ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਿਲਵਰ ਓਕਸ ਸਕੂਲ ਵਿਖੇ ਅੱਠਵਾਂ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-11-2025
ਬਠਿੰਡਾ, 22 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਸਿਲਵਰ ਓਕਸ ਸਕੂਲ ਵਿਖੇ ਅੱਠਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਨਜੀਤ ਬਾਂਸਲ ਡੀਨ ਕੰਸਲਟੈਂਸੀ ਮਹਾਰਾਜਾ ਰਣਜੀਤ ਸਿੰਘ ਪੋਲੀਟੈਕਨੀਕਲ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਅਤੇ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼, ਬਰਨਿੰਦਰਪਾਲ ਸੇਖੋਂ ਡਾਇਰੈਕਟਰ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼, ਮੈਨੇਜਮੈਂਟ ਮੈਂਬਰ ਦੀਨਵ ਸਿੰਗਲਾ ਅਤੇ ਸਕੂਲ ਪਿ੍ੰਸੀਪਲ ਰਵਿੰਦਰ ਸਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦਾ ਆਰੰਭ ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕਾਂ ਵਲੋਂ ਸ਼ਮਾ ਰੌਸ਼ਨ ਕਰਨ 'ਤੇ ਬੱਚਿਆਂ ਵਲੋਂ ਪ੍ਰਮਾਤਮਾ ਪ੍ਰਤੀ ਸਮਰਪਣ ਭਾਵ ਦੀ ਪੇਸ਼ਕਾਰੀ ਨਾਲ ਕੀਤਾ ਗਿਆ | ਸਮਾਰੋਹ ਦਾ ਮੁੱਖ ਵਿਸ਼ਾ 'ਏ ਸਟਾਰ ਲਾਈਟ ਸਿੰਫਨੀ' ਸੀ, ਜਿਵੇਂ ਅੰਧੇਰੀ ਰਾਤ ਵਿਚ ਤਾਰੇ ਆਪਣੀ ਰੌਸ਼ਨੀ ਨਾਲ ਅਸਮਾਨ ਨੂੰ ਚਮਕਾਉਂਦੇ ਹਨ, ਉਸੇ ਤਰ੍ਹਾਂ ਸਕੂਲ ਦੇ ਪਹਿਲੀ ਤੋਂ ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ ਅਤੇ ਸਾਂਝ ਦੀ ਰੌਸ਼ਨੀ ਵਿਚ ਸੋਲਫੁਲ ਸਬਮਿਸ਼ਨ, ਗਲੈਕਸੀ ਗਰੂਵਰਜ਼, ਸਲਾਮ ਇਸਰੋ, ਮੋਰਨਿੰਗ ਗਲੋਰੀ ਡਾਂਸ, ਸੂਰਯ ਸ਼ਤੂਤੀ, ਜਸ਼ਨ-ਏ- ਕਵਾਲੀ, ਰੋਬੋਟ ਰਾਈਮਰਜ਼, ਸ਼ਮਾਂ-ਏ-ਸੂਫ਼ੀ, ਹੈਪੀ ਟੋਰਨੈਡੋਜ਼, ਦਾ ਸਕਾਈ ਇਜ਼ ਨਾਟ ਦਾ ਲਿਮਟ, ਹਰਿਆਣਵੀ ਘੂਮਰ, ਯੌਂਬੀ ਯੈਸਟ, ਟੱਪੇ ਦੀ ਮਹਿਫ਼ਲ, ਸਤਰੰਗੀ ਉਡਾਣ, ਦ ਇਨਵਿਜੀਬਲ ਹੀਸਟ, ਦ ਮਾਰਚ ਆਫ਼ ਕਰੇਜ, ਰਾਜਪੂਤਾਨਾ ਰੰਗ, ਨਿ੍ਤਯ ਜੁਗਲਬੰਦੀ, ਇਕੋਜ਼ ਆਫ਼ ਅਰਥ ਅਤੇ ਢੋਲ ਪੰਜਾਬੀਆਂ ਦੇ ਆਦਿ ਪੇਸ਼ਕਾਰੀਆਂ ਦੇ ਕੇ 'ਤਾਰਿਆਂ ਦੀ ਰੌਸ਼ਨੀ ਦੀ ਜੁਗਲਬੰਦੀ' ਵਿਚ ਆਪਣੇ ਕੌਸ਼ਲ, ਹੁਨਰ ਅਤੇ ਜੋਸ਼ ਨਾਲ ਸਭ ਨੂੰ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਸਤਰੰਗੀ ਉਡਾਣ, ਅਰੁਣਾਚਲ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੀਆਂ ਸੱਭਿਆਚਾਰਕ ਝਲਕੀਆਂ, 'ਰੋਬੋ ਰਾਈਮਰਜ਼' ਤੇ 'ਸੂਰਯ ਸ਼ਤੂਤੀ' ਅਧੀਨ ਸੂਰਯ ਨਮਸਕਾਰ ਨਾਲ ਸੰਬੰਧਿਤ ਵੱਖ-ਵੱਖ ਆਸਣਾਂ ਦਾ ਪ੍ਰਦਰਸ਼ਨ ਕੀਤਾ | ਟੈਪੀ ਟੋਰਨੈਡੋਜ਼ ਤੇ ਜੌਂਬੀ ਯੈਸਟ ਤੋਂ ਇਲਾਵਾ 'ਸਲਾਮ ਇਸਰੋ' ਤੇ 'ਦ ਸਕਾਈ ਇਜ਼ ਨਾਟ ਦਾ ਲਿਮਟ' ਰਾਹੀਂ ਵਿਗਿਆਨ ਦੇ ਖੇਤਰ 'ਚ ਹੋਈ ਤਰੱਕੀ ਤੇ ਵਿਕਾਸ ਨੂੰ ਪੇਸ਼ ਕੀਤਾ ਗਿਆ | 'ਦ ਮਾਰਚ ਆਫ਼ ਕਰੇਜ਼', 'ਇਕੋਜ ਆਫ਼ ਅਰਥ' ਤੇ 'ਇਨਵਿਜੀਬਲ ਹੀਸਟ' ਰਾਹੀਂ ਕ੍ਰਮਵਾਰ ਦੇਸ਼ ਭਗਤੀ, ਵਾਤਾਵਰਣ ਸੰਭਾਲ ਤੇ ਟੈਕਨਾਲੋਜੀ ਦੀ ਸੁਚੇਤ ਵਰਤੋਂ ਦੇ ਸੁਨੇਹੇ ਦਿੱਤੇ ਗਏ | 'ਜਸ਼ਨ-ਏ-ਕਵਾਲੀ','ਟੱਪੇ ਦੀ ਮਹਿਫ਼ਲ' ਤੇ 'ਢੋਲ ਪੰਜਾਬੀਆਂ ਦੇ' ਸਮਾਗਮ ਦਾ ਸਿਖ਼ਰ ਹੋ ਨਿੱਬੜੇ | ਵਿਦਿਆਰਥੀ ਦਕਸ਼ ਸੇਠੀ, ਅੰਸ਼ਦੀਪ ਕੌਰ ਤੇ ਅਰਾਇਨਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ | ਮੁੱਖ ਮਹਿਮਾਨ ਨੇ ਨਿਊਜ਼ ਲੈਟਰ ਰਿਲੀਜ਼ ਦੀ ਰਸਮ ਨਿਭਾਉਂਦਿਆਂ ਸਮਾਗਮ ਦੀ ਸਫਲਤਾ ਦੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਸਕੂਲ ਪ੍ਰਧਾਨ ਨੇ ਨਵੀਂ ਪੀੜ੍ਹੀ ਦੇ ਹੁਨਰ ਨੂੰ ਮਜ਼ਬੂਤ ਮੰਚ ਪ੍ਰਦਾਨ ਕਰਨ ਦੀ ਵਚਨਬੱਧਤਾ ਪ੍ਰਗਟਾਈ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਮਨੋਹਰ ਸਿੰਘ ਨੇ ਗੁਰੂ ਸਾਹਿਬਾਨਾਂ ਦੇ ਵਿਸ਼ੇਸ਼ ਦਿਹਾੜਿਆਂ ਨਾਲ ਸਬੰਧਿਤ ਦੁਰਲੱਭ ਸਿੱਕੇ ਸੰਭਾਲ ਰੱਖੇ ਹਨ <br/>
Ad Position 24
No active advertisement