13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਮਤਾ ਨਿਕੇਤਨ ਸਕੂਲ ਵਿਚ ਬੱਚਿਆਂ ਦੀ ਗਤਕੇ 'ਚ ਚੜ੍ਹਤ <br/>

Ad Position 21
No active advertisement
ਗਤਕਾ ਮੁਕਾਬਲੇ 'ਚ ਮੱਲਾਂ ਮਾਰਨ ਵਾਲੇ ਮਮਤਾ ਨਿਕੇਤਨ ਸਕੂਲ ਦੇ ਵਿਦਿਆਰਥੀ ਪਿੰ੍ਰਸੀਪਲ ਨਾਲ | ਤਸਵੀਰ:ਮਨਜੀਤ ਸਿੰਘ <br/> 02-11-2025
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)- ਵਿੱਦਿਅਕ ਸੰਸਥਾ ਮਮਤਾ ਨਿਕੇਤਨ ਜਿੱਥੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਬੱਚੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਿੰਦੇ ਹੋਏ ਕਈ ਖਿਤਾਬ ਅਤੇ ਇਨਾਮ ਆਪਣੇ ਨਾਂਅ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਦੇ ਹਨ | ਇਸ ਵਾਰ ਵੀ ਕੈਲੀਫੋਰਨੀਆ ਗਤਕਾ ਦਲ ਅਤੇ ਜ਼ਿਲ੍ਹਾ ਗਤਕਾ ਐਸੋਸਿਏਸ਼ਨ ਵਲੋਂ ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖੇ ਗਤਕਾ ਮੁਕਾਬਲੇ ਕਰਵਾਏ ਗਏ | ਜਿਸ 'ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ | ਮਮਤਾ ਨਿਕੇਤਨ ਨੇ ਆਪਣਾ ਜੌਹਰ ਦਿਖਾਉਂਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਸ ਦੇ ਨਾਲ ਹੀ ਇਸ ਨੂੰ ਕੈਲੀਫੋਰਨੀਆ ਗਤਕਾ ਦਲ ਵਲੋਂ ਬੈਸਟ ਟੀਮ ਦੇ ਖਿਤਾਬ ਨਾਲ ਨਿਵਾਜਿਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨੇ ਬੱਚਿਆਂ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਗਤਕਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ, ਇਸ ਲਈ ਬੱਚਿਆਂ ਦੀ ਇਹ ਪ੍ਰਾਪਤੀ ਸਾਡੇ ਲਈ ਮਾਣ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਆਰੰਭ <br/> ਅਗਲੀ ਖ਼ਬਰ ਆਈ.ਟੀ.ਆਈਜ਼ ਠੇਕਾ ਯੂਨੀਅਨ ਦਾ ਤਰਨ ਤਾਰਨ ਵਿਖੇ ਧਰਨਾ 6 ਨੂੰ <br/>
Ad Position 24