28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਆਦਰਸ਼ ਸਕੂਲ ਚਾਉਕੇ ਦੀਆਂ ਖਿਡਾਰਨਾਂ ਨੇ ਖੇਡਾਂ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 24-11-2025
ਚਾਉਕੇ, 23 ਨਵੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾਂਦੀਆਂ ਸਕੂਲੀ ਖੇਡਾਂ 'ਚ ਸਟੇਟ ਪੱਧਰ 'ਤੇ ਆਦਰਸ਼ ਸਕੂਲ ਚਾਉਕੇ ਦੀਆਂ ਕੁੜੀਆਂ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਇਕ ਵਾਰ ਫਿਰ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਸੀਨੀਅਰ ਅਧਿਆਪਕਾ ਪਵਨਦੀਪ ਕੌਰ ਮਾਨ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਡੀ.ਪੀ ਅਧਿਆਪਕ ਬਲਜੀਤ ਸਿੰਘ, ਸਰਬਜੀਤ ਕੌਰ ਭੋਲੀ ਤੋਂ ਇਲਾਵਾ ਮਾਪਿਆਂ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ 'ਚ ਭਾਗ ਲੈਣ ਲਈ ਪ੍ਰੇਰਤ ਕੀਤਾ ਤਾਂ ਕਿ ਇਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਨਾ ਹੋ ਸਕੇ | ਡੀ.ਪੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਕਲਾਸ ਦੀ ਵਿਦਿਆਰਥਣ ਤਰਮਨ ਕੌਰ ਅਤੇ ਚਰਨਦੀਪ ਕੌਰ ਨੇ ਅੰਡਰ-19 ਸਰਕਲ ਕਬੱਡੀ ਮੁਕਾਬਲੇ ਜੋ ਕਿ ਰੂਪ ਨਗਰ ਵਿਖੇ ਹੋਏ ਸਨ, ਵਿਚ ਤਕੜਾ ਪ੍ਰਦਰਸ਼ਨ ਕਰਕੇ ਟੀਮ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ | ਇਸ ਮੌਕੇ ਅਧਿਆਪਕ ਬਲਵਿੰਦਰ ਸਿੰਘ, ਕਰਮਜੀਤ ਕੌਰ, ਕਮਲਜੀਤ ਕੌਰ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਜਗਤਾਰ ਸਿੰਘ, ਵੀਰਪਾਲ ਕੌਰ ਬਠਿੰਡਾ ਆਦਿ ਅਧਿਆਪਕਾਂ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ 30 ਨਵੰਬਰ ਨੂੰ ਡੋਮਾ ਪਰੀਸੰਗ ਦੇ ਬੈਨਰ ਹੇਠ ਸਵਿੰਧਾਨ ਬਚਾਓ, ਵੋਟ ਅਧਿਕਾਰ ਬਚਾਓ ਭੀਮ ਰੈਲੀ ਅਗਲੀ ਖ਼ਬਰ 19ਵੀਂ ਡਾਇਮੰਡ ਜੁਬਲੀ ਜੰਬੂਰੀ ਲਖਨਊ ਲਈ ਬਠਿੰਡਾ ਤੋਂ 70 ਮੈਂਬਰੀ ਦਲ ਰਵਾਨਾ
Ad Position 24