ਚੰਡੀਗੜ੍ਹ, 3 ਸਤੰਬਰ (ਰਾਮ ਸਿੰਘ ਬਰਾੜ)-ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਵਿਚ ਗੰਨੇ ਦੀ ਪਿੜਾਈ ਤੋਂ ਬਾਅਦ ਬਚੇ 'ਬੈਲਾਸਟ' ਤੋਂ 'ਬੈਲਾਸਟ' ਬਣਾਉਣ ਅਤੇ ਇਸ ਨੂੰ ਥਰਮਲ ਪਾਵਰ ਪਲਾਂਟ ਨੂੰ ਸਪਲਾਈ ਕਰਨ ਦੇ ਉਦੇਸ਼ ਨਾਲ 7 ਸਹਿਕਾਰੀ ਖੰਡ ਮਿੱਲਾਂ ਵਿਚ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ) 'ਤੇ ਪਲਾਂਟ ਸਥਾਪਤ ਕੀਤੇ ਜਾਣਗੇ | ਇਸ ਲਈ ਸ਼ੂਗਰ ਫੈਡਰੇਸ਼ਨ ਜਲਦੀ ਹੀ ਇਕ ਵਿਸ਼ੇਸ਼ ਕਾਰਜ ਯੋਜਨਾ ਤਿਆਰ ਕਰੇਗੀ | ਸਹਿਕਾਰੀ ਖੰਡ ਮਿੱਲਾਂ ਵਿਚ ਖੰਡ ਦੀਆਂ ਬੋਰੀਆਂ 'ਤੇ ਆਨਲਾਈਨ ਮਾਰਕਿੰਗ ਯਕੀਨੀ ਬਣਾਈ ਜਾਵੇਗੀ | ਇਸ ਵਿਚ ਹਰੇਕ ਬੋਰੀ ਦਾ ਸੀਰੀਅਲ ਨੰਬਰ, ਬੈਚ ਨੰਬਰ, ਖੰਡ ਉਤਪਾਦਨ ਅਤੇ ਖੰਡ ਭਰਨ ਦੀ ਮਿਤੀ ਵੀ ਦਰਜ ਹੋਵੇਗੀ | ਇਸ ਨਾਲ ਸਿਸਟਮ ਵਿਚ ਪਾਰਦਰਸ਼ਤਾ ਆਵੇਗੀ | ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ੂਗਰ ਫੈਡਰੇਸ਼ਨ ਅਤੇ ਇਸ ਨਾਲ ਜੁੜੀਆਂ ਸਹਿਕਾਰੀ ਖੰਡ ਮਿੱਲਾਂ ਸਬੰਧੀ ਇਕ ਸਮੀਖਿਆ ਮੀਟਿੰਗ ਹੋਈ, ਜਿਸ ਵਿਚ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ, ਸ਼ੂਗਰ ਫੈਡਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਸ਼ਕਤੀ ਸਿੰਘ, ਸਹਿਕਾਰੀ ਖੰਡ ਮਿੱਲਾਂ ਦੇ ਪ੍ਰਬੰਧ ਨਿਰਦੇਸ਼ਕ ਮੌਜੂਦ ਸਨ | ਅਧਿਕਾਰੀਆਂ ਨੇ ਫੈਡਰੇਸ਼ਨ ਅਤੇ ਸਹਿਕਾਰੀ ਖੰਡ ਮਿੱਲਾਂ ਬਾਰੇ ਇਕ ਵਿਸਤਿ੍ਤ ਰਿਪੋਰਟ ਪੇਸ਼ ਕੀਤੀ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਕਰਨਾਲ, ਗੋਹਾਣਾ, ਸੋਨੀਪਤ, ਜੀਂਦ, ਪਲਵਲ, ਮਹਿਮ ਅਤੇ ਕੈਥਲ ਵਿਚ ਗੰਨੇ ਦੀ ਪਿੜਾਈ ਤੋਂ ਬਾਅਦ ਬਚੇ ਹੋਏ 'ਬੈਲਾਸਟ' ਤੋਂ 'ਬੈਲਾਸਟ' ਤਿਆਰ ਕਰਨ ਲਈ ਪੀ.ਪੀ.ਪੀ ਮੋਡ 'ਤੇ ਪਲਾਂਟ ਲਗਾਏ ਜਾਣਗੇ, ਜਿਸ ਦੀ ਵਰਤੋਂ ਥਰਮਲ ਪਾਵਰ ਪਲਾਂਟਾਂ ਵਿਚ ਵੱਡੀ ਗਿਣਤੀ ਵਿਚ ਕੀਤੀ ਜਾਵੇਗੀ | ਇੰਨਾ ਹੀ ਨਹੀਂ, ਸਹਿਕਾਰੀ ਖੰਡ ਮਿੱਲ ਪਾਣੀਪਤ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਈਥਾਨੌਲ ਪਲਾਂਟ ਸਥਾਪਤ ਕੀਤਾ ਜਾਵੇਗਾ, ਜਿਸ ਲਈ ਜਲਦੀ ਹੀ ਟੈਂਡਰ ਜਾਰੀ ਕੀਤੇ ਜਾ ਰਹੇ ਹਨ |