ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਪਹਿਲੇ ਤੇ ਅੱਜ ਦੂਜੇ ਦਿਨ ਕਈਆਂ ਦੀਆਂ ਜੇਬਾਂ ਕੱਟੀਆਂ ਗਈਆਂ ਅਤੇ ਕਈਆਂ ਦੇ ਗਹਿਣੇ ਵੀ ਚੋਰੀ ਹੋਏ ਹਨ | ਸਥਾਨਕ ਰਣਜੀਤਗੜ੍ਹ ਕਲੋਨੀ ਦੇ ਰਿਟਾ: ਅਧਿਆਪਕ ਮਨਜੀਤ ਕੌਰ ਪਤਨੀ ਰਣਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਕਿ ਉਨ੍ਹਾਂ ਦੀ ਬਾਂਹ 'ਚ ਪਾਈ ਕਰੀਬ 12 ਗ੍ਰਾਮ ਦੀ ਸੋਨੇ ਦੀ ਚੂੜੀ ਕਿਸੇ ਵਲੋਂ ਕੱਟ ਕੇ ਲਾਹ ਲਈ, ਜਿਸ ਦਾ ਉਨ੍ਹਾਂ ਨੂੰ ਘਰ ਜਾ ਕੇ ਪਤਾ ਲੱਗਾ ਜਦੋਂ ਚੂੜੀ ਕੱਟਣ ਬਾਰੇ ਪਤਾ ਲੱਗਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਹ ਪੁਲਿਸ ਨੂੰ ਸੂਚਿਤ ਕਰ ਰਹੇ ਹਨ |