ਰਾਮਾਂ ਮੰਡੀ, 23 ਨਵੰਬਰ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਬੇਅੰਤ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ. ਗਿਆਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਪਿੰਡ ਬੰਗੀ ਰੁਘੂ ਦੀ ਹੱਦ ਵਿਚੋਂ ਸ਼ਨੀਵਾਰ ਨੂੰ ਪਿੰਡ ਦੇ ਇਕ ਵਿਅਕਤੀ ਗੋਬਿੰਦਰਜੀਤ ਸਿੰਘ ਨੂੰ 06 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ¢ ਥਾਣਾ ਮੁਖੀ ਬੇਅੰਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਬਿੰਦਜੀਤ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਹੈਰੋਇਨ ਸੁਖਚੈਨ ਸਿੰਘ ਵਾਸੀ ਬੰਗੀ ਦੀਪਾ ਤੋਂ ਖ਼ਰੀਦੀ ਹੈ¢ ਜਿਸ ਤੋਂ ਬਾਅਦ ਸੁਖਚੈਨ ਸਿੰਘ ਵਾਸੀ ਬੰਗੀ ਰੁਘੂ ਨੂੰ ਵੀ ਕੇਸ ਵਿਚ ਸ਼ਾਮਿਲ ਕੀਤਾ ਗਿਆ ਹੈ¢ ਪੁਲਿਸ ਵਲੋਂ ਸੁਖਚੈਨ ਸਿੰਘ ਦੀ ਗਿ੍ਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ¢