ਚੌਂਕ ਮਹਿਤਾ, 23 ਦਸੰਬਰ (ਧਰਮਿੰਦਰ ਸਿੰਘ ਭੰਮਰਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ 'ਤੇ 7 ਪੋਹ ਨੂੰ ਪਰਿਵਾਰ ਨਾਲੋਂ ਵਿਛੋੜਾ ਹੋਇਆ ਸੀ | ਜਿਸ ਦੌਰਾਨ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਪਰਿਵਾਰ ਤੋਂ ਵੱਖ ਹੋ ਗਏ | ਉਨ੍ਹਾਂ ਦੀ ਯਾਦ ਨੂੰ ਸਮਰਪਿਤ ਅੱਜ ਅੰਮਿ੍ਤਸਰ ਰੋਡ ਤੇ ਸਲੋਤਰਾ ਐਲਮੀਨੀਅਮ ਵਾਲਿਆਂ ਵਲੋਂ ਦੁੱਧ, ਮੱਠੀ, ਬਰੈੱਡ ਦਾ ਲੰਗਰ ਲਾਇਆ ਗਿਆ | ਇਸ ਮੌਕੇ ਪਾਲ ਸਿੰਘ, ਸਰਪੰਚ ਅਜੇ ਗਾਂਧੀ ਚੌਕ, ਮੈਡਮ ਮਨਜਿੰਦਰ ਕੌਰ ਬਲਾਕ ਪ੍ਰਧਾਨ ਇਸਤਰੀ ਵਿੰਗ ਮਹਿਤਾ ਚੌਕ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਖਜੀਤ ਸਿੰਘ ਰਾਜੂ, ਸੱਜਣ ਸਿੰਘ, ਪਰਮਜੀਤ ਸਿੰਘ ਪੰਚ, ਰਸ਼ਪਾਲ ਸਿੰਘ ਪੰਚ, ਦਲਜੀਤ ਸਿੰਘ ਗਾਨੀ ਪੰਚ, ਹੀਰਾ ਪੰਚ ਆਦਿ ਸੇਵਾਦਾਰ ਹਾਜ਼ਰ ਸਨ |