03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਐੱਨ. ਆਈ. ਪੀ. ਈ. ਆਰ. ਮੁਹਾਲੀ ਵਿਖੇ ਸਿੱਖਿਆ ਮਹਾਂਕੁੰਭ-2025 ਦਾ ਰਾਜਪਾਲ ਪੰਜਾਬ ਵਲੋਂ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 01-11-2025
ਐੱਸ. ਏ. ਐੱਸ. ਨਗਰ, 31 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸਥਿਤ ਐੱਨ. ਆਈ. ਪੀ. ਈ. ਆਰ. ਵਿਖੇ ਸਿੱਖਿਆ ਮਹਾਂਕੁੰਭ-2025 ਦਾ ਸ਼ੁਭ ਆਗਾਜ਼ ਸ਼ਾਨੋ-ਸ਼ੌਕਤ ਨਾਲ ਹੋਇਆ | ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਕੁਲਪਤੀ ਪ੍ਰੋ. ਆਰ. ਪੀ. ਤਿਵਾੜੀ ਵਲੋਂ ਦੀਪ ਸ਼ਿਖਾ ਜਲਾ ਕੇ ਕਰਵਾਇਆ ਗਿਆ | 'ਕਲਾਸ-ਰੂਮ ਤੋਂ ਸਮਾਜ ਤੱਕ, ਸਿੱਖਿਆ ਰਾਹੀਂ ਇਕ ਸਿਹਤਮੰਦ ਦੁਨੀਆ ਦਾ ਨਿਰਮਾਣ' ਵਿਸ਼ੇ 'ਤੇ ਕਰਵਾਏ ਜਾ ਰਹੇ ਇਸ 3 ਰੋਜ਼ਾ ਸਮਾਰੋਹ ਦੇ ਪਹਿਲੇ ਦਿਨ ਸਮਾਜਿਕ ਭਾਗੀਦਾਰੀ, ਮੁੱਲ ਆਧਾਰਿਤ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿਚ ਸਿੱਖਿਆ ਦੀ ਭੂਮਿਕਾ ਆਦਿ ਵਿਸ਼ਿਆਂ 'ਤੇ ਵੱਖ-ਵੱਖ ਬੁਲਾਰਿਆਂ ਨੇ ਚਰਚਾ ਕੀਤੀ | ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਵਿਚ ਐੱਨ. ਆਈ. ਪੀ. ਈ. ਆਰ. ਮੁਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸਿੱਖਿਆ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਵਿਸ਼ੇ 'ਤੇ ਜ਼ੋਰ ਦਿੱਤਾ, ਜਦਕਿ ਵਿੱਦਿਆ ਭਾਰਤੀ ਦੇ ਜਨਰਲ ਸਕੱਤਰ ਦੇਸਰਾਜ ਸ਼ਰਮਾ ਨੇ ਸਿੱਖਿਆ ਮਹਾਂਕੁੰਭ ਦੇ ਉਦੇਸ਼ ਅਤੇ ਸਮਗਰਾ ਸਿੱਖਿਆ ਵੱਲ ਹੋ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਵਿੱਦਿਆ ਭਾਰਤੀ ਦੇ ਸੰਗਠਨ ਸਕੱਤਰ ਕੇ. ਐਨ. ਰਘੁਨੰਦਨ ਨੇ ਸਕੂਲਾਂ ਅਤੇ ਸਮਾਜ ਦੇ ਵਿਚਕਾਰ ਮਜ਼ਬੂਤ ਸੰਬੰਧ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ | ਇਸੇ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਸਿਰਫ਼ ਕਲਾਸ-ਰੂਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਹ ਘਰ, ਸਮਾਜ ਅਤੇ ਰਾਸ਼ਟਰ ਦੇ ਉਥਾਨ ਦਾ ਸਾਧਨ ਬਣਨੀ ਚਾਹੀਦੀ ਹੈ | ਇਸ ਮੌਕੇ ਪ੍ਰੋ. ਆਰ. ਪੀ. ਤਿਵਾੜੀ ਨੇ ਕਿਹਾ ਕਿ ਜਦੋਂ ਸਮਾਜ ਸਿੱਖਿਆ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਹੀ ਸਿੱਖਣ ਦੀ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣਦੀ ਹੈ | ਇਸ ਮੌਕੇ 110 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਗਏ, ਜਦਕਿ 30 ਤੋਂ ਵੱਧ ਵਿਸ਼ੇਸ਼ ਬੁਲਾਰਿਆਂ ਨੇ 'ਲੋਕਤੰਤਰ, ਵਿਕਾਸ ਅਤੇ ਸੁਸ਼ਾਸਨ' ਵਿਸ਼ੇ 'ਤੇ ਆਪਣੇ ਵਿਚਾਰ ਰੱਖੇ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਖਰੜ ਵਲੋਂ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ <br/> ਅਗਲੀ ਖ਼ਬਰ ਰਤਵਾੜਾ ਸਾਹਿਬ ਗੁਰਮਤਿ ਸਮਾਗਮ ਦਾ ਦੂਜਾ ਦਿਨ ਟਰੱਸਟ ਦੇ ਬਾਨੀ ਬਾਬਾ ਵਰਿਆਮ ਸਿੰਘ ਦੀ ਯਾਦ ਨੂੰ ਰਿਹਾ ਸਮਰਪਿਤ <br/>
Ad Position 24
No active advertisement