11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੀ. ਬੀ. ਐਮ. ਬੀ. ਦੀ ਰੈੱਡ ਕਰਾਸ ਸੁਸਾਇਟੀ ਵਲੋਂ ਸਟਾਫ਼ ਕਲੱਬ ਨੰਗਲ ਵਿਖੇ ਲਗਾਇਆ 'ਰੈੱਡ ਕਰਾਸ ਮੇਲਾ' <br/>

Ad Position 21
No active advertisement
ਅਜੀਤ ਡੈਸਕ 22-12-2025
ਨੰਗਲ, 21 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਦੀ ਰੈੱਡ ਕਰਾਸ ਸੁਸਾਇਟੀ (ਹਸਪਤਾਲ ਵੈੱਲਫੇਅਰ ਸੈਕਸ਼ਨ) ਵਲੋਂ ਸਟਾਫ਼ ਕਲੱਬ ਨੰਗਲ ਵਿਖੇ ਪ੍ਰਧਾਨ ਸ੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਰੈੱਡ ਕਰਾਸ ਮੇਲੇ ਦਾ ਆਯੋਜਨ ਕੀਤਾ | ਮੇਲੇ ਦਾ ਰਸਮੀ ਉਦਘਾਟਨ ਚੀਫ ਇੰਜੀਨੀਅਰ ਭਾਖੜਾ ਡੈਮ ਸੀ. ਪੀ. ਸਿੰਘ ਵਲੋਂ ਸਮਾਂ ਰੌਸ਼ਨ ਕਰਕੇ ਕੀਤਾ | ਉਪਰੰਤ ਉਨ੍ਹਾਂ ਵਲੋਂ ਲਗਾਏ ਵੱਖ-ਵੱਖ ਉਤਪਾਦਾਂ ਦੇ ਪ੍ਰਦਰਸ਼ਨੀ ਸਟਾਲ ਅਤੇ ਖਾਣ ਪੀਣ ਵਾਲੀਆਂ ਵਸਤਾਂ ਤੋਂ ਇਲਾਵਾ ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਕਲਾ ਕ੍ਰਿਤੀਆਂ ਨੂੰ ਵੀ ਰੀਝ ਲਾਲ ਵੇਖਿਆ ਉਪਰੰਤ ਉਨ੍ਹਾਂ ਵਲੋਂ ਊਠ ਦੀ ਸਵਾਰੀ ਵੀ ਕੀਤੀ ਗਈ | ਇਸ ਮੌਕੇ ਪ੍ਰਧਾਨ ਹਰਪ੍ਰੀਤ ਕੌਰ ਨੇ ਕਿਹਾ ਕਿ ਮੇਲੇ ਵਿਚ ਦਿਲਕਸ਼ ਇਨਾਮ ਵੀ ਕੱਢੇ ਜਾਂਦੇ ਹਨ ਅਤੇ ਹੋਣ ਵਾਲੀ ਸਮੁੱਚੀ ਆਮਦਨ ਨੂੰ ਲੋੜਵੰਦਾਂ ਦੀ ਭਲਾਈ ਲਈ ਖ਼ਰਚਿਆ ਜਾਂਦਾ ਹੈ | ਮੇਲੇ 'ਚ ਆਰਜ਼ੀ ਜੇਲ੍ਹ ਬਣਾਈ ਗਈ ਸੀ, ਜਿਸ ਵਿਚ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਵਲੋਂ ਡੀ. ਏ. ਵੀ. ਸਕੂਲ ਦੇ ਪਿ੍ੰਸੀਪਲ ਤੇ ਸਟਾਫ਼, ਆਈ. ਟੀ. ਆਈ. ਨੰਗਲ ਦੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਤੇ ਪੱਤਰਕਾਰ ਭਾਈਚਾਰੇ ਨੂੰ ਡੱਕਿਆ | ਮੇਲੇ 'ਚ ਵੱਖ ਵੱਖ ਉਤਪਾਦਾਂ ਦੇ ਪ੍ਰਦਰਸ਼ਨੀ ਸਟਾਲ, ਬੱਚਿਆਂ ਲਈ ਝੂਲੇ ਅਤੇ ਸਕੂਲੀ ਵਿਦਿਆਰਥੀਆਂ ਦੀਆਂ ਪੰਜਾਬੀ ਵਿਰਸੇ ਨੰੂ ਦਰਸਾਉਂਦੀਆਂ ਪੇਸ਼ਕਾਰੀਆਂ ਬਣੀਆਂ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ | ਮੇਲੇ 'ਚ ਮੁਲਾਜ਼ਮ ਪਰਿਵਾਰਾਂ ਸਮੇਤ ਅਤੇ ਇਲਾਕੇ ਦੇ ਲੋਕ ਅਨੰਦ ਮਾਣਦੇ ਹਨ ਅਤੇ ਅਜਿਹੇ ਮੇਲਿਆਂ ਨਾਲ ਆਪਸੀ ਭਾਈਚਾਰਕ ਸਾਂਝ ਵਧੇਰੇ ਪਰਪੱਕ ਹੁੰਦੀ ਹੈ | ਮੇਲੇ ਵਿਚ ਡਿਪਟੀ ਚੀਫ ਇੰਜੀਨੀਅਰ ਸਰੇਸ਼ ਮਾਨ, ਐਕਸੀਅਨ ਟਾਊਨਸ਼ਿਪ ਸਿੁਰੰਦਰ ਧੀਮਾਨ, ਪਰਮਿੰਦਰ ਸਿੰਘ, ਐਸ. ਡੀ. ਓ. ਚਮਨ ਲਾਲ, ਅਰਸ਼ਦੀਪ ਸਿੰਘ, ਪੀ. ਐਮ. ਓ. ਡਾ. ਜੇ. ਪੀ. ਸਿੰਘ, ਪਿ੍ੰਸੀਪਲ ਬਿ੍ਜ ਮੋਹਨ ਬੱਬਰ, ਅਭਿਸ਼ੇਕ ਬੰਗਾਂ ਤੇ ਗੌਰਵ ਸਾਹਨੀ ਜੂਨੀਅਰ ਇੰਜੀਨੀਅਰ, ਸਤਨਾਮ ਸਿੰਘ ਲਾਦੀ ਪੀ. ਆਰ. ਓ., ਅਵਤਾਰ ਸਿੰਘ ਤਾਰੀ, ਹਰਪਾਲ ਰਾਣਾ, ਸੰਜੀਵ ਸ਼ਰਮਾ ਪਟਵਾਰੀ, ਵਰਿੰਦਰ ਠਾਕੁਰ, ਪਿ੍ਤਪਾਲ ਸਿੰਘ, ਰਮਨ ਕੁਮਾਰ ਆਰ ਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰੀ ਵਲੋਂ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਅਗਲੀ ਖ਼ਬਰ ਜੋੜ ਮੇਲ ਦੌਰਾਨ ਜੇਬ ਕਤਰੇ ਸਰਗਰਮ, ਕਈਆਂ ਦੀਆਂ ਜੇਬਾਂ ਕੱਟੀਆਂ
Ad Position 24