ਨੂਰਪੁਰ ਬੇਦੀ, 21 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਕਲਾਂ ਤੋਂ ਜ਼ੋਨ ਤੋਂ ਭਾਰਤੀ ਜਨਤਾ ਪਾਰਟੀ ਦੀ ਨਵੀਂ ਚੁਣੀ ਗਈ ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰੀ ਨੇ ਆਪਣੀ ਜਿੱਤ ਦੀ ਖ਼ੁਸ਼ੀ ਵਿਚ ਇਤਿਹਾਸਿਕ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ | ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਵਰਤਾਇਆ | ਸੰਮਤੀ ਮੈਂਬਰ ਨਰੇਸ਼ ਕੁਮਾਰੀ ਤੇ ਉਨ੍ਹਾਂ ਦੇ ਪਤੀ ਰਕੇਸ਼ ਕੁਮਾਰ ਗੋਜਾ ਨੇ ਆਪਣੇ ਸੰਮਤੀ ਜ਼ੋਨ ਅਧੀਨ ਪੈਂਦੇ ਸਾਰੇ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ 'ਤੇ ਖਰੇ ਉਤਰਣ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਸੇਵਾ ਕਰਨਗੇ | ਸ਼ੁਕਰਾਨਾ ਸਮਾਗਮ 'ਚ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਪ੍ਰੀਸ਼ਦ ਮੈਂਬਰ ਜਰਨੈਲ ਲਾਲੀ, ਬੀਰੂ ਸ਼ਰਮਾ, ਭੁਪਿੰਦਰ ਭਿੰਦਾ ਨੌਧੇਮਾਜਰਾ, ਨਵੀਨ ਵਸ਼ਿਸ਼ਟ, ਪੰਚ ਗੋਰਵ ਕਾਲੜਾ, ਡਿੰਪਲ ਚੋਪੜਾ, ਹਰਬੰਸ ਸ਼ਾਹ, ਮਾ ਨਾਨਕ ਚੰਦ, ਸਰਪੰਚ ਗੁਰਮੁਖ ਸਿੰਘ, ਚੰਨਣ ਸਿੰਘ, ਵਿਜੇ ਕੁਮਾਰ ਸ਼ਰਮਾ, ਜਗਤਾਰ ਸਿੰਘ, ਬਿੱਟੂ ਭੱਠਲ, ਬੰਤ ਸਿੰਘ, ਪਲਵਿੰਦਰ ਰੀਹਲ, ਮਹਿੰਦਰ ਸਿੰਘ ਆਦਿ ਹਾਜ਼ਰ ਸਨ | ਹਾਜ਼ਰ ਆਗੂਆਂ ਤੇ ਸੰਗਤਾਂ ਵਲੋਂ ਨਰੇਸ਼ ਕੁਮਾਰੀ ਨੂੰ ਜਿੱਤ ਦੀ ਵਧਾਈ ਦਿੱਤੀ |