ਰੀ ਸਾਈ ਕਾਲਜ, ਬਧਾਨੀ ਅਤੇ ਸਿਵਲ ਹਸਪਤਾਲ ਤੋਂ ਸ਼ਿਫੂ ਅਗਰਵਾਲ ਹਾਜ਼ਰ ਸਨ |