28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

19ਵੀਂ ਡਾਇਮੰਡ ਜੁਬਲੀ ਜੰਬੂਰੀ ਲਖਨਊ ਲਈ ਬਠਿੰਡਾ ਤੋਂ 70 ਮੈਂਬਰੀ ਦਲ ਰਵਾਨਾ

Ad Position 21
No active advertisement
ਅਜੀਤ ਡੈਸਕ 24-11-2025
ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਕਾਊਟਸ ਅਤੇ ਗਾਈਡਜ਼ ਬਠਿੰਡਾ ਵਲੋਂ ਡਾਇਮੰਡ ਜੁਬਲੀ ਜੰਬੂਰੀ ਲਈ ਜ਼ਿਲ੍ਹਾ ਸਕੱਤਰ ਭਾਰਤ ਸਕਾਊਟਸ ਅਤੇ ਗਾਈਡਜ਼ ਪਿੰ੍ਰ. ਗੁਰਮੇਲ ਸਿੰਘ ਸਿੱਧੂ ਅਤੇ ਅੰਮਿ੍ਤਪਾਲ ਸਿੰਘ ਬਰਾੜ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਦੀ ਰਹਿਨੁਮਾਈ ਹੇਠ 19ਵੀਂ ਡਾਇਮੰਡ ਜੁਬਲੀ ਜੰਬੂਰੀ ਲਖਨਊ ਲਈ 70 ਮੈਂਬਰੀ ਦਲ ਬਠਿੰਡਾ ਤੋਂ ਰਵਾਨਾ ਹੋਇਆ¢ ਜਿਸ ਨੂੰ ਮਮਤਾ ਖੁਰਾਣਾ ਸੇਠੀ ਜ਼ਿਲ੍ਹਾ ਚੀਫ਼ ਕਮਿਸ਼ਨਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ¢ ਦਲ ਦੀ ਅਗਵਾਈ ਅਮਰਿੰਦਰ ਸਿੰਘ ਕੰਗ ਜ਼ਿਲ੍ਹਾ ਸਹਾਇਕ ਟ੍ਰੇਨਿੰਗ ਕਮਿਸ਼ਨਰ ਸਕਾਊਟਸ ਅਤੇ ਰੁਪਿੰਦਰ ਕੌਰ ਲੈਕਚਰਾਰ ਬਾਇਓਲੋਜੀ ਐਸ.ਓ.ਈ. ਬੰਗੀ ਕਲ੍ਹਾਂ ਕਮ ਸਟੇਟ ਕਮਿਸ਼ਨਰ ਗਾਈਡਜ਼ ਕਰ ਰਹੇ ਹਨ¢ ਡਾਇਮੰਡ ਜੁਬਲੀ ਜੰਬੂਰੀ ਲਈ ਸ.ਸ.ਸ.ਸ. ਜੰਗੀਰਾਣਾ ਦੇ 4 ਸਕਾਊਟ, ਸ.ਸ.ਸ.ਸ ਝੂੰਬਾ ਦੇ 4 ਸਕਾਊਟਸ, 6 ਗਾਈਡ ਮਾਤਾ ਸੁੰਦਰੀ ਗਰਲਜ਼, ਸੀਨੀਅਰ ਸੈਕੰਡਰੀ ਸਕੂਲ ਢੱਡੇ ਦੀਆਂ 4 ਗਾਈਡਜ਼ ਅਤੇ 3 ਰੇਂਜਰ, ਸ.ਹ.ਸ. ਡਿੱਖ ਦੇ 5 ਸਕਾਊਟਸ, ਸ.ਹ.ਸ. ਖੋਖਰ ਦੇ 4 ਸਕਾਊਟਸ, ਸ.ਹ.ਸ. ਕਰਾੜਵਾਲਾ ਦੇ 2 ਸਕਾਊਟ, ਐੱਸ.ਓ.ਈ. ਬੰਗੀ ਕਲਾਂ ਦੀਆਂ 3 ਰੇਂਜਰ, ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ 3 ਸਕਾਊਟਸ, ਆਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ 1 ਸਕਾਊਟ, ਐੱਸ.ਓ.ਈ. ਕੋਟਸ਼ਮੀਰ 1 ਸਕਾਊਟ, ਲਿਟਲ ਫਲਾਵਰ ਸਕੂਲ ਬਠਿੰਡਾ ਦੇ 5 ਸਕਾਊਟਸ, ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਕਾਲੋਨੀ ਬਠਿੰਡਾ ਦੇ 3 ਸਕਾਊਟਸ ਅਤੇ 4 ਗਾਈਡਜ਼, ਜੇਂਵੀਅਰ ਸਕੂਲ ਭਗਤਾ ਦੀਆਂ 10 ਗਾਈਡਜ਼ ਦੀ ਚੋਣ ਹੋਈ ਹੈ¢ ਰਾਸ਼ਟਰੀ ਜੰਬੂਰੀ ਲਈ 33 ਸਕਾਊਟਸ, 23 ਗਾਈਡਜ਼, 6 ਸਰਵਿਸ ਰੇਂਜਰ, 4 ਗਾਈਡ ਕੈਪਟਨ ਪਿੰਦਰਜੀਤ ਕੌਰ, ਸੁਰੈਈਆ, ਪਰਮਜੀਤ ਕੌਰ ਤੇ 5 ਸਕਾਊਟ ਮਾਸਟਰ ਨਰਭਿੰਦਰ ਸਿੰਘ, ਸੰਜੀਵ ਨਾਗਪਾਲ, ਗੁਰਮੀਤ ਸਿੰਘ, ਗਗਨਦੀਪ ਸਿੰਘ ਇਸ ਦਲ ਦਾ ਹਿੱਸਾ ਹਨ¢ ਇਸ ਮੌਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਕੱਬ ਸੈਕਸ਼ਨ ਬਠਿੰਡਾ, ਡਾ. ਰਾਜ ਸਿੰਘ ਬਾਘਾ ਉਪ ਪ੍ਰਧਾਨ ਜ਼ਿਲ੍ਹਾ ਐਸੋਸੀਏਸ਼ਨ ਸਕਾਊਟਿੰਗ, ਪਿ੍ਤਪਾਲ ਸਿੰਘ ਸਿੱਧੂ ਸੇਵਾਮੁਕਤ ਲੈਕਚਰਾਰ, ਅਵਤਾਰ ਸਿੰਘ ਪਿ੍ੰਸੀਪਲ ਲਿਟਲ ਫਲਾਵਰ ਸਕੂਲ ਬਠਿੰਡਾ, ਗੁਰਜੀਤ ਸਿੰਘ ਝੱਬਰ ਸਕਾਊਟ ਮਾਸਟਰ ਅਤੇ ਸੁਰਿੰਦਰ ਸਿੰਘ ਸਕਾਊਟ ਮਾਸਟਰ ਪੁੱਜੇ¢
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਚਾਉਕੇ ਦੀਆਂ ਖਿਡਾਰਨਾਂ ਨੇ ਖੇਡਾਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਦੇ 16 ਮੁਲਾਜ਼ਮ ਤੁਰੰਤ ਪ੍ਰਭਾਵ ਨਾਲ ਮੁਅੱਤਲ
Ad Position 24