ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਨੋਹਰ ਸਿੰਘ ਨੇ ਗੁਰੂ ਸਾਹਿਬਾਨਾਂ ਦੇ ਵਿਸ਼ੇਸ਼ ਦਿਹਾੜਿਆਂ ਨਾਲ ਸਬੰਧਿਤ ਦੁਰਲੱਭ ਸਿੱਕੇ ਸੰਭਾਲ ਰੱਖੇ ਹਨ <br/>

Ad Position 21
No active advertisement
ਅਜੀਤ ਡੈਸਕ 23-11-2025
ਰਾਮਪੁਰਾ ਫੂਲ, 22 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਖ਼ੂਨਦਾਨ ਸਮੇਤ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ 'ਚ ਆਪਣੀ ਪਹਿਚਾਣ ਬਣਾਉਣ ਵਾਲੇ ਰਾਮਪੁਰਾ ਫੂਲ ਵਾਸੀ ਮਨੋਹਰ ਸਿੰਘ ਨੂੰ ਦੁਰਲੱਭ ਸਿੱਕੇ ਇਕੱਠੇ ਕਰਨ ਦਾ ਬਹੁਤ ਸ਼Ïਕ ਹੈ¢ ਉਨ੍ਹਾਂ ਕੋਲ ਜਿੱਥੇ ਇੱਕ ਪਾਸੇ ਸਦੀਆਂ ਪੁਰਾਣੇ ਅਤੇ ਦੁਰਲੱਭ ਸਿੱਕਿਆਂ ਦਾ ਵੱਡਾ ਭੰਡਾਰ ਹੈ, ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਗੁਰੂ ਸਾਹਿਬਾਨਾ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਵਸ ਮÏਕੇ ਜਾਰੀ ਕੀਤੇ ਸਿੱਕਿਆਂ ਨੂੰ ਵੀ ਉਹ ਬੜੀ ਸ਼ਰਧਾ ਭਾਵਨਾ ਨਾਲ ਸੰਭਾਲਦੇ ਹਨ¢ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਗੁਰੂਤਾ ਗੱਦੀ ਦੇ 300ਵੇਂ ਪ੍ਰਕਾਸ਼ ਪੁਰਬ ਮÏਕੇ ਜਾਰੀ ਕੀਤੇ ਗਏ ਸਿੱਕਿਆਂ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਜਾਰੀ ਕੀਤੇ ਗਏ ਸਿੱਕੇ ਵੀ ਮਾਨਯੋਗ ਸਿੰਘ ਦਾ ਹਿੱਸਾ ਬਣੇ ਹਨ¢ ਆਪਣੇ ਘਰ ਦੇ ਸਭ ਤੋਂ ਪਵਿੱਤਰ ਅਸਥਾਨ 'ਤੇ ਧਾਰਮਿਕ ਸਿੱਕਿਆਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਰੱਖਣ ਵਾਲੇ ਮਨੋਹਰ ਸਿੰਘ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਦੁਰਲੱਭ ਅਤੇ ਧਾਰਮਿਕ ਸਿੱਕੇ ਇਕੱਠੇ ਕਰਨ ਦੀ ਪ੍ਰੇਰਨਾ ਦੇ ਕੇ ਆਪਣਾ ਜੀਵਨ ਸਫਲ ਕੀਤਾ ਹੈ¢ ਮਨੋਹਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਰਲੱਭ ਅਤੇ ਧਾਰਮਿਕ ਸਿੱਕੇ ਇਕੱਠੇ ਕਰਨ ਦਾ ਸ਼Ïਕ ਆਪਣੇ ਪਰਿਵਾਰ ਤੋਂ ਵਿਰਸੇ ਵਿੱਚ ਮਿਲਿਆ ਹੈ¢ ਉਸ ਦੇ ਦਾਦਾ ਜਗੀਰ ਸਿੰਘ ਦੁਰਲੱਭ ਸਿੱਕੇ ਇਕੱਠੇ ਕਰਨ ਅਤੇ ਸੰਭਾਲਣ ਦੇ ਸ਼ੌਕੀਨ ਸਨ¢ ਉਸ ਕੋਲ ਸਦੀਆਂ ਪੁਰਾਣੇ ਸਿੱਕਿਆਂ ਦਾ ਭੰਡਾਰ ਸੀ¢ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ, ਰਾਮ ਦਰਬਾਰ ਦੀ ਤਸਵੀਰ ਸਮੇਤ ਵੱਖ-ਵੱਖ ਧਾਰਮਿਕ ਅਤੇ ਆਜ਼ਾਦੀ ਸੰਗਰਾਮ ਦੀ ਯਾਦ ਵਿਚ ਸਿੱਕੇ ਮੌਜੂਦ ਸਨ¢ ਉਨ੍ਹਾਂ ਦੱਸਿਆਂ ਕਿ ਉਨ੍ਹਾਂ ਨੂੰ ਇਹ ਵਿਰਾਸਤ ਆਪਣੇ ਪਿਤਾ, ਉੱਘੇ ਕਲਾਕਾਰ, ਖੂਨਦਾਨੀ ਅਤੇ ਸਮਾਜ ਸੇਵੀ ਪ੍ਰੀਤਮ ਸਿੰਘ ਆਰਟਿਸਟ ਤੋਂ ਮਿਲੀ ਹੈ¢ ਆਪਣੇ ਦਾਦਾ ਅਤੇ ਪਿਤਾ ਵਾਂਗ, ਉਸ ਨੇ ਨਾ ਸਿਰਫ਼ ਉਕਤ ਸਿੱਕਿਆਂ ਦੀ ਸਾਂਭ-ਸੰਭਾਲ ਕੀਤੀ ਸਗੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਵਿਸ਼ੇਸ਼ ਸਿੱਕਿਆਂ ਨੂੰ ਇਕੱਠਾ ਕਰਕੇ ਇਸ ਨੂੰ ਸੰਭਾਲਿਆ ਹੈ¢ ਮਨੋਹਰ ਸਿੰਘ ਕੋਲ ਭਾਰਤੀ ਸਿੱਕਿਆਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਸਿੱਕੇ ਵੀ ਹਨ¢ ਉਨ੍ਹਾਂ ਦਾ ਮੰਨਣਾ ਹੈ ਕਿ ਉਕਤ ਸਿੱਕੇ ਉਨ੍ਹਾਂ ਨੂੰ ਆਪਣੇ ਦੇਸ਼ ਦੇ ਗÏਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਗੁਰੂ ਸਾਹਿਬਾਨ ਵਲੋਂ ਦੇਸ਼, ਸਮਾਜ ਅਤੇ ਕÏਮ ਲਈ ਦਿੱਤੀਆਂ ਕੁਰਬਾਨੀਆਂ ਦੀ ਯਾਦ ਵੀ ਦਿਵਾਉਂਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਵਿਖੇ ਅੱਠਵਾਂ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕਿਸ਼ਨਗੜ੍ਹ ਦੀ ਫਿਰਨੀ ਦੀ ਮਾੜੀ ਹਾਲਤ ਕਾਰਨ ਪਿੰਡ ਵਾਸੀ ਪ੍ਰੇਸ਼ਾਨ <br/>
Ad Position 24
No active advertisement