ਮਹਿਮਾ ਸਰਜਾ, 23 ਨਵੰਬਰ (ਬਲਦੇਵ ਸੰਧੂ)-ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ 30 ਨਵੰਬਰ ਨੂੰ ਡੋਮਾ ਪਰੀਸੰਗ ਦੇ ਬੈਨਰ ਹੇਠ ਐਸ.ਸੀ., ਓ.ਬੀ.ਸੀ. ਸਮਾਜ ਘੱਟ ਗਿਣਤੀਆਂ ਵਲੋਂ ਡਾ. ਉਦਿਤ ਰਾਜ ਦੀ ਅਗਵਾਈ ਹੇਠ ਸਵਿੰਧਾਨ ਬਚਾਓ, ਵੋਟ ਅਧਿਕਾਰ ਬਚਾਓ ਦਲਿਤ ਭਲਾਈ ਸਕੀਮਾਂ ਲਾਗੂ ਕਰਵਾਉਣ ਲਈ ਭੀਮ ਰੈਲੀ ਕੀਤੀ ਜਾ ਰਹੀ ਹੈ¢ ਜਿਸ ਨੂੰ ਸਫਲ ਬਣਾਉਣ ਲਈ ਪਿੰਡ ਬੱਲੂਆਣਾ ਵਿਖੇ ਗੁਰਤੇਜ ਸਿੰਘ, ਬਲਵੀਰ ਸਿੰਘ ਵੀਰਾ, ਹਰਜੀਤ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਵਰਕਰ ਮੀਟਿੰਗ ਕੀਤੀ ਗਈ¢ ਜਿਸ ਵਿਚ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਨੈਸ਼ਨਲ ਦਲਿਤ ਮਹਾਂ ਪੰਚਾਇਤ, ਪੰਜਾਬ ਕੇ.ਕੇ.ਸੀ. ਵਿਭਾਗ ਕਾਂਗਰਸ ਤੇ ਡੋਮਾ ਪਰੀਸੰਗ ਸ਼ਾਮਿਲ ਹੋਏ¢ ਇਸ ਦੌਰਾਨ ਉਨ੍ਹਾਂ ਕਿਹਾ ਕਾਂਗਰਸ ਵਲੋਂ ਸ਼ੁਰੂ ਕੀਤੀਆਂ ਮਨਰੇਗਾ ਸਕੀਮਾਂ ਤੇ ਕਣਕ ਵੰਡਣ ਦੇ ਨਾਲ ਦਲਿਤ ਸਮਾਜ ਨੂੰ ਮਿਲਦੀਆਂ ਸਹੂਲਤਾਂ ਨੂੰ ਕੇਂਦਰ ਦੀ ਭਾਜਪਾ ਅਤੇ ਭਗਵੰਤ ਮਾਨ ਦੀ ਸਰਕਾਰ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ¢ਉਨ੍ਹਾਂ ਨੇ ਕਿਹਾ ਲਾਲ ਲਕੀਰ ਖ਼ਤਮ ਕਰਵਾਉਣ ਲਈ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ, ਡੋਮਾ ਪਰੀਸੰਗ ਪੰਜਾਬ ਕੇ.ਕੇ.ਸੀ. ਵਿਭਾਗ ਕਾਂਗਰਸ ਪੰਜਾਬ ਦੀ ਅਗਵਾਈ ਹੇਠ ਕਰੀਬ ਸਵਾ ਦਹਾਕੇ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ¢ ਭੀਮ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ¢ 30 ਨਵੰਬਰ ਦੀ ਰੈਲੀ ਸ਼ਾਮਿਲ ਹੋਣ ਲਈ ਪੰਜਾਬ ਤੋਂ ਵੱਡੀ ਗਿਣਤੀ ਵਿਚ ਲੋਕ ਕਿਰਨਜੀਤ ਗਹਿਰੀ ਦੀ ਅਗਵਾਈ ਹੇਠ ਦਿੱਲੀ ਨੂੰ ਕੂਚ ਕਰਨਗੇ¢ ਇਸ ਤੋਂ ਬਾਅਦ ਲੋਕਾਂ ਨੂੰ ਮੁਫ਼ਤ ਰਜਿਸਟਰੀਆਂ ਕਰਵਾ ਕੇ ਘਰਾਂ ਦੇ ਮਾਲਕ ਬਣਾਉਣ ਲਈ, ਮਨਰੇਗਾ ਸਕੀਮ ਹੇਠ 200 ਦਿਨ ਚਲਾਉਣ ਲਈ ਅੰਦੋਲਨ ਤੇਜ ਕਰਾਂਗੇ¢ ਇਸ ਮੌਕੇ ਰਾਮਜੀ ਸਿੰਘ, ਹਰਪਾਲ ਸਿੰਘ ਕੋਟ ਗੁਰੂ, ਲਾਭ ਸਿੰਘ ਸਰਾਂ, ਜਰਨੈਲ ਸਿੰਘ, ਟਹਿਲ ਸਿੰਘ, ਅਮਨਦੀਪ ਸਿੰਘ ਲਾਡੀ, ਬੋਘਾ ਸਿੰਘ, ਮੇਜਰ ਸਿੰਘ, ਭਿੰਦਰ ਸਿੰਘ, ਸਰਬਜੀਤ ਕੌਰ, ਕਿਰਨਾ ਕੌਰ, ਪ੍ਰਭਦਿਆਲ ਸਿੰਘ, ਗੁਰਸੇਵਕ ਸਿੰਘ ਵੱਡੀ ਗਿਣਤੀ ਵਿਚ ਮਹਿਲਾਵਾ ਮੌਜੂਦ ਸਨ¢ ਜਿਨ੍ਹਾਂ ਨੇ ਬੋਹੜ ਸਿੰਘ ਘਾਰੂ ਤੇ ਹਰਜੀਤ ਸਿੰਘ ਜੀਤੀ ਚੇਅਰਮੈਨ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ |
ਦਿੱਲੀ ਵਿਖੇ 30 ਨਵੰਬਰ ਨੂੰ ਡੋਮਾ ਪਰੀਸੰਗ ਦੇ ਬੈਨਰ ਹੇਠ ਸਵਿੰਧਾਨ ਬਚਾਓ, ਵੋਟ ਅਧਿਕਾਰ ਬਚਾਓ ਭੀਮ ਰੈਲੀ
ਅਜੀਤ ਡੈਸਕ
24-11-2025