ਚੰਡੀਗੜ੍ਹ, 31 ਅਕਤੂਬਰ (ਅ. ਬ.) ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਇੰਡੀਅਨ ਵੂਮੈਨ ਨੈੱਟਵਰਕ (ਆਈ.ਡਬਲਯੂ.ਐੱਨ.)- ਸੀ.ਆਈ.ਆਈ.-ਆਈ.ਡਬਲਯੂ.ਐੱਨ., ਚੰਡੀਗੜ੍ਹ ਟ੍ਰਾਈਸਿਟੀ ਚੈਪਟਰ ਨੇ ਇੱਥੇ 'ਮਹਿਲਾ ਤੰਦਰੁਸਤੀ ਸੰਮੇਲਨ 2025' ਦਾ ਆਯੋਜਨ ਕੀਤਾ¢ ਸੰਮੇਲਨ ਵਿਚ ਵੱਡੀ ਗਿਣਤੀ ਵਿੱਚ ਅÏਰਤਾਂ ਤੇ ਹੋਰ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ¢ ਸੰਮੇਲਨ ਦੀ ਮੁੱਖ ਮਹਿਮਾਨ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਯੂ.) ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਕੇ. ਰਹਿਤਕਰ ਸਨ¢ ਵਿਸ਼ੇਸ਼ ਪੂਰਨ ਸੈਸ਼ਨ ਦਾ ਮੁੱਖ ਆਕਰਸ਼ਣ ਮੁੱਖ ਮਹਿਮਾਨ, ਐੱਨ.ਸੀ.ਡਬਲਯੂ. ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਕੇ. ਰਹਿਤਕਰ ਦਾ ਪ੍ਰੇਰਨਾਦਾਇਕ ਭਾਸ਼ਣ ਸੀ¢ ਉਨ੍ਹਾਂ ਕਿਹਾ ਕਿ ਅÏਰਤਾਂ ਲਈ ਸੰਪੂਰਨ ਸਿਹਤ ਸਿਰਫ਼ ਬਿਮਾਰੀ ਦੀ ਅਣਹੋਂਦ ਨਹੀਂ ਹੈ, ਸਗੋਂ ਸਰੀਰ, ਮਨ ਤੇ ਆਤਮਾ ਵਿਚਕਾਰ ਸੰਤੁਲਨ ਹੈ¢ ਇਹ ਸਮਾਂ ਆ ਗਿਆ ਹੈ ਕਿ ਅਸੀਂ ਇਹ ਸਮਝੀਏ ਕਿ ਮਾਨਸਿਕ ਸਿਹਤ ਹਰ ਅÏਰਤ ਦਾ ਹੱਕ, ਜ਼ਰੂਰਤ ਤੇ ਸਵੈ-ਮਾਣ ਹੈ¢ ਨੰਦਿਨੀ ਚÏਧਰੀ, ਚੇਅਰਪਰਸਨ, ਸੀ. ਆਈ. ਆਈ. ਆਈ.ਡਬਲਯੂ.ਐੱਨ., ਉੱਤਰੀ ਖੇਤਰ; ਰਿਤਿਕਾ ਸਿੰਘ, ਚੇਅਰਪਰਸਨ, ਸੀ.ਆਈ.ਆਈ. ਆਈ.ਡਬਲਯੂ.ਐੱਨ. ਚੰਡੀਗੜ੍ਹ ਚੈਪਟਰ ਅਤੇ ਕਾਰਜਕਾਰੀ ਬੋਰਡ ਮੈਂਬਰ, ਟੀ.ਆਈ.ਈ. ਵੂਮੈਨ ਗਲੋਬਲ; ਸਾਕਸ਼ੀ ਕਤਿਆਲ, ਸਹਿ-ਚੇਅਰਪਰਸਨ, ਸੀ.ਆਈ.ਆਈ. ਆਈ.ਡਬਲਯੂ.ਐੱਨ. ਚੰਡੀਗੜ੍ਹ ਟ੍ਰਾਈਸਿਟੀ ਅਤੇ ਡਾ. ਲਿਪੀ ਪਾਠਕ, ਚੇਅਰਪਰਸਨ, ਹੈਲਥ ਐਂਡ ਵੈਲਨੈਸ ਵਰਟੀਕਲ, ਸੀ.ਆਈ.ਆਈ.-ਆਈ.ਡਬਲਯੂ.ਐੱਨ., ਚੰਡੀਗੜ੍ਹ ਚੈਪਟਰ ਨੇ ਸਮਾਗਮ ਵਿਚ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਸੰਮੇਲਨ ਬਾਰੇ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ¢