26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗੁਰਦੁਆਰਾ ਬੰਦਾ ਘਾਟ ਹਜ਼ੂਰ ਸਾਹਿਬ ਵਿਖੇ ਇਤਿਹਾਸਕ ਮਿਲਾਪ ਦਿਹਾੜਾ

Ad Position 21
No active advertisement
ਅਜੀਤ ਡੈਸਕ 04-09-2025
ਨਾਂਦੇੜ, 3 ਸਤੰਬਰ (ਅਜੀਤ ਬਿਊਰੋ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ 317ਵਾਂ ਇਤਿਹਾਸਕ ਮਿਲਾਪ ਦਿਹਾੜਾ, ਜੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਹੋਇਆ ਸੀ, ਉਹ ਸੱਚਖੰਡ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਬੰਦਾ ਘਾਟ ਵਿਖੇ ਬਾਬਾ ਬਲਵਿੰਦਰ ਸਿੰਘ (ਲੰਗਰ ਸਾਹਿਬ ਵਾਲੇ) ਦੀ ਰਹਿਨੁਮਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਹਰਿਆਣਾ ਫਾਊਾਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ, ਇੰਦਰਜੀਤ ਸਿੰਘ ਢਿੱਲੋਂ ਪ੍ਰਧਾਨ ਗੁਰਦੁਆਰਾ ਕਮੇਟੀ ਸੰਢੌਰਾ, ਕਵਰਦੀਪ ਸਿੰਘ ਮਾਛੀਵਾੜਾ, ਮੋਹਣ ਸਿੰਘ (ਵੰਸ਼ਜ਼ ਸ਼ਹੀਦ ਆਲੀ ਸਿੰਘ-ਮਾਲੀ ਸਿੰਘ), ਕੰਚਨ ਬਾਵਾ ਪ੍ਰਧਾਨ ਬੈਰਾਗੀ ਮਹਾਂਮੰਡਲ ਮਹਿਲਾ ਵਿੰਗ ਪੰਜਾਬ ਨੇ ਗੁਰਦੁਆਰਾ ਬੰਦਾ ਘਾਟ 'ਚ ਦੀਵਾਨ ਸਜਾ ਕੇ ਮਨਾਇਆ | ਇਸ ਮੌਕੇ ਪ੍ਰਸਿੱਧ ਕਥਾਵਾਚਕ ਨਾਹਰ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸੁਪਰਡੈਂਟ ਗੁਰਬਚਨ ਸਿੰਘ ਸਿਲੇਦਾਰ, ਯੂਥ ਆਗੂ ਗਿੱਲਜੋਤ ਸਿੰਘ ਅੰਮਿ੍ਤਸਰ, ਜਗਜੀਵਨ ਸਿੰਘ ਕੈਂਥਲ, ਰਘਵੀਰ ਸਿੰਘ ਢਿੱਲੋਂ ਸਹਾਇਕ ਸੁਪਰਡੈਂਟ, ਬਲਵਿੰਦਰ ਸਿੰਘ ਫ਼ੌਜੀ, ਸੰਤ ਜਗਮੀਤ ਸਿੰਘ, ਜਰਨੈਲ ਸਿੰਘ, ਸਮਾਜਸੇਵੀ ਪੁੰਡਰੀਨਾਥ ਬੋਕਾਰੇ, ਕੈਪਟਨ ਹਰਬੰਸ ਸਿੰਘ ਗਿਆਸਪੁਰਾ ਅਤੇ ਰਣਜੀਤ ਸਿਘ ਸਾਬਕਾ ਸੁਪਰਡੈਂਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਢਾਡੀ ਜਥਾ ਬਲਦੇਵ ਸਿੰਘ ਰਕਬਾ ਨੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਿਆ | ਕਥਾਵਾਚਕ ਨਾਹਰ ਸਿੰਘ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਹੋਏ ਇਤਿਹਾਸਕ ਮਿਲਾਪ ਬਾਰੇ ਕਥਾ ਕਰਕੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਿਆ | ਇਸ ਮੌਕੇ ਸੰਬੋਧਨ ਕਰਦਿਆਂ ਬਾਵਾ ਨੇ ਕਿਹਾ ਕਿ ਇਸ ਇਤਿਹਾਸਕ ਮਿਲਾਪ ਤੋਂ ਬਾਅਦ ਸਿੱਖ ਇਤਿਹਾਸ ਅਤੇ ਸਮਾਜ ਵਿਚ ਵੱਡਾ ਪਰਿਵਰਤਨ ਆਇਆ, ਜਿਸ ਤੋਂ ਬਾਅਦ ਹੀ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖ਼ਾਤਮਾ ਹੋਇਆ | ਬਾਵਾ ਨੇ ਕੇਂਦਰ ਸਰਕਾਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ 'ਤੇ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਅਤੇ ਦਿੱਲੀ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ 740 ਸਿੰਘਾਂ-ਸਾਥੀਆਂ ਸਮੇਤ ਅਤੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦੀ ਹੋਈ ਸ਼ਹਾਦਤ ਦੀ ਢੁੱਕਵੀਂ ਯਾਦ ਕਾਇਮ ਕਰਨ ਦੀ ਮੰਗ ਕੀਤੀ | ਇਸ ਮੌਕੇ ਅਮਨਦੀਪ ਬਾਵਾ, ਅਵੀ ਬਾਵਾ, ਨਿਰਮਲ ਸਿੰਘ ਦੋਰਾਹਾ, ਰਘਵੀਰ ਸਿੰਘ ਢਿੱਲੋਂ, ਜਗਤਾਰ ਸਿੰਘ ਢਿੱਲੋਂ, ਰਿੰਕੂ ਢਿੱਲੋਂ, ਦਵਿੰਦਰ ਸਿੰਘ ਬਿਲਾਸਪੁਰ, ਦੀਪ ਲੁਧਿਆਣਵੀ ਪੰਥਕ ਕਵੀ, ਡਾ. ਰਣਜੀਤ ਕੌਰ, ਬੇਅੰਤ ਸਿੰਘ ਬਿਲਾਸਪੁਰ, ਦਿਆਲ ਸਿੰਘ ਦੋਰਾਹਾ, ਜਸਪਾਲ ਸਿੰਘ ਗਿਆਸਪੁਰ, ਗੁਰਪ੍ਰੀਤ ਸਿੰਘ, ਡਾ. ਸਤਵਿੰਦਰ ਸਿੰਘ, ਤਰਸੇਮ ਸਿੰਘ, ਰਮਨਦੀਪ ਕੌਰ, ਡਾ. ਜਸਬੀਰ ਕੌਰ, ਰਾਜਵਿੰਦਰ ਕੌਰ ਰਾਜੀ, ਹਰੀ ਸਿੰਘ ਢੰਡਾਰੀ ਤੇ ਮਨਵਿੰਦਰ ਸਿੰਘ ਦਾਖਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਪੰਜਾਬ ਸਿੱਖਿਆ ਵਿਭਾਗ 'ਚ ਪਿ੍ੰਸੀਪਲ ਤਰੱਕੀ ਨੂੰ ਲੈ ਕੇ ਹਲਚਲ ਤੇਜ਼ ਕੀ ਦਸਵੀਂ ਪਾਸ ਡਿਪਲੋਮਾ ਹੋਲਡਰ ਵੀ ਬਣ ਸਕਣਗੇ ਸ...
Ad Position 24