23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪੰਚਾਇਤ ਸੰਮਤੀ ਦੇ 20 ਜ਼ੋਨਾਂ 'ਚੋਂ ਪੰਚਾਇਤ ਸੰਮਤੀ ਮੈਂਬਰਾਂ 'ਚ 17 ਸ਼੍ਰੋਮਣੀ ਅਕਾਲੀ ਦਲ ਤੇ 3 'ਆਪ' ਨਾਲ ਸੰਬੰਧਿਤ

Ad Position 21
No active advertisement
ਅਜੀਤ ਡੈਸਕ 26-12-2025
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਬਲਾਕ ਦੀਆਂ ਕੁੱਲ 20 ਪੰਚਾਇਤੀ ਸੰਮਤੀ ਜ਼ੋਨਾਂ ਦੀਆਂ ਸੀਟਾਂ 'ਚੋਂ 17 ਜ਼ੋਨਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ 3 ਜ਼ੋਨਾਂ 'ਚ ਆਮ ਆਦਮੀ ਪਾਰਟੀ ਦੇ ਪੰਚਾਇਤ ਸੰਮਤੀ ਮੈਂਬਰ ਚੁਣੇ ਗਏ ਹਨ | ਪੰਚਾਇਤ ਸੰਮਤੀ ਜ਼ੋਨ ਨੰਬਰ-1 ਮੁਕਤਸਰ ਦਿਹਾਤੀ (ਅਨੁਸੂਚਿਤ ਜਾਤੀ) ਤੋਂ ਜਗਦੇਵ ਸਿੰਘ ਰਹੂੜਿਆਂਵਾਲੀ (ਸ਼੍ਰੋਮਣੀ ਅਕਾਲੀ ਦਲ), ਜ਼ੋਨ-2 ਗੋਨਿਆਣਾ (ਅਨੁਸੂਚਿਤ ਜਾਤੀ ਔਰਤ ਰਾਖਵਾਂ) ਤੋਂ ਰਾਣੀ ਕੌਰ ਗੋਨਿਆਣਾ (ਸ਼੍ਰੋਮਣੀ ਅਕਾਲੀ ਦਲ), ਜ਼ੋਨ-3 ਬਧਾਈ (ਔਰਤ) ਤੋਂ ਪਰਮਜੀਤ ਕੌਰ ਪਤਨੀ ਮੇਜਰ ਸਿੰਘ ਬਧਾਈ (ਸ਼੍ਰੋਮਣੀ ਅਕਾਲੀ ਦਲ), ਜ਼ੋਨ-4 ਚੱਕ ਜਵਾਹਰੇਵਾਲਾ (ਜਨਰਲ) ਤੋਂ ਯਾਦਵਿੰਦਰ ਸਿੰਘ ਚੱਕ ਕਾਲਾ ਸਿੰਘ ਵਾਲਾ (ਆਮ ਆਦਮੀ ਪਾਰਟੀ), ਜ਼ੋਨ ਨੰਬਰ-5 ਰਣਜੀਤਗੜ੍ਹ (ਜਨਰਲ) ਤੋਂ ਚਰਨਜੀਤ ਸਿੰਘ ਮਾਂਗਟਕੇਰ (ਸ਼੍ਰੋਮਣੀ ਅਕਾਲੀ ਦਲ), ਜ਼ੋਨ-6 ਗੁਲਾਬੇਵਾਲਾ (ਜਨਰਲ) ਤੋਂ ਗੁਰਵਿੰਦਰ ਕੌਰ ਜੱਸੇਆਣਾ (ਸ਼੍ਰੋਮਣੀ ਅਕਾਲੀ ਦਲ), ਜ਼ੋਨ-7 ਲੰਬੀਢਾਬ (ਜਨਰਲ) ਗਿਆਨ ਸਿੰਘ ਕਬਰਵਾਲਾ-ਸਦਰਵਾਲਾ (ਸ਼੍ਰੋਮਣੀ ਅਕਾਲੀ ਦਲ), ਜ਼ੋਨ-8 ਬੂੜਾ ਗੁੱਜਰ (ਔਰਤ) ਤੋਂ ਸੰਦੀਪ ਕੌਰ ਕੋਟਲੀ ਦੇਵਨ (ਸ਼੍ਰੋਮਣੀ ਅਕਾਲੀ ਦਲ), ਜ਼ੋਨ-9 ਉਦੇਕਰਨ (ਔਰਤ) ਤੋਂ ਜਸਵਿੰਦਰ ਕੌਰ ਉਦੇਕਰਨ (ਸ਼੍ਰੋਮਣੀ ਅਕਾਲੀ ਦਲ), ਜ਼ੋਨ-10 ਕੋਟਲੀ ਸੰਘਰ (ਅਨੁਸੂਚਿਤ ਜਾਤੀ ਰਾਖਵਾਂ) ਤੋਂ ਮੰਦਰ ਸਿੰਘ ਕੋਟਲੀ ਸੰਘਰ (ਸ਼੍ਰੋਮਣੀ ਅਕਾਲੀ ਦਲ), ਜ਼ੋਨ-11 ਥਾਂਦੇਵਾਲਾ (ਐੱਸ.ਸੀ. ਔਰਤ ਰਾਖਵਾਂ) ਤੋਂ ਸੁਖਦੀਪ ਕੌਰ ਥਾਂਦੇਵਾਲਾ (ਸ਼੍ਰੋਮਣੀ ਅਕਾਲੀ ਦਲ), ਜ਼ੋਨ-12 ਸਰਾਏਨਾਗਾ (ਅਨੁਸੂਚਿਤ ਜਾਤੀ ਰਾਖਵਾਂ) ਤੋਂ ਤੇਜਾ ਸਿੰਘ ਪੁੱਤਰ ਬਿੱਲੂ ਸਿੰਘ ਖੋਖਰ (ਸ਼੍ਰੋਮਣੀ ਅਕਾਲੀ ਦਲ), ਜ਼ੋਨ-13 ਭੁੱਲਰ (ਅਨੁਸੂਚਿਤ ਜਾਤੀ ਰਾਖਵਾਂ) ਤੋਂ ਜਗਜੀਤ ਸਿੰਘ ਭੁੱਲਰ (ਆਮ ਆਦਮੀ ਪਾਰਟੀ), ਜ਼ੋਨ-14 ਵੜਿੰਗ (ਐੱਸ.ਸੀ. ਔਰਤ) ਤੋਂ ਜਸਵਿੰਦਰ ਕੌਰ ਵੜਿੰਗ (ਸ਼੍ਰੋਮਣੀ ਅਕਾਲੀ ਦਲ), ਜ਼ੋਨ-15 ਮਰਾੜ੍ਹ ਕਲਾਂ (ਅਨੁਸੂਚਿਤ ਜਾਤੀ) ਸੁਖਦੇਵ ਸਿੰਘ ਮਰਾੜ੍ਹ ਕਲਾਂ (ਆਮ ਆਦਮੀ ਪਾਰਟੀ), ਜ਼ੋਨ-16 ਸੰਗਰਾਣਾ (ਔਰਤ) ਤੋਂ ਮਲਕੀਤ ਕੌਰ ਡੋਡਾਂਵਾਲੀ (ਸ਼੍ਰੋਮਣੀ ਅਕਾਲੀ ਦਲ), ਜ਼ੋਨ-17 ਲੁਬਾਣਿਆਂਵਾਲੀ (ਐੱਸ.ਸੀ. ਔਰਤ) ਤੋਂ ਪੂਰੋ ਕੌਰ ਲੁਬਾਣਿਆਂਵਾਲੀ (ਸ਼੍ਰੋਮਣੀ ਅਕਾਲੀ ਦਲ), ਜ਼ੋਨ-18 ਸੀਰਵਾਲੀ (ਔਰਤ) ਤੋਂ ਰਾਜਵਿੰਦਰ ਕੌਰ ਸੀਰਵਾਲੀ (ਸ਼੍ਰੋਮਣੀ ਅਕਾਲੀ ਦਲ), ਜ਼ੋਨ 19-ਭੰਗੇਵਾਲਾ (ਜਨਰਲ) ਤੋਂ ਕੁਲਦੀਪ ਸਿੰਘ ਜਗਤ ਸਿੰਘ ਵਾਲਾ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਨੰਬਰ-20 ਕਾਨਿਆਂਵਾਲੀ ਕਲਾਂ (ਅਨੂਸੂਚਿਤ ਜਾਤੀ ਔਰਤ ਰਾਖਵਾਂ) ਤੋਂ ਜਸਮੇਲ ਕੌਰ ਕਾਨਿਆਂਵਾਲੀ (ਸ਼੍ਰੋਮਣੀ ਅਕਾਲੀ ਦਲ) ਪੰਚਾਇਤ ਸੰਮਤੀ ਮੈਂਬਰ ਚੁਣੇ ਗਏ ਹਨ | ਨਵੇਂ ਚੁਣੇ ਗਏ ਪੰਚਾਇਤ ਸੰਮਤੀ ਮੈਂਬਰਾਂ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਮਾਗਮ ਅਗਲੀ ਖ਼ਬਰ ਪਿੰਡ ਰੁਪਾਣਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
Ad Position 24