ਚੱਬਾ, 19 ਅਕਤੂਬਰ (ਜੱਸਾ ਅਣਜਾਣ)-ਮਾਊਟ ਲਿਟਰਾ ਜੀ ਸਕੂਲ ਥਾਂਦੇ ਅੰਮਿ੍ਤਸਰ ਵਲੋਂ ਪ੍ਰਦੂਸ਼ਨ ਰਹਿਤ ਦੀਵਾਲੀ ਨੂੰ ਉਤਸ਼ਾਹਿਤ ਕਰਨ ਅਤੇ ਇਲਾਕਾ ਨਿਵਾਸੀਆਂ ਨੂੰ ਪਟਾਕਿਆਂ ਤੋਂ ਬਿਨਾਂ ਤਿਉਹਾਰ ਮਨਾਉਣ ਸੰਬੰਧੀ ਇਕ ਕਮਿਊਨਿਟੀ ਰੈਲੀ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਵਲੋਂ ਬਣਾਈਆਂ ਗਈਆਂ ਤਖਤੀਆਂ ਅਤੇ ਬੈਨਰਾਂ ਉਤੇ ਪਟਾਕਿਆਂ ਨੂੰ ਨਾਂਹ ਕਹੋ ਅਤੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਵਰਗੇ ਲਿਖੇ ਗਏ ਸੰਦੇਸ਼ਾ ਸੰਬੰਧੀ ਨਾਅਰੇ ਲਗਾਏ | ਇਸ ਰੈਲੀ ਕੱਢਣ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਇਕ ਪ੍ਰੋਗਰਾਮ ਦੋਰਾਨ ਮੰਚ ਤੇ ਸਟ੍ਰੀਟ ਥੀਏਟਰ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਸੁਰੱਖਿਅਤ ਅਤੇ ਸਥਾਈ ਦੀਵਾਲੀ ਸੰਬੰਧੀ ਸੁਝਾਅ ਦੇਣ ਵਾਲੇ ਪਰਚੇ ਵੀ ਵੰਡੇ ਗਏ | ਜਿਨ੍ਹਾਂ ਵਿਚ ਦੀਵੇ, ਐੱਲ. ਈ. ਡੀ. ਲਾਈਟਾਂ, ਰੰਗੋਲੀ ਵਰਤਨ ਅਤੇ ਪਟਾਕੇ ਚਲਾਉਣ ਦੀ ਬਜਾਏ ਕਮਿਊਨਿਟੀ ਸੇਵਾ ਵਿਚ ਸ਼ਾਮਿਲ ਹੋਣ ਦੇ ਸੁਝਾਅ ਸ਼ਾਮਿਲ ਸਨ | ਭਾਗੀਦਾਰਾਂ ਵਲੋਂ ਇਸ ਮੌਕੇ ਪਟਾਕਾ ਮੁਕਤ ਦੀਵਾਲੀ ਮਨਾਉਣ ਅਤੇ ਜਨਤਕ ਸਥਾਨਾਂ ਨੂੰ ਸਾਫ ਸੁਥਰਾ ਰੱਖਣ ਦਾ ਸੰਕਲਪ ਵੀ ਲਿਆ ਗਿਆ | ਇਸ ਰੈਲੀ ਵਿਚ ਸਕੂਲ ਦੇ ਚੇਅਰਮੈਨ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਵਲੋਂ ਪੁਤਲੀਘਰ ਚੌਂਕ ਤੋਂ ਖ਼ਾਲਸਾ ਕਾਲਜ ਦੇ ਗੇਟ ਨੰਬਰ 2 ਤੱਕ ਰੈਲੀ ਨੂੰ ਹਰੀ ਝੰਡੀ ਦਿਖਾਈ ਗਈ | ਇਸ ਮੌਕੇ ਪਿ੍ੰ: ਜਸਵਿੰਦਰ ਸੇਠੀ ਨੇ ਕਿਹਾ ਕਿ ਸਾਡੇ ਵਿਦਿਆਰਥੀ ਤਬਦੀਲੀ ਦੇ ਸਭ ਤੋਂ ਵੱਧ ਮਜਬੂਤ ਰਾਜਦੂਤ ਹਨ |