03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰਤਵਾੜਾ ਸਾਹਿਬ ਗੁਰਮਤਿ ਸਮਾਗਮ ਦਾ ਦੂਜਾ ਦਿਨ ਟਰੱਸਟ ਦੇ ਬਾਨੀ ਬਾਬਾ ਵਰਿਆਮ ਸਿੰਘ ਦੀ ਯਾਦ ਨੂੰ ਰਿਹਾ ਸਮਰਪਿਤ <br/>

Ad Position 21
No active advertisement
ਅਜੀਤ ਡੈਸਕ 01-11-2025
ਮੁੱਲਾਂਪੁਰ ਗਰੀਬਦਾਸ, 31 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਗੁਰਮਤਿ ਸਮਾਗਮ ਦਾ ਅੱਜ ਦੂਜਾ ਦਿਨ ਟਰੱਸਟ ਦੇ ਬਾਨੀ ਸੰਤ ਬਾਬਾ ਵਰਿਆਮ ਸਿੰਘ ਦੀ ਯਾਦ ਨੂੰ ਸਮਰਪਿਤ ਰਿਹਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਬਾਬਾ ਵਰਿਆਮ ਸਿੰਘ ਵਲੋਂ ਆਰੰਭੇ ਸਮੁੱਚੇ ਕਾਰਜਾਂ ਨੂੰ ਟਰੱਸਟ ਸੰਤ ਬਾਬਾ ਲਖਬੀਰ ਸਿੰਘ ਦੀ ਰਹਿਨੁਮਾਈ ਹੇਠ ਚੜ੍ਹਦੀ ਕਲਾ ਵਿਚ ਚਲਾ ਰਿਹਾ ਹੈ | ਉਨ੍ਹਾਂ ਵਲੋਂ ਸਮੁੱਚੇ ਪਰਉਪਕਾਰੀ ਕਾਰਜ ਮਾਨਵਤਾ ਲਈ ਵਰਦਾਨ ਸਿੱਧ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਨਿਤਨੇਮ ਤੋਂ ਇਸ ਸਮਾਗਮ ਦੀ ਆਰੰਭਤਾ ਹੋਣ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਵੱਖ-ਵੱਖ ਜਥਿਆਂ ਵਲੋਂ ਕੀਤੇ ਗਏ | ਇਸ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਕੀਰਤਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਰਾਗੀ ਭਾਈ ਗੁਰਪ੍ਰੀਤ ਸਿੰਘ ਫਰੀਦਕੋਟ, ਭਾਈ ਮੱਖਣ ਸਿੰਘ ਮਨੀਲਾ, ਬਾਬਾ ਸਤਨਾਮ ਸਿੰਘ ਖੂਬੀਆ ਨੰਗਲ (ਯੂ. ਪੀ). ਭਾਈ ਗੁਰਚਰਨ ਸਿੰਘ ਪਟਿਆਲਾ, ਬਾਬਾ ਸੁਖਜੀਤ ਸਿੰਘ ਸੰਗਰੂਰ, ਬਾਬਾ ਗੁਰਦੇਵ ਸਿੰਘ ਬਨੂੰੜ, ਭਾਈ ਕੁਲਵੀਰ ਸਿੰਘ, ਭਾਈ ਜਸਵਿੰਦਰ ਸਿੰਘ ਘੋਲਾ ਨੇ ਹਾਜ਼ਰੀ ਭਰੀ | ਇਸ ਮੌਕੇ ਬਾਬਾ ਹਰਪਾਲ ਸਿੰਘ ਨੇ ਮਹਾਂਪੁਰਸ਼ਾਂ ਵਲੋਂ ਕੀਤੇ ਪਰਉਪਕਾਰੀ ਕਾਰਜਾਂ ਬਾਰੇ ਦੱਸਿਆ | ਸਮਾਗਮ ਦੀ ਸੰਪੂਰਨਤਾ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਲਖਬੀਰ ਸਿੰਘ ਵਲੋਂ ਕਥਾ ਕੀਰਤਨ ਦੁਆਰਾ ਕੀਤੀ ਗਈ | ਉਨ੍ਹਾਂ ਨੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਮਾਨਵਤਾ ਦੀ ਭਲਾਈ ਲਈ ਕੀਤੇ ਕਾਰਜਾਂ ਦਾ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸਦਾ ਹੀ ਸਰਬੱਤ ਦੇ ਭਲੇ ਲਈ ਸਮੁੱਚੇ ਕਾਰਜ ਕੀਤੇ ਅਤੇ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਯੋਗਦਾਨ ਪਾਇਆ | ਕੁਦਰਤੀ ਆਫ਼ਤਾਂ ਵੇਲੇ ਅਨੇਕਾਂ ਸੇਵਾਵਾਂ ਕੀਤੀਆਂ ਤੇ ਹਸਪਤਾਲ, ਬਿਰਧ ਆਸ਼ਰਮ ਅਤੇ ਸਿਲਾਈ ਸੈਂਟਰ ਚੱਲ ਰਹੇ ਹਨ | ਉਨ੍ਹਾਂ ਲੱਖਾਂ ਪ੍ਰਾਣੀਆਂ ਨੂੰ ਅੰਮਿ੍ਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ | ਵਿੱਦਿਅਕ ਖੇਤਰ ਵਿਚ ਸਕੂਲ, ਕਾਲਜ ਖੋਲ੍ਹ ਕੇ ਮਿਆਰੀ ਵਿਦਿਆ ਦੇ ਨਾਲ-ਨਾਲ ਰੂਹਾਨੀ ਵਿਦਿਆ ਦੇਣ ਦਾ ਵੀ ਉਪਰਾਲਾ ਕੀਤਾ | ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਅੰਮਿ੍ਤ ਸੰਚਾਰ ਤੇ ਸਮਾਗਮ ਸਿੱਖ ਇਤਿਹਾਸ ਵਿਚ ਬੀਬੀਆਂ ਵਲੋਂ ਪਾਏ ਯੋਗਦਾਨ ਅਤੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਦੀ ਯਾਦ ਨੂੰ ਸਮਰਪਿਤ ਹੋਣਗੇ | ਇਸ ਸਮਾਗਮ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਬਾਬਾ ਵਰਿਆਮ ਸਿੰਘ ਦੇ ਸਪੁੱਤਰ ਭਾਈ ਮਨਜੀਤ ਸਿੰਘ, ਡਾ. ਬਲਵਿੰਦਰ ਕੌਰ ਚਾਹਲ, ਭਾਈ ਇੰਦਰਜੀਤ ਸਿੰਘ ਰੰਧਾਵਾ, ਹਰਭਾਗ ਸਿੰਘ ਦੇਸੂਮਾਜਰਾ, ਜਗਤਾਰ ਸਿੰਘ ਸਿੱਧੂ, ਭਾਈ ਰਵਿੰਦਰ ਸਿੰਘ ਵਜੀਦਪੁਰ, ਭਾਈ ਗੁਰਮੀਤ ਸਿੰਘ ਸ਼ਾਂਟੂ, ਲੋਕ ਹਿਤ ਮਿਸ਼ਨ ਅਤੇ ਪੰਥਕ ਅਕਾਲੀ ਲਹਿਰ ਦੇ ਆਗੂ ਸ਼ਾਮਿਲ ਹੋਏ | ਸਟੇਜ ਦੀ ਸੇਵਾ ਭਾਈ ਜਸਵੰਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ | ਅਰਦਾਸ ਦੀ ਸੇਵਾ ਡਾ. ਭਾਈ ਸੁਖਵਿੰਦਰ ਸਿੰਘ ਵਲੋਂ ਨਿਭਾਈ ਗਈ ਅਤੇ ਦਿਨ ਦੇ ਸਮਾਗਮਾਂ ਦੀ ਸੰਪੂਰਨਤਾ ਹੋਈ |

Ad Position 22
No active advertisement
ਪਿਛਲੀ ਖ਼ਬਰ ਐੱਨ. ਆਈ. ਪੀ. ਈ. ਆਰ. ਮੁਹਾਲੀ ਵਿਖੇ ਸਿੱਖਿਆ ਮਹਾਂਕੁੰਭ-2025 ਦਾ ਰਾਜਪਾਲ ਪੰਜਾਬ ਵਲੋਂ ਉਦਘਾਟਨ <br/> ਅਗਲੀ ਖ਼ਬਰ ਸਾਬਕਾ ਸੈਨਿਕਾਂ ਤੇ ਵਿਧਵਾਵਾਂ ਲਈ 3 ਤੋਂ 17 ਤੱਕ ਲਗਾਇਆ ਜਾਵੇਗਾ ਲਾਈਫ਼ ਸਰਟੀਫ਼ਿਕੇਟ ਲਗਾਉਣ ਦਾ ਕੈਂਪ <br/>
Ad Position 24
No active advertisement