10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਾਕਿ ਸੂਚਨਾ ਮੰਤਰੀ ਵਲੋਂ ਭਾਰਤ ਲਈ ਜਾਸੂਸੀ ਕਰਨ ਵਾਲੇ ਮਛੇਰੇ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਦਾਅਵਾ ਕੀਤਾ ਕਿ ਪਾਕਿ ਦੇ ਇਕ ਮਛੇਰੇ ਨੂੰ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ | ਪ੍ਰੈੱਸ ਕਾਨਫ਼ਰੰਸ 'ਚ ਤਰਾਰ ਨੇ ਖ਼ੁਲਾਸਾ ਕੀਤਾ ਕਿ ਇਜਾਜ਼ ਮੱਲਾਹ ਨਾਮੀ ਮਛੇਰਾ ਸਮੁੰਦਰ 'ਚ ਮੱਛੀਆਂ ਫੜਦਾ ਸੀ | ਉਸ ਨੂੰ ਸਤੰਬਰ 'ਚ ਭਾਰਤੀ ਤੱਟ ਰੱਖਿਅਕਾਂ ਨੇ ਫੜ ਲਿਆ ਸੀ ਅਤੇ ਫ਼ੌਜੀ ਵਰਦੀਆਂ, ਪਾਕਿਸਤਾਨੀ ਕਰੰਸੀ, ਸਿਗਰਟ, ਮਾਚਸ, ਲਾਈਟਰ ਅਤੇ ਸਿਮ ਕਾਰਡ ਵਰਗੀਆਂ ਚੀਜ਼ਾਂ ਇਕੱਠੀਆਂ ਕਰਨ ਲਈ ਮਜਬੂਰ ਕੀਤਾ ਸੀ | ਮੰਤਰੀ ਅਨੁਸਾਰ ਮੱਲਾਹ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਜਾਸੂਸੀ ਲਈ ਭੁਗਤਾਨ ਕੀਤਾ ਜਾਵੇਗਾ | ਉਕਤ ਮਛੇਰੇ ਨੂੰ ਆਖ਼ਰਕਾਰ ਰਿਹਾਅ ਕਰ ਦਿੱਤਾ ਗਿਆ ਅਤੇ ਕੁਝ ਚੀਜ਼ਾਂ ਲਿਆਉਣ ਦੇ ਕੰਮ ਨਾਲ ਪਾਕਿ ਭੇਜ ਦਿੱਤਾ ਗਿਆ | ਤਰਾਰ ਨੇ ਅੱਗੇ ਕਿਹਾ ਕਿ ਜਦੋਂ ਮਛੇਰੇ ਨੇ ਇਹ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੇ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ | ਉਹ ਸਾਰੀਆਂ ਚੀਜ਼ਾਂ ਲੈ ਕੇ ਭਾਰਤ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਸਮੁੰਦਰ 'ਚ ਪਾਕਿਸਤਾਨੀ ਏਜੰਸੀਆਂ ਨੇ ਫੜ ਲਿਆ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਮਹਿਮਦਪੁਰ ਮੰਡੀ ਵਿਖੇ ਉਸਾਰੀ ਗਤੀਵਿਧੀਆਂ 'ਤੇ ਅੰਤਰਿਮ ਰੋਕ ਅਗਲੀ ਖ਼ਬਰ ਲਾਹੌਰ ਵਿਖੇ ਖੰਡਰ 'ਚ ਤਬਦੀਲ ਹੋ ਰਿਹਾ ਕ੍ਰਾਂਤੀਕਾਰੀਆਂ ਦਾ ਗੜ੍ਹ 'ਬ੍ਰੈਡਲੇ ਹਾਲ'-ਕੁਰੈਸ਼ੀ
Ad Position 24