11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜੋੜ ਮੇਲ 'ਚ ਗੁੰਮੇ ਬੱਚੇ ਨੂੰ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ

Ad Position 21
No active advertisement
ਅਜੀਤ ਡੈਸਕ 22-12-2025
ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਗੁੰਮ ਹੋਏ ਪ੍ਰਵਾਸੀ ਪਰਿਵਾਰ ਦੇ ਬੱਚੇ ਨੂੰ ਪੁਲਿਸ ਵਲੋਂ ਲੱਭ ਕੇ ਮਾਪਿਆਂ ਹਵਾਲੇ ਕੀਤਾ | ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੂਜੇ ਦਿਨ ਠਾਠਾ ਮਾਰਦੇ ਇਕੱਠ 'ਚ ਇਕ ਬੱਚਾ ਗੁੰਮ ਹੋ ਗਿਆ, ਉਸ ਦੇ ਮਾਪਿਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਪੁਲਿਸ ਨੇ ਤੁਰੰਤ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਉਕਤ ਬੱਚਾ ਜਿਸ ਦਾ ਨਾਂਅ ਅਬਦੁਲ ਸਾਫ਼ੀ ਉਮਰ 9 ਸਾਲ ਸੀ, ਨੂੰ ਲੱਭ ਕੇ ਕੁਝ ਸਮੇਂ ਅੰਦਰ ਹੀ ਮਾਪਿਆਂ ਬੁਲਾ ਲਿਆ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ | ਥਾਣਾ ਮੁਖੀ ਨੇ ਦੱਸਿਆ ਕਿ ਟ੍ਰੈਫ਼ਿਕ ਪੁਲਿਸ ਦੇ ਏ. ਐਸ. ਆਈ. ਰਣਜੀਤ ਸਿੰਘ ਤੇ ਏ. ਐਸ. ਆਈ. ਬਲਜਿੰਦਰ ਸਿੰਘ ਨੇ ਕੀਤੀ ਕੋਸ਼ਿਸ਼ ਕਾਰਨ ਹੀ ਬੱਚੇ ਨੂੰ ਕੁਝ ਸਮੇਂ ਅੰਦਰ ਹੀ ਲੱਭ ਕੇ ਮਾਪੇ ਮੁਹੰਮਦ ਸਾਫ਼ੀ ਅਤੇ ਅਫ਼ਸਾਨਾ ਦੇ ਹਵਾਲੇ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਜੋੜ ਮੇਲ ਦੌਰਾਨ ਜੇਬ ਕਤਰੇ ਸਰਗਰਮ, ਕਈਆਂ ਦੀਆਂ ਜੇਬਾਂ ਕੱਟੀਆਂ ਅਗਲੀ ਖ਼ਬਰ ਨਾਜਾਇਜ਼ ਤੌਰ 'ਤੇ ਲਗਾਏ 5 ਖ਼ੂਨਦਾਨ ਕੈਂਪ ਸਿਹਤ ਵਿਭਾਗ ਵਲੋਂ ਕਰਵਾਏ ਬੰਦ
Ad Position 24