ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਲਕਾ ਲਹਿਰਾ ਦੇ 10 ਪਿੰਡਾਂ ਵਿਚ ਕਰੀਬ 2 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਦੀ ਕਰਵਾਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 23-11-2025
ਮੂਨਕ, ਲਹਿਰਾਗਾਗਾ, ਖਨੋਰੀ, 22 ਨਵੰਬਰ (ਮਦਾਨ, ਸਿੰਗਲਾ, ਭਾਰਦਵਾਜ, ਗਰਗ, ਥਿੰਦ)-ਨੌਜਵਾਨਾਂ ਨੂੰ ਜ਼ਮੀਨੀ ਪੱਧਰ 'ਤੇ ਖੇਡਾਂ ਨਾਲ ਜੋੜਨ ਦੇ ਮਕਸਦ ਹਿਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਹਲਕਾ ਲਹਿਰਾ ਦੇ 10 ਪਿੰਡਾਂ ਵਿਚ ਬਣਨ ਵਾਲੇ ਸਟੇਡੀਅਮਾਂ ਦੇ ਕੰਮ ਦੀ ਸ਼ੁਰੂਆਤ ਕੀਤੀ | ਇਨ੍ਹਾਂ ਸਟੇਡੀਅਮਾਂ ਉੱਤੇ ਕੁੱਲ 02 ਕਰੋੜ 92 ਲੱਖ 39 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਤੇ ਇਹ ਬਹੁਤ ਜਲਦ ਬਣ ਕੇ ਤਿਆਰ ਹੋ ਜਾਣਗੇ | ਇਸ ਮੌਕੇ ਸ਼੍ਰੀ ਗੋਇਲ ਨੇ ਦੱਸਿਆ ਕਿ ਸੂਬੇ ਦੇ 3100 ਪਿੰਡਾਂ ਵਿਚ ਕਰੀਬ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ | ਇਸੇ ਲੜੀ ਤਹਿਤ ਹਲਕਾ ਲਹਿਰਾ ਦੇ ਪਿੰਡ ਸਲੇਮਗੜ੍ਹ ਵਿਖੇ 15.90 ਲੱਖ, ਰਾਮਪੁਰ ਗੁੱਜਰਾਂ ਵਿਖੇ 37.22 ਲੱਖ, ਮਨਿਆਣਾ ਵਿਖੇ 29.54 ਲੱਖ, ਖੋਖਰ ਵਿਖੇ 44.30 ਲੱਖ, ਗੁਲਾੜੀ ਵਿਖੇ 36.79 ਲੱਖ, ਚੱਠਾ ਗੋਬਿੰਦਪੁਰਾ ਵਿਖੇ 49.05 ਲੱਖ, ਅਨਦਾਨਾ ਵਿਖੇ 21.38 ਲੱਖ, ਬੌਪੁਰ ਵਿਖੇ 16.14 ਲੱਖ, ਬਨਾਰਸੀ ਵਿਖੇ 30.51 ਲੱਖ ਅਤੇ ਮੰਡਵੀ ਵਿਖੇ 11.56 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੈਬਨਿਟ ਮੰਤਰੀ ਨੇ ਕਰਵਾਈ | ਇਸ ਮੌਕੇ ਉਨ੍ਹਾਂ ਨੇ ਪਿੰਡ ਮਨਿਆਣਾ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਾ. ਘਰ ਦਾ ਨੀਂਹ ਪੱਥਰ ਵੀ ਰੱਖਿਆ | ਸ਼੍ਰੀ ਗੋਇਲ ਨੇ ਕਿਹਾ ਕਿ ਇਹ ਸਟੇਡੀਅਮ ਖਿਡਾ.ਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰਨਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ 'ਹਰ ਪਿੰਡ ਖੇਡ ਮੈਦਾਨ' ਮੁਹਿੰਮ ਨੂੰ ਮਿਸ਼ਨ ਦੇ ਰੂਪ ਵਿਚ ਅੱਗੇ ਵਧਾ ਰਹੀ ਹੈ, ਤਾਂ ਜੋ ਪਿੰਡ ਪੱਧਰ 'ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ | ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਉਤਸ਼ਾਹ ਵਾਲੇ ਜੀਵਨ ਵੱਲ ਮੋੜਨਾ ਵੀ ਹੈ | ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਖੇਡਾਂ ਦੇ ਨਾਲ ਨਾਲ ਪਿੰਡ ਪੱਧਰ 'ਤੇ ਸਮਾਜਕ ਇੱਕਜੁੱਟਤਾ ਦੇ ਕੇਂਦਰ ਵਜੋਂ ਵੀ ਕੰਮ ਕਰਨਗੇ | ਇਸ ਮੌਕੇ ਗੁਲਜ਼ਾਰੀ ਸੇਠ ਸਲੇਮਗੜ੍ਹ, ਨਾਹਰ ਸਿੰਘ, ਗੁਰਪਿਆਰ ਸਿੰਘ ਸਰਪੰਚ ਸਲੇਮਗੜ੍ਹ, ਬਬਲੀ ਸਾਬਕਾ ਸਰਪੰਚ ਰਾਮਪੁਰਾ, ਮੰਗਤ ਸਿੰਘ, ਸੁਖਬੀਰ ਸਿੰਘ ਸਰਪੰਚ ਰਾਮਪੁਰਾ, ਰਿੰਕੂ ਸਿੰਘ ਕੁਦਨੀ, ਮਹਿੰਦਰ ਸਿੰਘ ਚੈਅਰਮੈਨ ਮਾਰਕੀਟ ਕਮੇਟੀ ਮੂਨਕ, ਸਤਗੁਰ ਸਿੰਘ ਸਰਪੰਚ ਪਿੰਡ ਮਨਿਆਣਾ, ਮਿੱਠੂ ਰਾਮ, ਸਤਗੁਰ ਸਿੰਘ, ਜਗਸੀਰ ਸਿੰਘ, ਕੁਲਦੀਪ ਸਿੰਘ, ਦਲਵਾਰਾ ਸਿੰਘ, ਰਿੰਸੀਪਾਲ ਸਰਪੰਚ ਪਿੰਡ ਗੁਲਾੜੀ, ਰਮੇਸ਼ ਕੁਮਾਰ, ਮਨਜੀਤ ਸਿੰਘ ਨੰਬਰਦਾਰ, ਲੀਲਾ ਸਿੰਘ ਕਰੋਦਾ, ਨਿਸ਼ਾਨ ਸਿੰਘ ਸਰਪੰਚ ਚੱਠਾ ਗੋਬਿੰਦਪੁਰਾ, ਗੁਰਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਪ੍ਰਵੀਨ, ਪੀ ਏ ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ 5 ਮੋਟਰਸਾਈਕਲਾਂ ਸਮੇਤ 4 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਸਾਲਾਨਾ ਕਨਵੈੱਨਸ਼ਨ ਦੌਰਾਨ ਜਸਵੰਤ ਸਿੰਘ ਸੋਹੀਆ ਨੰੂ ਮੁੜ ਚੁਣਿਆ ਪ੍ਰਧਾਨ <br/>
Ad Position 24
No active advertisement