02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਤਰਕਸ਼ੀਲ ਸੁਸਾਇਟੀ ਨੇ ਵਿਗਿਆਨਕ ਚੇਤਨਾ ਦਾ ਗਿਆਨ ਵੰਡਣ ਲਈ ਲਗਾਈ ਪੁਸਤਕ ਪ੍ਰਦਰਸ਼ਨੀ

Ad Position 21
No active advertisement
ਅਜੀਤ ਡੈਸਕ 24-12-2025
ਖਰੜ, 23 ਦਸੰਬਰ (ਗੁਰਮੁੱਖ ਸਿੰਘ ਮਾਨ)-ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਸਮਾਜ 'ਚ ਵਿਗਿਆਨਕ ਚੇਤਨਾ ਦਾ ਵਿਕਾਸ ਕਰਨ ਲਈ ਨਿਰੰਤਰ ਕਰਦੀ ਆ ਰਹੀ ਹੈ ਅਤੇ ਇਸੇ ਲੜੀ ਤਹਿਤ ਤਰਕਸ਼ੀਲ ਸਾਹਿਤ ਨਾਲ ਲੈਸ ਤਰਕਸ਼ੀਲ ਵੈਨ ਚੰਡੀਗੜ੍ਹ ਜ਼ੋਨ ਅਧੀਨ ਪੈਂਦੇ ਖਰੜ ਖੇਤਰ ਵਿਖੇ ਪੁੱਜੀ | ਇਸ ਮੌਕੇ ਤਰਕਸ਼ੀਲ ਸੁਸਾਇਟੀ ਦੀ ਖਰੜ ਇਕਾਈ ਦੇ ਸੀਨੀਅਰ ਆਗੂ ਪਿ੍ੰ. ਗੁਰਮੀਤ ਖਰੜ ਨੇ ਦੱਸਿਆ ਕਿ ਤਰਕਸ਼ੀਲ ਆਗੂ ਜਸਵੀਰ ਸੋਨੀ ਦੇ ਸੰਚਾਲਨ ਹੇਠ ਤਰਕਸ਼ੀਲ ਵੈਨ ਪੰਜਾਬ ਪੱਧਰ 'ਤੇ ਵਿਗਿਆਨਕ ਸੋਚ ਦਾ ਹੋਕਾ ਦਿੰਦਿਆਂ ਖਰੜ ਇਕਾਈ ਕੋਲ ਦੋ ਦਿਨ ਠਹਿਰੀ, ਜਦਕਿ ਤਰਕਸ਼ੀਲ ਆਗੂ ਭੁਪਿੰਦਰ ਮਦਨਹੇੜੀ ਨੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੇ ਸਫ਼ਰ ਦੌਰਾਨ ਵੈਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਲਿਜਾਇਆ ਗਿਆ, ਜਿਥੇ ਕਿ ਸਕੂਲੀ ਬੱਚਿਆਂ ਨਾਲ ਵਿਗਿਆਨਕ ਚੇਤਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਰੁਚੀਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ | ਇਸ ਦੌਰਾਨ ਮੈਡਮ ਭਾਰਤੀ ਨੇ ਤਰਕਸ਼ੀਲ ਸਾਹਿਤ ਦੀ ਲੋੜ 'ਤੇ ਜ਼ੋਰ ਦਿੱਤਾ, ਜਦਕਿ ਖਰੜ ਇਕਾਈ ਦੇ ਸੱਭਿਆਚਾਰਕ ਵਿਭਾਗ ਦੇ ਮੁਖੀ ਸੁਜਾਨ ਬਡਾਲਾ ਅਤੇ ਮਾਸਟਰ ਜਰਨੈਲ ਸਹੌੜਾਂ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਜਿਥੇ ਸਕੂਲੀ ਬੱਚਿਆਂ ਵਲੋਂ ਕਿਤਾਬਾਂ ਪ੍ਰਤੀ ਖਾਸ ਉਤਸ਼ਾਹ ਦਿਖਾਇਆ ਗਿਆ, ਉਥੇ ਹੀ ਦੋਵਾਂ ਸਕੂਲਾਂ ਦੇ ਸਟਾਫ਼ ਵਲੋਂ ਤਰਕਸ਼ੀਲ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਚੋਣਵੇਂ ਸਾਹਿਤ ਦੀ ਖ਼ਰੀਦ ਵੀ ਕੀਤੀ ਗਈ | ਇਸ ਤੋਂ ਬਾਅਦ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਕਾਲਜ ਭਾਗੂੁਮਾਜਰਾ ਦੇ ਦੌਰੇ ਦੌਰਾਨ ਤਰਕਸ਼ੀਲ ਆਗੂਆਂ ਵਲੋਂ ਨੌਜਵਾਨ ਵਿਦਿਆਰਥੀਆਂ ਅਤੇ ਡਾ. ਬਲਵਿੰਦਰ ਸਿੰਘ ਨਾਲ ਸਮਾਜ ਦੀ ਦਸ਼ਾ ਤੇ ਦਿਸ਼ਾ ਬਾਰੇ ਸੰਖੇਪ ਗੱਲਬਾਤ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਜਿਥੇ ਸਮਾਜ 'ਚ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਰੁਝਾਨ ਬਾਰੇ ਆਪਣੀ ਰਾਏ ਰੱਖੀ, ਉਥੇ ਹੀ ਤਰਕਸ਼ੀਲ ਕਾਰਜਾਂ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਉਣ ਦਾ ਹੁੰਗਾਰਾ ਵੀ ਭਰਿਆ |
Ad Position 22
No active advertisement
ਪਿਛਲੀ ਖ਼ਬਰ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ ਸ਼ਹਿਰ ਦੇ ਹੋਟਲਾਂ ਤੇ ਸਪਾ ਸੈਂਟਰਾਂ 'ਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਅਗਲੀ ਖ਼ਬਰ ਮਾਹਵਾਰੀ ਸਵੱਛਤਾ ਬਾਰੇ ਸਕੂਲ ਦੀਆਂ ਲੜਕੀਆਂ ਨੂੰ ਕੀਤਾ ਜਾਗਰੂਕ
Ad Position 24
No active advertisement