ਅਜਨਾਲਾ, 23 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਨਿਆਂ ਮੂਰਤੀ ਅਸ਼ਵਨੀ ਕੁਮਾਰ ਮਿਸ਼ਰਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਐਗਜ਼ਿਕਿਊਟਿਵ ਚੇਅਰਮੈਨ, ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਨਿਰਦੇਸ਼ਾਂ ਤਹਿਤ ਪਲਵਿੰਦਰ ਸਿੰਘ ਐਸ.ਡੀ.ਜੇ.ਐੱਮ. ਅਜਨਾਲਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਨਸ਼ਿਆਂ ਵਿਰੋਧੀ ਰੈਲੀ ਕੱਢੀ ਗਈ, ਜੋ ਸਰਕਾਰੀ ਐਲੀਮੈਂਟਰੀ ਸਕੂਲ ਪੰਜਗਰਾਈਾ ਨਿੱਝਰਾਂ ਵਿਖੇ ਜਾ ਕੇ ਸਮਾਪਤ ਹੋਈ | ਇਸ ਦਾ ਮੁੱਖ ਉਦੇਸ਼ ਨਸ਼ਿਆਂ ਦੀ ਵਧ ਰਹੀ ਸਮੱਸਿਆ ਦੇ ਖਿਲਾਫ਼ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨਾਂ ਤੇ ਆਮ ਜਨਤਾ ਨੂੰ ਇਸ ਦੇ ਭਿਆਨਕ ਪ੍ਰਭਾਵਾਂ ਬਾਰੇ ਸੰਵੇਦਨਸ਼ੀਲ ਬਣਾਉਣਾ ਸੀ | ਇਸ ਰੈਲੀ ਵਿਚ ਸਕੂਲੀ ਵਿਦਿਆਰਥੀਆਂ ਨੇ ਬੈਨਰਾਂ ਤੇ ਨਾਅਰਿਆਂ ਰਾਹੀਂ ਨਸ਼ਿਆਂ ਵਿਰੁੱਧ ਮਜ਼ਬੂਤ ਸੰਦੇਸ਼ ਦਿੱਤਾ | ਉਨ੍ਹਾਂ ਨੇ ਸਿਹਤਮੰਦ ਅਤੇ ਤਰੱਕੀਸ਼ੀਲ ਸਮਾਜ ਦੀ ਨਿਰਮਾਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਉੱਤੇ ਰੌਸ਼ਨੀ ਪਾਈ | ਇਸ ਸਮਾਗਮ ਵਿਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਭਾਗੀਦਾਰੀ ਨੇ ਇਹ ਸਪਸ਼ਟ ਅਤੇ ਮਜ਼ਬੂਤ ਸੰਦੇਸ਼ ਦਿੱਤਾ ਕਿ ਨਸ਼ਾ ਇੱਕ ਗੰਭੀਰ ਸਮਾਜਿਕ ਬੁਰਾਈ ਹੈ ਅਤੇ ਇਸ ਦਾ ਮੁਕਾਬਲਾ ਸਾਂਝੇ ਯਤਨਾਂ ਨਾਲ ਹੀ ਕੀਤਾ ਜਾ ਸਕਦਾ ਹੈ | ਇਸ ਮੌਕੇ ਸਤਵਿੰਦਰਜੀਤ ਕੌਰ ਜੇ. ਐਮ.ਆਈ.ਸੀ. ਅਜਨਾਲਾ, ਪੱਲਵੀ ਰਾਣਾ ਜੇ.ਐੱਮ.ਆਈ.ਸੀ. ਅਜਨਾਲਾ ਅਤੇ ਅਨੁਰਾਗ ਅਰੋੜਾ ਜੇ.ਐੱਮ.ਆਈ.ਸੀ. ਅਜਨਾਲਾ, ਨਾਇਬ ਤਹਸੀਲਦਾਰ ਅਭੀਨਵ ਤਿਵਾੜੀ, ਕਾਨੂੰਨੀ ਮਾਹਿਰ ਮਦਨ ਲਾਲ ਤ੍ਰੇਹਨ, ਐਡਵੋਕੇਟ ਸੁਖਚਰਨਜੀਤ ਸਿੰਘ ਸਕੱਤਰ ਬਾਰ ਐਸੋਸੀਏਸ਼ਨ ਅਜਨਾਲਾ, ਲੈਕਚਰਾਰ ਗੁਰਪ੍ਰੀਤ ਸਿੰਘ ਰਿਆੜ, ਜੋਬਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਜਗਰੂਪ ਸਿੰਘ ਨਾਇਬ ਨਾਜ਼ਰ, ਸਬ ਇੰਸਪੈਕਟਰ ਅਗਿਆਪਾਲ ਸਿੰਘ ਐੱਸ.ਐੱਚ.ਓ. ਅਜਨਾਲਾ, ਸਾਹਿਬ ਇੰਸਪੈਕਟਰ ਨਰਿੰਦਰ ਸਿੰਘ ਐੱਸ.ਐੱਚ.ਓ. ਲੋਪੋਕੇ, ਸਬ ਇੰਸਪੈਕਟਰ ਮਨਜੀਤ ਸਿੰਘ ਐੱਸ.ਐੱਚ.ਓ. ਝੰਡੇਰ, ਮੁੱਖ ਅਧਿਆਪਕਾ ਸੁਖਬੀਰ ਕੌਰ, ਸਨਜੀਤ ਸਿੰਘ ਅਤੇ ਗੁਰਿੰਦਰਬੀਰ ਸਿੰਘ ਆਦਿ ਹਾਜ਼ਰ ਸਨ |