05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੱਤਿਆ ਭਾਰਤੀ ਸਕੂਲ ਬੋਹਲੀਆਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-12-2025
ਅਜਨਾਲਾ, 23 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮਿ੍ਤਸਰ ਦੇ ਨੁਮਾਇੰਦੇ ਬਲਵਿੰਦਰ ਸਿੰਘ ਅਤੇ ਭਾਰਤੀਆ ਏਅਰਟੈੱਲ ਫਾਊਡੇਸ਼ਨ ਦੇ ਕਲਸਟਰ ਕੋਆਰਡੀਨੇਟਰ ਰਮਣੀਕ ਸਿੰਘ ਵਲੋਂ ਸੱਤਿਆ ਭਾਰਤੀ ਸਕੂਲ ਬੋਹਲੀਆਂ ਨੇੜੇ ਅਜਨਾਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਛੇਵੀਂ ਅਤੇ ਸੱਤਵੀਂ ਕਲਾਸ ਦੇ ਬੱਚਿਆਂ ਨੂੰ ਜੇ. ਜੇ. ਐਕਟ, ਪੋਸਕੋ ਐਕਟ, ਗੁੱਡ ਟੱਚ, ਬੈਡ ਟੱਚ, ਬਾਲ ਵਿਆਹ, ਬਾਲ ਮਜ਼ਦੂਰੀ (ਸੈਕਸ਼ਨ 77, 78) ਚਾਈਲਡ ਹੈਲਪ ਲਾਈਨ ਨੰਬਰ 1098 ਅਤੇ ਨਸ਼ਿਆਂ ਦੀ ਦੁਰਵਰਤੋਂ ਆਦਿ ਬਾਰੇ ਬੱਚਿਆਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ | ਇਸ ਮੌਕੇ ਗੁੱਡ ਟੱਚ ਅਤੇ ਬੈਡ ਟੱਚ ਸੰਬੰਧੀ ਵਿਦਿਆਰਥੀਆਂ ਨੂੰ ਕੋਮਲ ਨਾਮ ਦੀ ਵੀਡੀਓ ਵਿਖਾਈ ਗਈ ਤੇ ਵਿਸਥਾਰ ਨਾਲ ਦੱਸਿਆ ਗਿਆ | ਇਸ ਮੌਕੇ ਸੱਤਿਆ ਐਲੀਮੈਂਟਰੀ ਸਕੂਲ ਦੇ ਪਿ੍ੰਸੀਪਲ ਰਾਜਵੰਤ ਕੌਰ, ਲਵਪ੍ਰੀਤ ਪਰਿੰਜਾ, ਸੈਮ, ਸੁਖਬੀਰ ਕੌਰ, ਮਨਪ੍ਰੀਤ ਕੌਰ, ਲਵਪ੍ਰੀਤ ਕੌਰ, ਕਿਰਨਦੀਪ ਕੌਰ, ਕਿਰਨਦੀਪ, ਮਨਪਿੰਦਰਬੀਰ ਕੌਰ, ਯੋਗੀਤਾ ਅਤੇ ਹਰਪ੍ਰੀਤ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਸੈਂਸਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ <br/> ਅਗਲੀ ਖ਼ਬਰ ਸਿਵਲ ਜੁਡੀਸ਼ੀਅਲ ਕੰਪਲੈਕਸ ਅਜਨਾਲਾ ਵਿਖੇ ਨਸ਼ਿਆਂ ਵਿਰੁੱਧ ਯੂਥ ਰੈਲੀ <br/>
Ad Position 24
No active advertisement