11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੁਸ਼ਤੀ ਦੰਗਲ ਨੂੰ ਲੈ ਕੇ ਮਵਾ ਪਿੰਡ ਵਾਸੀਆਂ ਦਿੱਤੀ ਜਾਣਕਾਰੀ <br/>

Ad Position 21
No active advertisement
ਅਜੀਤ ਡੈਸਕ 25-09-2025
ਨੂਰਪੁਰ ਬੇਦੀ, 24 ਸਤੰਬਰ (ਹਰਦੀਪ ਸਿੰਘ ਢੀਂਡਸਾ)-ਖੇਤਰ ਦੇ ਪਿੰਡ ਮਵਾ ਵਿਚ ਨਗਰ ਦੀ ਸੁੱਖ-ਸ਼ਾਂਤੀ ਅਤੇ ਸੁੱਖਨਾਂ ਨੂੰ ਲੈ ਕੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਛਿੰਝ ਮੇਲਾ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮਪਾਲ ਸਿੰਘ, ਸਰਪੰਚ ਸੰਜੀਵ ਕੁਮਾਰ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਪੂਰਨ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮੇਲੇ ਦੀ ਮੁੱਖ ਰੌਣਕ ਝੰਡੀ ਦੀ ਕੁਸ਼ਤੀ ਹੋਵੇਗੀ | ਇਹ ਮੁਕਾਬਲਾ ਹਿੰਦ ਕੇਸਰੀ ਪਹਿਲਵਾਨ ਰੂਬਲ ਖੰਨਾ ਅਤੇ ਬਿਨੀਆ ਜੰਮੂ ਦੇ ਵਿਚਕਾਰ ਹੋਵੇਗਾ, ਜਿਸ ਦਾ ਇਨਾਮ ਇਕ ਲੱਖ ਰੁਪਏ ਰੱਖਿਆ ਗਿਆ ਹੈ |ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੋਰ ਸੱਦੇ ਕੇ ਪਹਿਲਵਾਨਾਂ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਪਿੰਡ ਵਾਸੀਆਂ ਨੇ ਕਿਹਾ ਕਿ ਇਹ ਛਿੰਝ ਮੇਲਾ ਨਾ ਸਿਰਫ਼ ਪੁਰਾਤਨ ਪੰਜਾਬੀ ਰਵਾਇਤਾਂ ਨੂੰ ਜਿੰਦਾ ਰੱਖਣ ਦਾ ਮਾਧਿਅਮ ਹੈ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ ਲਈ ਵੀ ਮਹੱਤਵਪੂਰਨ ਹੈ | ਇਸ ਮੌਕੇ ਉਨ੍ਹਾਂ ਵਲੋਂ ਖੇਡ ਪ੍ਰੇਮੀਆਂ ਅਤੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵੱਡੀ ਗਿਣਤੀ ਵਿਚ ਪਹੁੰਚ ਕੇ ਛਿੰਝ ਮੇਲੇ ਦਾ ਆਨੰਦ ਮਾਨਣ ਅਤੇ ਨਗਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਨ | ਮੇਲੇ ਦੀ ਤਿਆਰੀਆਂ ਵਿਚ ਪੰਚਾਂ ਬਲਜੀਤ ਕੌਰ, ਰਾਣੋ ਦੇਵੀ, ਦੀਪਕ ਕੁਮਾਰ, ਨਿਰਮਲ ਸਿੰਘ, ਗੁਰਮੁਖ ਸਿੰਘ, ਬਲਬੀਰ ਸਿੰਘ, ਪਰਮਿੰਦਰ ਸਿੰਘ, ਹਰਮੇਸ਼ ਸੈਣੀ, ਰੋਸ਼ਨ ਸੈਣੀ, ਰਾਜ ਕੁਮਾਰ ਧੀਰਜ ਕੁਮਾਰ ਰਾਣਾ, ਅਸ਼ੋਕ ਰਾਣਾ, ਪਰਮਜੀਤ ਸਿੰਘ, ਹਰਪਾਲ ਸਿੰਘ, ਪਵਨ ਸੈਣੀ, ਰਾਜੀਵ ਕੁਮਾਰ ਤੇ ਅਜੇ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੰਡੀਆਂ 'ਚ ਕਿਸਾਨਾਂ ਨੂੰ ਨਹੀਂ ਮਿਲਦੀ ਜਗ੍ਹਾ <br/> ਅਗਲੀ ਖ਼ਬਰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਧਿਕਾਰੀ ਮੁਸਤੈਦੀ ਨਾਲ ਨਿਗਰਾਨੀ ਰੱਖਣ- ਐੱਸ. ਡੀ. ਐੱਮ. <br/>
Ad Position 24