ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਲਾਨਾ ਕਨਵੈੱਨਸ਼ਨ ਦੌਰਾਨ ਜਸਵੰਤ ਸਿੰਘ ਸੋਹੀਆ ਨੰੂ ਮੁੜ ਚੁਣਿਆ ਪ੍ਰਧਾਨ <br/>

Ad Position 21
No active advertisement
23-11-2025
ਸੰਗਰੂਰ, 22 ਨਵੰਬਰ (ਅਮਨਦੀਪ ਸਿੰਘ ਬਿੱਟਾ)-ਈਟਿੰਗ ਮਾਲ ਵਿਖੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਆਬਕਾਰੀ ਤੇ ਕਰ ਵਿਭਾਗ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਪੈਨਸ਼ਨਰਾਂ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜਥੇਬੰਦਕ ਕਨਵੈੱਨਸ਼ਨ ਸਨਮਾਨ ਸਮਾਰੋਹ ਅਤੇ ਸੱਭਿਆਚਾਰਕ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਭੂਲਰ (ਸੋਹੀਆਂ), ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜਨਰਲ ਸਕੱਤਰ ਅਸ਼ੋਕ ਕੁਮਾਰ ਡੱਲਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਕੇਸ਼ ਸ਼ਰਮਾ, ਮੁੱਖ ਸਲਾਹਕਾਰ ਕੇ.ਐਲ.ਬੱਤਰਾ ਅਤੇ ਸਰਬਜੀਤ ਸਿੰਘ ਦੀ ਅਗਵਾਈ ਅਤੇ ਦੇਖ ਰੇਖ ਹੇਠ ਸਫ਼ਲਤਾ ਪੂਰਵਕ ਸੰਪੰਨ ਹੋਇਆ | ਕਨਵੈੱਨਸ਼ਨ ਦੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਬਾਂਗੜ ਸਾਬਕਾ ਉਪ ਆਬਕਾਰੀ ਤੇ ਕਰ ਕਮਿਸ਼ਨਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਰਾਮ ਸਿੰਘ ਛਿੱਬਰ ਸਾਬਕਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਿ੍ਤਪਾਲ ਸਿੰਘ ਬਾਵਾ, ਸਾਬਕਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅਤੇ ਵਿਸ਼ੇਸ਼ ਤੌਰ 'ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਦਰਸ਼ਨ ਸਿੰਘ ਨੋਰਥ, ਯੂਨਿਟ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਆਰ.ਐਲ.ਪਾਂਧੀ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਕਨਵੈੱਨਸ਼ਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਰੋਹਿਤ ਗਰਗ ਮੌਜੂਦਾ ਸਹਾਇਕ ਕਮਿਸ਼ਨਰ ਸਟੇਟ ਟੈਕਸ ਜ਼ਿਲ੍ਹਾ ਸੰਗਰੂਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ | ਜਨਰਲ ਸਕੱਤਰ ਅਸ਼ੋਕ ਕੁਮਾਰ ਡੱਲਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਬਾਰੇ ਕਾਰਵਾਈ ਰਿਪੋਰਟ ਵਿਸਥਾਰ ਪੂਰਵਕ ਜਾਣੂ ਕਰਵਾਇਆ | ਇਸ ਉਪਰੰਤ ਰਵਿੰਦਰ ਸਿੰਘ ਗੁੱਡੂ ਚੇਅਰਮੈਨ ਵੱਲੋਂ ਪਿਛਲੇ ਸਮੇਂ ਦੀ ਵਿੱਤੀ ਰਿਪੋਰਟ ਦਾ ਲੇਖਾ ਜੋਖਾ ਪੇਸ਼ ਕੀਤਾ | ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਵੱਲੋਂ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦਾ ਜਿਕਰ ਕੀਤਾ | ਇਸ ਕਨਵੈੱਨਸ਼ਨ ਵਿੱਚ ਸੱਭਿਆਚਾਰਕ ਸਮਾਗਮ ਦੌਰਾਨ ਮੇਘ ਨਾਥ, ਨੰਦ ਕਿਸ਼ੋਰ, ਵੀਰ ਸਿੰਘ, ਪ੍ਰੇਮ ਚੰਦ ਅਤੇ ਜਸਵੰਤ ਸਿੰਘ ਭੂਲਰ ਆਦਿ ਨੇ ਸੱਭਿਆਚਾਰਕ ਅਤੇ ਧਾਰਮਿਕ ਗੀਤਾਂ ਨਾਲ ਕਨਵੈੱਨਸ਼ਨ ਨੂੰ ਸਿਖਰ ਤੇ ਪਹੁੰਚਾ ਦਿੱਤਾ | ਇਸ ਦੇ ਨਾਲ ਹੀ ਮੈਡਮ ਸ਼ਿੰਦਰ ਕੌਰ, ਸਨੇਹ ਲਤਾ, ਲਕਸ਼ਮੀ ਦੇਵੀ, ਕਿ੍ਸ਼ਨ ਲਾਲ ਗੋਇਲ, ਕੈਲਾਸ ਨਾਥ ਗਰੋਵਰ, ਪੀ੍ਰਤਮ ਸਿੰਘ, ਜਵਾਹਰ ਲਾਲ, ਨਾਜ਼ਰ ਸਿੰਘ, ਹਰਜੀਤ ਸਿੰਘ ਮਿੱਠੀ, ਹਰਦੇਵ ਸਿੰਘ, ਰਤਨ ਸਿੰਘ, ਸੀਤਾ ਰਾਮ, ਰਣਧੀਰ ਸਿੰਘ, ਇੰਦਰਪਾਲ ਸਿੰਘ, ਓਮ ਪ੍ਰਕਾਸ਼ ਕਾਲੜਾ, ਸੁਰਜੀਤ ਸਿੰਘ, ਗੁਰਦੇਵ ਸਿੰਘ ਭੁੱਲਰ, ਦਰਸ਼ਨ ਸਿੰਘ ਨੋਰਥ, ਸੁਰਿੰਦਰ ਸਿੰਘ ਸੋਢੀ, ਜੰਟ ਸਿੰਘ ਸੋਹੀਆਂ, ਜਸਵੀਰ ਸਿੰਘ ਖ਼ਾਲਸਾ, ਅਰਬਜੀਤ ਸਿੰਘ ਪੋਤਾ ਸਵ. ਸ੍ਰੀਚੰਦ, ਕੰਵਲਜੀਤ ਸਿੰਘ, ਰਤਨ ਸਿੰਘ ਮਲੇਰਕੋਟਲਾ, ਅਵਿਨਾਸ਼ ਸ਼ਰਮਾ, ਦੀਪਕ ਵਰਮਾ ਪੁੱਤਰ ਸਵ. ਰਜਿੰਦਰ ਕੁਮਾਰ ਵਰਮਾ, ਕਰਨੈਲ ਸਿੰਘ ਸੇਖੋਂ, ਮੁਖਤਿਆਰ ਸਿੰਘ ਪੁੱਤਰ ਸਵ. ਸ੍ਰੀ ਜਾਗਰ ਸਿੰਘ ਅਤੇ ਗੁਰਮੇਲ ਸਿੰਘ ਆਦਿ ਨੂੰ ਵੀ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਅਤੇ ਐਸੋਸੀਏਸ਼ਨ ਨੂੰ ਦਿੱਤੇ ਗਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਜਸਵੰਤ ਸਿੰਘ ਭੁੱਲਰ, ਰਵਿੰਦਰ ਸਿੰਘ ਗੁੱਡੂ, ਅਸ਼ੋਕ ਕੁਮਾਰ ਡੱਲਾ, ਰਕੇਸ਼ ਸ਼ਰਮਾ, ਕੇ.ਐਲ. ਬੱਤਰਾ ਵੱਲੋਂ ਆਏ ਸਮੁੱਚੀਆਂ ਸਖ਼ਸੀਅਤਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ | ਇਸ ਉਪਰੰਤ ਜ਼ਿਲ੍ਹਾ ਸੰਗਰੂਰ, ਬਰਨਾਲਾ ਮਲੇਰਕਟੋਲਾ ਦੀ ਨਵੀਂ ਚੋਣ ਰਵਿੰਦਰ ਗੁੱਡੂ, ਕੇ.ਐਲ.ਬੱਤਰਾ ਅਤੇ ਰਕੇਸ਼ ਸ਼ਰਮਾ ਦੀ ਦੇਖਰੇਖ ਵਿੱਚ ਕਰਵਾਈ ਗਈ | ਜਿਸ ਵਿੱਚ ਸਰਬਸੰਮਤੀ ਨਾਲ ਜਸਵੰਤ ਸਿੰਘ ਭੁੱਲਰ ਨੂੰ ਮੁੜ ਐਸੋਸੀਏਸ਼ਨ ਦਾ 2 ਸਾਲ ਲਈ ਪ੍ਰਧਾਨ ਚੁਣ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਲਕਾ ਲਹਿਰਾ ਦੇ 10 ਪਿੰਡਾਂ ਵਿਚ ਕਰੀਬ 2 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇ... ਅਗਲੀ ਖ਼ਬਰ ਸੜਕ ਹਾਦਸੇ 'ਚ ਅÏਰਤ ਦੀ ਮੌਤ
Ad Position 24
No active advertisement