24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਲਾਡੋਵਾਲ ਸਹਿਕਾਰੀ ਸੁਸਾਇਟੀ 'ਚ 560 ਬੋਰੀਆਂ ਯੂਰੀਆ ਖਾਦ ਦੀਆਂ ਆਈਆਂ, ਪਰ ਕਿਸਾਨਾਂ ਨੂੰ ਨਹੀਂ ਮਿਲੀਆਂ <br/>

Ad Position 21
No active advertisement
ਅਜੀਤ ਡੈਸਕ 29-12-2025
ਲਾਡੋਵਾਲ, 28 ਦਸੰਬਰ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਅਧੀਨ ਆਉਂਦੇ ਕਸਬਾ ਲਾਡੋਵਾਲ ਦੀ ਸਹਿਕਾਰੀ ਕੋਆਪਰੇਟਿਵ ਸੁਸਾਇਟੀ 'ਚ 560 ਬੋਰੀਆਂ ਯੂਰੀਆ ਖਾਦ ਨਾਲ ਭਰਿਆ ਟਰੱਕ ਸੁਸਾਇਟੀ ਦੇ ਬਾਹਰੋਂ ਹੀ ਲਾਪਤਾ ਹੋ ਗਿਆ, ਜਿਸ ਦਾ ਸੁਸਾਇਟੀ ਮੈਂਬਰਾਂ ਅਤੇ ਹੋਰਾਂ ਵਲੋਂ ਭਰਮਾ ਰੋਸ ਜਤਾਇਆ ਗਿਆ | ਲਾਡੋਵਾਲ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਦੀ ਪ੍ਰਧਾਨਗੀ ਹੇਠ ਇਕ ਕਾਰਵਾਈ ਮਤਾ ਲਿਖਣ ਦਾ ਅਧਿਕਾਰ ਵਾਧੂ ਚਾਰਜ ਸਕੱਤਰ ਕਰਮਪਾਲ ਸਿੰਘ ਵਿਰਕ ਨੂੰ ਦਿੱਤਾ ਗਿਆ, ਜਿਸ ਦੌਰਾਨ ਤਿੰਨ ਮਤੇ ਪਾਸ ਕੀਤੇ ਗਏ | ਇਸ ਸੰਬੰਧੀ ਗੱਲਬਾਤ ਕਰਦਿਆਂ ਸਕੱਤਰ ਕਰਮਪਾਲ ਸਿੰਘ ਵਿਰਕ ਨੇ ਦੱਸਿਆ ਕਿ ਸਰਕਾਰੀ ਸੁਸਾਇਟੀ ਵਿਖੇ 22 ਦਸੰਬਰ ਨੂੰ ਲਾਡੋਵਾਲ ਸਭਾ ਵਿਚ ਯੂਰੀਆ ਖਾਦ ਦੇ 560 ਬੈਗ ਇਕ ਗੱਡੀ ਰਾਹੀਂ ਗੇਟ ਤੱਕ ਪਹੁੰਚੇ, ਜਦ ਕਿ ਉਹ ਗੱਡੀ ਸਮੇਤ ਯੂਰੀਆ ਖਾਦ ਸਭਾ ਦੇ ਬਾਹਰੋਂ ਬਾਹਰ ਕੁਲਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਦੇ ਘਰੇ ਚਲੇ ਗਈ | ਸਕੱਤਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪਿਛਲੇ 10 ਸਾਲ ਤੋਂ ਡਿਫਾਲਟਰ ਚੱਲ ਰਿਹਾ ਹੈ | ਗੱਡੀ ਨੂੰ ਕੋਈ ਪ੍ਰਾਈਵੇਟ ਬੰਦਾ ਰਸੀਵ ਨਹੀਂ ਕਰ ਸਕਦਾ, ਕੇਵਲ ਸਕੱਤਰ ਦੁਆਰਾ ਹੀ ਉਸ ਨੂੰ ਰਸੀਵ ਕੀਤਾ ਜਾ ਸਕਦਾ ਹੈ, ਜਦ ਕਿ ਇਸ ਗੱਡੀ ਵਿਚਲੀ ਖਾਦ ਨੂੰ ਸਕੱਤਰ ਵਲੋਂ ਰਸੀਵ ਨਹੀਂ ਕੀਤਾ ਗਿਆ ਅਤੇ ਨਾ ਹੀ ਗੱਡੀ ਦੀ ਕੋਈ ਲੇਬਰ ਦਿੱਤੀ ਗਈ | ਸਕੱਤਰ ਵਰਕਰ ਨੇ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੂੰ ਕੁਲਵਿੰਦਰ ਸਿੰਘ ਦਾ ਫ਼ੋਨ ਆਇਆ ਕਿ ਤੁਸੀਂ ਯੂਰੀਆ ਖਾਦ ਦੇ 560 ਬੈਗਾਂ ਵਿਚੋਂ 160 ਯੂਰੀਆ ਖਾਦ ਦੇ ਬੈਗ ਤੁਸੀਂ ਸਭਾ ਵਿਚ ਲੈ ਲਵੋ, ਜਦ ਕਿ ਸਕੱਤਰ ਸਭਾ ਵਲੋਂ 560 ਬੈਗਾਂ ਦੀ ਹੀ ਵਾਪਸੀ ਦੀ ਮੰਗ ਕੀਤੀ | ਸਭਾ ਦੇ ਸਕੱਤਰ ਨੇ ਦੱਸਿਆ ਕਿ ਖਾਦ ਦੀ ਬਿਲਟੀ ਵੀ ਕੁਲਵਿੰਦਰ ਸਿੰਘ ਦੇ ਕੋਲ ਹੀ ਹੈ, ਜਿਹੜੀ ਕਿ ਸਭਾ ਦੇ ਨਾਮ 'ਤੇ ਹੈ | ਸਕੱਤਰ ਵਿਰਕ ਨੇ ਅੱਗੇ ਦੱਸਿਆ ਕਿ ਸਭਾ ਦੇ ਆਮ ਇਜਲਾਸ ਵਿਚ ਸਾਰੇ ਮੈਂਬਰ ਹਾਜ਼ਰ ਹੋਏ ਅਤੇ ਸਭਾ ਦੇ ਸਾਰੇ ਮੈਂਬਰਾਂ ਵਲੋਂ 560 ਬੈਗ ਨਾਲ ਭਰੀ ਯੂਰੀਆ ਖਾਦ ਦੀ ਗੱਡੀ ਲਿਜਾਉਣ ਦਾ ਇਤਰਾਜ਼ ਜਤਾਇਆ ਅਤੇ ਸਭਾ ਦੇ ਸਮੂਹ ਮੈਂਬਰਾਂ ਨੇ ਮੰਗ ਕਰਦਿਆਂ ਕਿਹਾ ਕਿ ਜਾਂ ਤਾਂ ਕੁਲਵਿੰਦਰ ਸਿੰਘ ਪਾਸੋਂ ਦੋ ਦਿਨਾਂ ਵਿਚ ਯੂਰੀਆ ਖਾਦ ਦੇ ਸਾਰੇ ਥੈਲੇ ਵਾਪਸ ਮੰਗਵਾਏ ਜਾਣ ਜਾਂ ਕੁਲਵਿੰਦਰ ਸਿੰਘ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਤੋਂ ਪਹਿਲਾਂ ਸਭਾ ਨਾਲ ਜੁੜੇ ਪਿੰਡ ਲਾਡੋਵਾਲ, ਤਲਵੰਡੀ ਕਲਾਂ, ਹੁਸੈਨਪੁਰਾ, ਮੰਝਫਗੂਵਾਲ, ਫ਼ਤਿਹਗੜ੍ਹ ਗੁੱਜਰਾਂ, ਬਾੜੇਵਾਲ ਡੋਗਰਾਂ, ਬੌਕੜ ਡੋਗਰਾਂ, ਮੁਜ਼ਾਰਾ ਖੁਰਦ, ਗੋਇੰਦਵਾਲ, ਆਲੋਵਾਲ ਦੇ ਸਾਰੇ ਕਿਸਾਨ ਪਹਿਲਾਂ ਲਾਡੋਵਾਲ ਸੁਸਾਇਟੀ ਵਿਚ ਇਕੱਠੇ ਹੋਏ, ਜਿਨ੍ਹਾਂ ਵਿਚ ਸੁਸਾਇਟੀ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ, ਸਾਬਕਾ ਸਰਪੰਚ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਸਰਪੰਚ ਚਮਕੌਰ ਸਿੰਘ ਬਾੜੇਵਾਲ, ਪ੍ਰਧਾਨ ਗੁਰਜੰਟ ਸਿੰਘ ਲਾਡੋਵਾਲ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਲਵਲੀ ਤਲਵੰਡੀ ਆਦਿ ਮੈਂਬਰ ਹਾਜ਼ਰ ਸਨ | ਸਕੱਤਰ ਵਿਰਕ ਨੇ ਦੱਸਿਆ ਕਿ ਇਸ ਸਬੰਧੀ ਸਹਾਇਕ ਰਜਿਸਟਰਾਰ ਅਤੇ ਜ਼ਿਲ੍ਹਾ ਰਜਿਸਟਰਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਬੈਰੀਐਟਿ੍ਕ ਸਰਜਰੀ ਨਾਲ ਮਰੀਜ਼ ਦੀ ਬਦਲੀ ਜ਼ਿੰਦਗੀ ਅਗਲੀ ਖ਼ਬਰ ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ ਮਹਾਨ ਸੰਤ ਸੰਮੇਲਨ ਕੱਲ੍ਹ-ਆਰ.ਕੇ. ਸੇਠੀ <br/>
Ad Position 24