ਮੋਰਿੰਡਾ, 24 ਸਤੰਬਰ (ਪਿ੍ਤਪਾਲ ਸਿੰਘ)-ਆਈ. ਡੀ. ਬੀ. ਆਈ. ਬੈਂਕ ਮੋਰਿੰਡਾ ਵਲੋਂ ਸ਼ਹੀਦ ਸੂਬੇਦਾਰ ਮੇਵਾ ਸਿੰਘ ਸਕੂਲ ਆਫ਼ ਐਮੀਨੈਸ ਮੋਰਿੰਡਾ ਨੂੰ ਵਾਟਰ ਕੂਲਰ ਤੇ ਆਰ.ਓ. ਸਿਸਟਮ ਭੇਟ ਕੀਤੇ | ਇਸ ਸਬੰਧੀ ਸਕੂਲ ਦੀ ਪਿ੍ੰਸੀਪਲ ਵਰਿੰਦਰਜੀਤ ਕੌਰ ਨੇ ਦੱਸਿਆ ਕਿ ਆਈ.ਡੀ.ਬੀ.ਆਈ ਬੈਂਕ ਮੋਰਿੰਡਾ ਵਲੋਂ ਆਪਣੇ ਪ੍ਰਮੁੱਖ ਸੀ.ਐੱਸ.ਆਰ. ਪ੍ਰੋਗਰਾਮ ਸੀਡ 2.0 ਦੇ ਅਧੀਨ ਸਕੂਲ ਨੂੰ 1.5 ਲੱਖ ਰੁਪਏ ਦਾ ਯੋਗਦਾਨ ਦਿੰਦਿਆਂ ਸਕੂਲ ਨੂੰ 2 ਵਾਟਰ ਕੂਲਰ ਅਤੇ 2 ਆਰੋ ਸਿਸਟਮ ਖਰੀਦਕੇ ਦਿੱਤੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰੇਮ ਕੁਮਾਰ ਮਿੱਤਲ ਡੀ.ਈ.ਓ. (ਐੱਸ. ਈ.) ਰੂਪਨਗਰ ਨੇ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਦੇ ਇਸ ਵਡਮੁੱਲੇ ਯੋਗਦਾਨ ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ ਜਲ ਪ੍ਰਦਾਨ ਹੋਵੇਗਾ | ਆਈ. ਡੀ. ਬੀ. ਆਈ. ਦੇ ਮਹਾਂ ਪ੍ਰਬੰਧਕ ਅਤੇ ਸੀਨੀਅਰ ਜਨਰਲ ਮੈਨੇਜਰ ਸ਼੍ਰੀ ਮੋਹਿਤ ਮਨੋਹਰ ਸਿਨਹਾ ਨੇ ਮੋਰਿੰਡਾ ਬਰਾਂਚ ਦੀ ਇਸ ਪਹਿਲ ਦੀ ਸਰਹਾਣਾ ਕੀਤੀ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਬੈਂਕ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੁਮਿਤ ਠਕਰਾਲ, ਅਜੈ ਕੁਮਾਰ, ਸ਼ਿਵਾਕਸ਼ ਬਟਿਆਲ ਆਦਿ ਹਾਜ਼ਰ ਸਨ |