ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਲੰਬੀਢਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ 'ਚ ਭਾਗ ਲਿਆ | ਛੋਟੇ ਬੱਚਿਆਂ ਨੇ ਵੱਖ-ਵੱਖ ਮਨੋਰੰਜਕ ਖੇਡਾਂ ਬੱਤਖ ਗੇਮ, ਡੱਡੂ ਰੇਸ ਆਦਿ 'ਚ ਭਾਗ ਲਿਆ | ਇਸ ਦੌਰਾਨ ਅੰਡਰ-11, 14 ਤੇ 17 ਦੀਆਂ 100 ਮੀਟਰ, 200 ਮੀਟਰ ਤੇ ਰਿਲੇਅ ਰੇਸਾਂ ਕਰਵਾਈਆਂ ਗਈਆਂ | ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਕਬੱਡੀ ਦਾ ਮੈਚ ਖੇਡਿਆ | ਲੰਬੀ ਛਾਲ ਤੇ ਸ਼ਾਟਪੁੱਟ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਬੀਰ ਸਿੰਘ ਬਰਾੜ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਚੇਅਰਮੈਨ ਗੁਰਬੀਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਐਡਵੋਕੇਟ ਫਤਿਹਬੀਰ ਸਿੰਘ ਬਰਾੜ, ਮੈਨੇਜਿੰਗ ਕਮੇਟੀ ਅਤੇ ਸਕੂਲ ਦੇ ਪਿ੍ੰਸੀਪਲ ਨੇ ਜਿੱਤਣ ਵਾਲੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਤਗ਼ਮੇ ਦਿੱਤੇ | ਦੋ ਦਿਨਾਂ ਦਾ ਇਹ ਖੇਡ ਮੇਲਾ ਬੱਚਿਆਂ ਤੇ ਮਾਪਿਆਂ ਲਈ ਬਹੁਤ ਹੀ ਮਨੋਰੰਜਕ ਭਰਪੂਰ ਰਿਹਾ |