ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)- ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਪ੍ਰਧਾਨਗੀ ਹੇਠ ਤਰਨ ਤਾਰਨ ਵਿਖੇ ਸੈਕਟਰੀ ਬਲਬੀਰ ਸਿੰਘ ਤਰਨ ਤਾਰਨ, ਜ਼ਿਲ੍ਹਾ ਪ੍ਰਧਾਨ ਅਤੇ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਮੀਟਿੰਗ ਦੇ ਫੈਸਲੇ ਨੂੰ ਜਾਰੀ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਐਲਾਨ ਕੀਤਾ ਕਿ ਜ਼ਿਮਨੀ ਚੋਣ ਹਲਕੇ ਤਰਨ ਤਾਰਨ ਵਿਚ ਡੀਪੂ ਹੋਲਡਰਾਂ ਦੀਆਂ ਮੰਗਾਂ, ਜਿਨ੍ਹਾਂ ਵਿਚ 68000 ਰੁਪਏ ਮਾਣ ਭੱਤਾ ਜਾਂ ਦਿੱਲੀ ਦੀ ਤਰਜ਼ 'ਤੇ ਪ੍ਰਤੀ ਕੁਇੰਟਲ 200 ਰੁਪਏ ਕਮਿਸ਼ਨ ਦਿੱਤਾ ਜਾਵੇ, ਲੋਡਿੰਗ, ਅਨਲੋਡਿੰਗ, ਟਰਾਂਸਪੋਰਟ ਤੇ ਲੇਬਰ ਜੋ ਠੇਕੇਦਾਰ ਨੂੰ ਅਦਾ ਕੀਤੀ ਜਾਂਦੀ ਹੈ, ਸਿੱਧੀ ਡੀਪੂ ਹੋਲਡਰਾਂ ਨੂੰ ਦਿੱਤੀ ਜਾਵੇ, ਈ-ਕੇ ਵਾਈ ਸੀ ਦਾ ਮਿਹਨਤਾਨਾ ਦਿੱਤਾ ਜਾਵੇ, ਪੌਸ਼ ਮਸ਼ੀਨ ਦਾ ਕਰਾਇਆ ਪ੍ਰਤੀ ਕੁਇੰਟਲ 21 ਰੁਪਏ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ ਆਦਿ ਤਰੁੰਤ ਲਾਗੂ ਕੀਤੀਆਂ ਜਾਣ ਨਹੀਂ ਤਾਂ 7 ਸਤੰਬਰ ਨੂੰ ਰੋਸ ਵਜੋਂ ਧਰਨਾ ਲਗਾਇਆ ਜਾਵੇਗਾ |