10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਡਕੈਤੀ 'ਚ ਸ਼ਾਮਿਲ ਮੁਲਜ਼ਮ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ : 2 ਕਾਬੂ, ਗਲਾਕ ਪਿਸਤੌਲ ਬਰਾਮਦ

Ad Position 21
No active advertisement
ਅਜੀਤ ਡੈਸਕ 22-11-2025

ਅੰਮਿ੍ਤਸਰ, 21 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨ ਮੋਟਰਸਾਈਕਲ ਸਵਾਰਾਂ ਵਲੋਂ ਕਾਰ ਸਵਾਰ ਔਰਤ ਪਾਸੋਂ ਪਿਸਤੌਲ ਵਿਖਾ ਕੇ ਲੁੱਟ ਖੋਹ ਕੀਤੇ ਜਾਣ ਦੇ ਮਾਮਲੇ 'ਚ ਸ਼ਾਮਿਲ ਮੁਲਜ਼ਮ ਅੱਜ ਪੁਲਿਸ ਨਾਲ ਹੋਈ ਮੁੱਠਭੇੜ 'ਚ ਜ਼ਖ਼ਮੀਂ ਹੋ ਗਿਆ ਜਦੋਂ ਕਿ ਪੁਲਿਸ ਵਲੋਂ 2 ਮੁਲਜ਼ਮਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਗਲਾਕ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ | ਗਿ੍ਫਤਾਰ ਕੀਤੇ ਮੁਲਜ਼ਮ ਵਿਦੇਸ਼ੀ ਗੈਂਗਸਟਰ ਗੁਰਦੇਵ ਜੈਸਲ ਸਰਹਾਲੀ (ਤਰਨ ਤਾਰਨ) ਦੇ ਗੈਂਗ ਨਾਲ ਸੰਬੰਧਿਤ ਸਨ ਅਤੇ ਉਹ ਉਸ ਦੇ ਨਿਰਦੇਸ਼ਾਂ 'ਤੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਸਨ | ਪੁਲਿਸ ਦੀ ਗੋਲੀ ਨਾਲ ਜ਼ਖ਼ਮੀਂ ਹੋਏ ਜਸਕੀਰਤ ਸਿੰਘ ਉਰਫ ਸਾਹਿਲ (23) ਨਿਵਾਸੀ ਨਾਮਦੇਵ ਕਾਲੋਨੀ ਸੁਲਤਾਨਵਿੰਡ ਰੋਡ ਵਜੋਂ ਹੋਈ ਹੈ | ਜਿਸ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ | ਉਸਦਾ ਦੂਜਾ ਸਾਥੀ ਅਨਮੋਲ ਬੂਟਾ ਸਿੰਘ (19) ਵਾਸੀ ਜਸਪਾਲ ਨਗਰ ਸੁਲਤਾਨਵਿੰਡ ਰੋਡ ਅੰਮਿ੍ਤਸਰ ਵੀ ਪੁਲਿਸ ਵਲੋਂ ਗਿ੍ਫਤਾਰ ਕੀਤਾ ਗਿਆ ਹੈ | ਅੱਜ ਇੱਥੇ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਣ ਲੈਣ ਲਈ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ ਜਿਨ੍ਹਾਂ ਦੱਸਿਆ ਕਿ ਬੀਤੇ 11 ਨਵੰਬਰ ਨੂੰ ੂ ਮਕਬੂਲਪੁਰਾ ਖੇਤਰ 'ਚ ਇਕ ਕਾਰ ਸਵਾਰ ਔਰਤ ਨੂੰ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਵਲੋਂ ਘੇਰ ਕੇ ਉਸਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਲੁੱਟ ਲਏ ਸਨ | ਜਿਸ ਉਪਰੰਤ ਪੁਲਿਸ ਨੇ ਜਸਕੀਰਤ ਸਿੰਘ ਉਰਫ ਸਾਹਿਲ ਅਤੇ ਅਨਮੋਲ ਬੂਟਾ ਸਿੰਘ ਨੂੰ ਗਿ੍ਫ਼ਤਾਰ ਕੀਤਾ | ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਔਰਤ ਨਾਲ ਲੁੱਟ ਖੋਹ ਵੇਲੇ ਅਨਮੋਲ ਬੂਟਾ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਜਦੋਂ ਕਿ ਜਸਕੀਰਤ ਸਿੰਘ ਉਰਫ ਸਾਹਿਲ ਨੇ ਖੋਹ ਦੌਰਾਨ ਗਲੌਕ ਪਿਸਤੌਲ ਫੜਿਆ ਹੋੋਇਆ ਸੀ | ਪੁਲਿਸ ਕੋਲ ਜਸਕੀਰਤ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੇ ਅਪਰਾਧ ਵਿਚ ਵਰਤਿਆ ਪਿਸਤੌਲ ਲੁਕਾਇਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਉਸਨੂੰ ਬਰਾਮਦ ਕਰਵਾਉਣ ਲਈ ਲੈ ਕੇ ਗਈ ਤਾਂ ਉਹ ਮੌਕਿਆ 'ਤੇ ਅਚਾਨਕ ਉਲਟ ਦਿਸ਼ਾ ਨੂੰ ਭਜਿਆ ਤੇ ਲੁਕੋਇਆ ਪਿਸਤੌਲ ਕੱਢ ਕੇ ਇੰਸ: ਜਸਜੀਤ ਸਿੰਘ ਵੱਲ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤਾ | ਇਸ ਦੇ ਜਵਾਬ 'ਚ ਇੰਸ: ਜਸਜੀਤ ਸਿੰਘ ਐੱਸ. ਐੱਚ. ਓ. ਮਕਬੂਲਪੁਰਾ ਨੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਚਲਾਈ, ਜੋ ਮੁਲਜ਼ਮ ਦੇ ਸੱਜੇ ਪੈਰ 'ਤੇ ਲੱਗੀ | ਜਿਸ ਨਾਲ ਉਹ ਜਖਮੀਂ ਹੋ ਕੇ ਜ਼ਮੀਨ 'ਤੇ ਡਿੱਗ ਗਿਆ | ਜ਼ਖਮੀ ਹੋਏ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ | ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਪਹਿਲਾਂ ਤਰਨ ਤਾਰਨ ਦੇ ਫਾਈਵ ਸਟਾਰ ਇਮੀਗ੍ਰੇਸ਼ਨ ਵੀਜ਼ਾ ਦਫਤਰ ਦੇ ਬਾਹਰ ਇਕ ਮਾਮਲੇ ਵਿਚ ਗੋਲੀਆਂ ਚਲਾ ਚੁੱਕੇ ਸਨ ਤੇ ਇਕ ਹੋਰ ਮਾਮਲੇ ਵਿਚ ਥਾਣਾ ਲੋਪੋਕੇ ਦੇ ਖੇਤਰ ਵਿਚ ਇਕ ਘਰ ਦੇ ਬਾਹਰ ਵੀ ਗੋਲੀਆਂ ਚਲਾਈਆਂ ਸਨ | ਇਸ 'ਚ ਉਹ ਦੋਵੇਂ ਪੁਲਿਸ ਨੂੰ ਲੋੜੀਂਦੇ ਸਨ | ਇਸ ਮੌਕੇ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ. ਜਸਰੂਪ ਕੌਰ ਬਾਠ, ਏ. ਸੀ. ਪੀ. ਗਗਨਦੀਪ ਸਿੰਘ ਇੰਸ: ਜਸਜੀਤ ਸਿੰਘ, ਇੰਸ: ਹਰਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਪੰਤ ਕਰਨਗੇ ਕਪਤਾਨੀ ਅਗਲੀ ਖ਼ਬਰ ਮਾਰਕੀਟ ਕਮੇਟੀ ਨੇ ਸਬਜ਼ੀ ਮੰਡੀ ਵੱਲ੍ਹਾ 'ਚੋਂ ਨਾਜਾਇਜ਼ ਤੌਰ 'ਤੇ ਖੜ੍ਹੀਆਂ ਗੱਡੀਆਂ ਹਟਾਈਆਂ
Ad Position 24