27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਐਨ.ਐੱਸ.ਐੱਸ. ਦਿਵਸ ਸਰਕਾਰੀ ਐਮ.ਆਰ.ਕਾਲਜ 'ਚ ਜੋਸ਼ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 25-09-2025
ਫ਼ਾਜ਼ਿਲਕਾ, 24 ਸਤੰਬਰ (ਅਮਰਜੀਤ ਸ਼ਰਮਾ)- ਐਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਪਿ੍ੰਸੀਪਲ ਜਗਜੀਵਨ ਕੌਰ ਦੀ ਅਗਵਾਈ ਹੇਠ ਐਨ.ਐੱਸ.ਐੱਸ. ਦਿਵਸ ਭਾਰਤੀ ਨੌਜਵਾਨਾਂ ਦੀ ਸੇਵਾ ਦੀ ਭਾਵਨਾ ਨੂੰ ਸਮਰਪਿਤ ਕਰਕੇ ਮਨਾਇਆ ਗਿਆ | ਇਹ ਦਿਵਸ 1969 ਵਿਚ ਐਨ.ਐੱਸ.ਐੱਸ. ਦੀ ਸਥਾਪਨਾ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਸਮਾਰੋਹ ਦੀ ਸ਼ੁਰੂਆਤ 'ਚ ਐਨ.ਐੱਸ.ਐੱਸ. ਗੀਤ ਗਾਇਆ ਗਿਆ ਅਤੇ ਪ੍ਰੋਫੈਸਰ ਓਨੀਕਾ ਕੰਬੋਜ ਨੇ ਐਨ.ਐੱਸ.ਐੱਸ. ਦੀ ਮਹੱਤਤਾ ਤੇ ਵਿਦਿਆਰਥੀਆਂ ਦੀ ਭੂਮਿਕਾ ਉੱਤੇ ਚਾਨਣ ਪਾਇਆ ਤੇ ਐਨ.ਐੱਸ.ਐੱਸ. ਸੇਵਾਦਾਰਾਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ਵਿਚ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪੋਸਟਰ ਮੇਕਿੰਗ, ਰੁੱਖ ਲਗਾਉਣ ਦੀ ਮੁਹਿੰਮ, ਭਾਸ਼ਣ ਮੁਕਾਬਲੇ, ਪ੍ਰਸ਼ਨੋਤਰੀ ਮੁਕਾਬਲੇ ਦਾ ਸੰਚਾਲਨ ਪ੍ਰੋਫੈਸਰ ਰਿਤੂ ਅਗਰਵਾਲ ਕਰਵਾਇਆ | ਐਨ.ਐੱਸ.ਐੱਸ. ਵਲੰਟੀਅਰਾਂ ਨੇ ਭਰਪੂਰ ਜੋਸ਼ ਨਾਲ ਭਾਗ ਲਿਆ | ਇਸ ਸਮੇਂ ਕਾਲਜ ਪਿ੍ੰਸੀਪਲ ਗੁਰਮਿੰਦਰ ਕੌਰ ਨੇ ਵੀ ਸੰਬੋਧਨ ਕੀਤਾ ਤੇ ਕਾਰਜ-ਕਰਮ ਦੀ ਸਮਾਪਤੀ ਪੋ੍ਰਗਰਾਮ ਅਧਿਕਾਰੀ ਪ੍ਰੋਫੈਸਰ ਸ਼ਾਲੂ ਵਲੋਂ ਧੰਨਵਾਦ ਪ੍ਰਗਟ ਕਰਕੇ ਕੀਤੀ ਗਈ ਜਿਨ੍ਹਾਂ ਨੇ ਸਾਰੇ ਵਲੰਟੀਅਰਾਂ ਤੇ ਸਟਾਫ਼ ਪ੍ਰੋ.ਰਿਤੂ, ਪ੍ਰੋ.ਸਲਮਾ, ਪ੍ਰੋ.ਚਿਰਾਗ਼ , ਪ੍ਰੋ.ਓਨੀਕਾ, ਪ੍ਰੋ. ਰਾਮ ਸਿੰਘ ਦੇ ਯੋਗਦਾਨ ਦੀ ਸਰਾਹਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਖੇਡਾਂ 'ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਾਂਗੇ-ਅਰੁਣ ਨਾਰੰਗ
Ad Position 24