05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੰਭੀਰ ਬਿਮਾਰੀ ਨਾਲ ਜੂਝ ਰਹੀ ਬਜ਼ੁਰਗ ਮਾਤਾ ਦਾ ਆਪ੍ਰੇਸ਼ਨ ਕਰਕੇ ਦਿੱਤਾ ਨਵਾਂ ਜੀਵਨ ਦਾਨ <br/>

Ad Position 21
No active advertisement
ਅਜੀਤ ਡੈਸਕ 24-12-2025
ਚੋਗਾਵਾਂ, 23 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਬਾਰਡਰ ਬੈਲਟ ਦੇ ਪਿੰਡਾਂ ਦੇ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਕੈਂਪ ਲਗਾ ਕੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਐੱਸ.ਕੇ.ਐਸ. ਚੈਰੀਟੇਬਲ ਹਸਪਤਾਲ (ਯੂਨਿਟ ਆਫ ਐਵੋਲੂਸ਼ਨ ਹੈਲਥ ਕੇਅਰ) ਦੀ ਸਮੁੱਚੀ ਡਾਕਟਰਾਂ ਦੀ ਟੀਮ ਨੇ ਪਿਛਲੇ ਦੋ ਸਾਲਾਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੀ ਬਜ਼ੁਰਗ ਔਰਤ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾ. ਪ੍ਰਭਜੀਤ ਕੌਰ ਅਤੇ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਹੱਦੀ ਇਲਾਕੇ ਦੇ ਹੇਤਮਪੁਰਾ ਪਿੰਡ ਦੇ ਗਰੀਬ ਪਰਿਵਾਰ ਨਾਲ ਸੰਬੰਧਿਤ ਬਜ਼ੁਰਗ ਮਾਤਾ ਬਲਵਿੰਦਰ ਕੌਰ (75) ਪਿਛਲੇ ਦੋ ਸਾਲਾਂ ਤੋਂ ਗੁਰਦੇ ਦੀਆਂ ਪੱਥਰੀਆਂ ਪਿਸ਼ਾਬ ਵਾਲੀ ਨਾਲੀ ਚ ਫਸਣ ਕਰਕੇ ਇੱਕ ਗੁਰਦਾ ਆਪਣੀ ਜਗ੍ਹਾ ਤੋਂ ਅੰਦਰ ਧੱਸਿਆ ਗਿਆ | ਜੋ ਬਜ਼ੁਰਗ ਮਾਤਾ ਦੀ ਸਿਹਤ ਲਈ ਬਹੁਤ ਹਾਨੀਕਾਰਕ ਸੀ | ਬਜ਼ੁਰਗ ਮਾਤਾ ਨੇ ਅੰਮਿ੍ਤਸਰ ਤੋਂ ਆਪਣਾ ਬਥੇਰਾ ਇਲਾਜ ਕਰਵਾਇਆ | ਪਰ ਮਾਤਾ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ | ਪਿਛਲੀ ਦਿਨੀਂ ਬਜ਼ੁਰਗ ਮਾਤਾ ਬਲਵਿੰਦਰ ਕੌਰ ਸਾਡੇ ਹਸਪਤਾਲ ਆਏ | ਜੁਰਲੋਜਿਸਟ ਦੇ ਸਪੈਸ਼ਲਿਸਟ ਡਾਕਟਰ ਸਾਜਿਦ ਸੁਲਤਾਨ ਅਤੇ ਹਸਪਤਾਲ ਦੇ ਡਾਕਟਰਾਂ ਨੇ ਕਰੀਬ ਸਾਢੇ ਤਿੰਨ ਘੰਟੇ ਲੈਪਰੋਸਕੋਪੀ ਪ੍ਰੋਸੀਜਰ ਰਾਹੀਂ ਪਿਸ਼ਾਬ ਨਾਲੀ ਵਿਚ ਫਸੀਆਂ ਪੱਥਰੀਆਂ ਨੂੰ ਕੱਢ ਕੇ ਬਜ਼ੁਰਗ ਮਾਤਾ ਨੂੰ ਨਵਾਂ ਜੀਵਨ ਦਾਨ ਦਿੱਤਾ |
ਬਜ਼ੁਰਗ ਮਾਤਾ ਹੁਣ ਬਿਲਕੁਲ ਠੀਕ-ਠਾਕ ਹਨ | ਉਨ੍ਹਾਂ ਕਿਹਾ ਕਿ ਬਜ਼ੁਰਗ ਮਾਤਾ ਦਾ ਆਪਰੇਸ਼ਨ ਆਯੂਸ਼ਮਾਨ ਭਾਰਤ ਸਕੀਮ ਤਹਿਤ ਮੁਫਤ ਕੀਤਾ ਗਿਆ | ਇਸ ਮੌਕੇ ਡਾਕਟਰ ਰਵੀ, ਗਗਨ ਮਹਾਜਨ, ਸਤਨਾਮ ਸਿੰਘ, ਕਵਲਜੀਤ ਸਿੰਘ, ਮਨਦੀਪ ਕੌਰ, ਅਸ਼ੀਸ਼ ਮਸੀਹ ਸਮੇਤ ਸਮੂਹ ਹਸਪਤਾਲ ਦਾ ਸਟਾਫ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਸਕੀਮ ਬੰਦ ਕਰਨ ਵਿਰੁੱਧ ਕੇ.ਕੇ.ਯੂ. ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਧਾਰਮਿਕ ਪ੍ਰੀਖਿਆ 'ਚੋਂ ਗੁਰੂ ਨਾਨਕ ਮਾਡਲ ਸਕੂਲ ਦੇ ਬੱਚਿਆਂ ਨੇ ਜਿੱਤੇ ਇਨਾਮ <br/>
Ad Position 24
No active advertisement