24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਬੈਰੀਐਟਿ੍ਕ ਸਰਜਰੀ ਨਾਲ ਮਰੀਜ਼ ਦੀ ਬਦਲੀ ਜ਼ਿੰਦਗੀ

Ad Position 21
No active advertisement
ਅਜੀਤ ਡੈਸਕ 29-12-2025
ਆਲਮਗੀਰ, 28 ਦਸੰਬਰ (ਜਰਨੈਲ ਸਿੰਘ ਪੱਟੀ)- ਸਥਾਨਕ ਲੁਧਿਆਣਾ ਮਲੇਰ ਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਸਥਿਤ ਮੈਸ਼ ਪ੍ਰੋਲਾਈਫ ਮਲਟੀਸਪੈਸ਼ਲਟੀ ਹਸਪਤਾਲ ਵਿਚ ਮੋਟਾਪੇ ਨਾਲ ਲੰਮੇ ਸਮੇਂ ਤੋਂ ਪੀੜਤ ਮਰੀਜ਼ ਮੁਹੰਮਦ ਦੀ ਬੈਰੀਐਟਿ੍ਕ ਸਰਜਰੀ ਸਫ਼ਲਤਾਪੂਰਵਕ ਕੀਤੀ ਗਈ | ਜਿਸ ਨਾਲ ਮਰੀਜ਼ ਦੀ ਜ਼ਿੰਦਗੀ ਵਿਚ ਸਿਹਤ ਅਤੇ ਆਤਮ ਵਿਸ਼ਵਾਸ਼ ਦੀ ਨਵੀਂ ਸ਼ੁਰੂਆਤ ਹੋਈ ਹੈ | ਵਧੇ ਹੋਏ ਵਜ਼ਨ ਕਾਰਨ ਮਰੀਜ਼ ਨੂੰ ਤੁਰਨ-ਫਿਰਨ ਵਿੱਚ ਦਿੱਕਤ, ਸਾਹ ਚੜ੍ਹਨਾ, ਜੋੜਾਂ ਵਿਚ ਦਰਦ ਅਤੇ ਰੋਜ਼ਾਨਾ ਦੇ ਆਮ ਕੰਮ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਸਥਿਤੀ ਵਿਚ ਉਸ ਨੇ ਮੈਸ਼ਓਪ੍ਰੋਲਾਈਫ ਹਸਪਤਾਲ ਦੇ ਪ੍ਰਸਿੱਧ ਲੈਪਰੋਸਕੋਪਿਕ ਅਤੇ ਬੈਰੀਐਟਿ੍ਕ ਸਰਜਨ ਡਾ. ਹਰਪ੍ਰੀਤ ਸਿੰਘ ਜੋਲੀ ਨਾਲ ਸਲਾਹ ਲਈ, ਜਿਨ੍ਹਾਂ ਨੇ ਮਰੀਜ਼ ਦੀ ਪੂਰੀ ਮੈਡੀਕਲ ਜਾਂਚ ਕਰਨ ਤੋਂ ਬਾਅਦ ਬੈਰੀਐਟਿ੍ਕ ਸਰਜਰੀ ਦੀ ਸਲਾਹ ਦਿੱਤੀ | ਸਰਜਰੀ ਤੋਂ ਬਾਅਦ ਮਰੀਜ਼ ਦੀ ਰਿਕਵਰੀ ਤੇਜ਼ ਰਹੀ ਅਤੇ ਕੁਝ ਹੀ ਦਿਨਾਂ ਵਿੱਚ ਉਸਦੀ ਸਿਹਤ ਵਿੱਚ ਸੁਧਾਰ ਨਜ਼ਰ ਆਉਣ ਲੱਗ ਪਿਆ | ਮਰੀਜ਼ ਹੁਣ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਿਹਾ ਹੈ | ਮੈਸ਼ ਪ੍ਰੋਲਾਈਫ ਹਸਪਤਾਲ ਦੇ ਪ੍ਰਬੰਧਨ ਅਨੁਸਾਰ ਬੈਰੀਐਟਿ੍ਕ ਸਰਜਰੀ ਮੋਟਾਪੇ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਜੋੜਾਂ ਦੇ ਦਰਦ ਵਿਚ ਵੀ ਸੁਧਾਰ ਲਿਆਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗਿਆਸਪੁਰਾ 'ਚ ਬਿਜਲੀ ਦੇ ਖੰਭੇ ਵਿਚ ਵੱਜੀ ਕਾਰ, ਡਰਾਈਵਰ ਵਾਲ-ਵਾਲ ਬਚਿਆ ਅਗਲੀ ਖ਼ਬਰ ਲਾਡੋਵਾਲ ਸਹਿਕਾਰੀ ਸੁਸਾਇਟੀ 'ਚ 560 ਬੋਰੀਆਂ ਯੂਰੀਆ ਖਾਦ ਦੀਆਂ ਆਈਆਂ, ਪਰ ਕਿਸਾਨਾਂ ਨੂੰ ਨਹੀਂ ਮਿਲੀਆਂ <br/>
Ad Position 24