21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਏ. ਐਲ. ਸੀ. ਲੇਬਰ ਦਫ਼ਤਰ ਬਚਾਓ ਮੋਰਚੇ ਨੇ ਜੀ.ਏ. ਟੂ ਡੀ.ਸੀ. ਨਾਲ ਕੀਤੀ ਮੁਲਾਕਾਤ

Ad Position 21
No active advertisement
ਜੀ.ਏ. ਟੂ ਡੀ.ਸੀ. ਨਾਲ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਏ.ਐਲ.ਸੀ. ਲੇਬਰ ਦਫ਼ਤਰ ਬਚਾਓ ਮੋਰਚੇ ਦੇ ਆਗੂ | ਤਸਵੀਰ : ਵਿਸ਼ਾਲ ਮੁੰਨਾ <br/> 31-12-2025
ਗੁਰਦਾਸਪੁਰ, 30 ਦਸੰਬਰ (ਚੱਕਰਾਜਾ)-ਅੱਜ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਬਣਾਏ ਗਏ ਸਾਂਝੇ ਮੋਰਚੇ ਵਲੋਂ ਜੀ.ਏ ਟੂ ਡੀ.ਸੀ ਨਾਲ ਮੁਲਾਕਾਤ ਕੀਤੀ ਗਈ ਅਤੇ 8 ਦਸੰਬਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਦਿੱਤੇ ਗਏ ਮੰਗ ਪੱਤਰ ਬਾਰੇ ਜਾਣਕਾਰੀ ਹਾਸਲ ਕੀਤੀ | ਜਿਸ 'ਤੇ ਡੀ.ਸੀ ਦਫ਼ਤਰ ਵਲੋਂ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਕੁਝ ਦਿਨਾਂ ਬਾਅਦ ਸਹਾਇਕ ਕਿਰਤ ਕਮਿਸ਼ਨਰ ਦਾ ਦਫ਼ਤਰ ਹਫ਼ਤੇ ਵਿਚ ਇਕ ਦਿਨ ਮਜ਼ਦੂਰਾਂ ਦੀਆਂ ਸੇਵਾਵਾਂ ਲਈ ਆਮ ਵਾਂਗ ਖੁੱਲਿ੍ਹਆ ਕਰੇਗਾ | ਦੱਸਣਯੋਗ ਹੈ ਕਿ ਕਿਰਤ ਵਿਭਾਗ ਵਲੋਂ ਬਿਨਾਂ ਕਿਸੇ ਠੋਸ ਕਾਰਨ ਦੇ ਏ.ਐਲ.ਸੀ ਦਫ਼ਤਰ ਨੂੰ ਗੁਰਦਾਸਪੁਰ ਤੋਂ ਬਟਾਲਾ ਤਬਦੀਲ ਕੀਤਾ ਗਿਆ ਹੈ | ਜਦਕਿ ਜ਼ਿਲ੍ਹਾ ਹੈੱਡ ਕੁਆਰਟਰ, ਮਿੰਨੀ ਸੈਕਟਰੀਏਟ ਅਤੇ ਹੋਰ ਸਾਰੇ ਮਹੱਤਵਪੂਰਨ ਸਰਕਾਰੀ ਦਫ਼ਤਰ ਗੁਰਦਾਸਪੁਰ ਵਿਚ ਹੀ ਸਥਿਤ ਹਨ | ਇਸ ਮੌਕੇ ਸ਼ਿਵ ਕੁਮਾਰ, ਜੋਗਿੰਦਰ ਪਾਲ ਪਨਿਆੜ, ਵਿਜੇ ਕੁਮਾਰ ਸੋਹਲ, ਜਸਵੰਤ ਸਿੰਘ ਬੁੱਟਰ, ਜੋਗਿੰਦਰ ਪਾਲ ਘੁਰਾਲਾ, ਧਿਆਨ ਸਿੰਘ ਠਾਕੁਰ, ਸੁਭਾਸ਼ ਕੈਰੇ, ਹਰਚਰਨ ਸਿੰਘ ਔਜਲਾ, ਬਲਵਿੰਦਰ ਸਿੰਘ ਉਦੀਪੁਰ ਅਤੇ ਰਜਿੰਦਰ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਰਮਪਿਤ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਵ: ਮਾਤਾ ਦਲਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ
Ad Position 24