02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅੰਮਿ੍ਤਸਰ 'ਚ ਨਾਬਾਲਗ ਲੜਕੀ ਦਾ ਮਤਰੇਏ ਪਿਓ ਵਲੋਂ ਕਤਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਅੰਮਿ੍ਤਸਰ/ਛੇਹਰਟਾ, 25 ਦਸੰਬਰ (ਰੇਸ਼ਮ ਸਿੰਘ, ਪ.ਪ.)-ਅੰਮਿ੍ਤਸਰ 'ਚ ਅੱਜ ਇਕ ਨਾਬਾਲਗਾ ਲੜਕੀ ਦਾ ਉਸ ਦੇ ਮਤਰੇਏ ਪਿਓ ਵਲੋਂ ਲੱਕੜ ਦਾ ਦਸਤਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਖੂਨ ਨਾਲ ਲਥਪਥ ਲਾਸ਼ ਅੱਜ ਇਥੇ ਉਸਦੇ ਘਰ ਦੇ ਇਕ ਕਮਰੇ 'ਚ ਮਿਲੀ | ਪੁਲਿਸ ਵਲੋਂ ਕਤਲ ਦੀ ਵਾਰਦਾਤ ਦੇ ਕੁਝ ਸਮੇਂ ਬਾਅਦ ਹੀ ਮਿ੍ਤਕਾ ਦੇ ਮਤਰੇਏ ਪਿਓ ਨੂੰ ਕਤਲ ਦੇ ਦੋਸ਼ ਹੇਠ ਗਿ੍ਫਤਾਰ ਕਰ ਲਿਆ ਗਿਆ ਹੈ | ਗਿ੍ਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਸੋਨੂੰ ਨਿਸ਼ਾਦ ਪੁੱਤਰ ਕੁੰਭਕਰਨ ਵਾਸੀ ਆਜ਼ਮਗੜ ਉਤਰ ਪ੍ਰਦੇਸ਼ ਹਾਲ ਵਾਸੀ ਕੋਟ ਖਾਲਸਾ ਥਾਣਾ ਇਸਲਾਮਾਬਾਦ ਵਜੋਂ ਹੋਈ ਹੈ | ਮਿ੍ਤਕਾ ਲੜਕੀ ਜਿਸ ਦੀ ਸ਼ਨਾਖਤ ਪ੍ਰੀਤੀ (15) ਵਜੋਂ ਹੋਈ ਹੈ ਮੁਲਜ਼ਮ ਦੀ ਮਤਰੇਈ ਧੀ ਸੀ | ਏ.ਡੀ.ਸੀ.ਪੀ.-3 ਵਿਸ਼ਾਲਜੀਤ ਸਿੰਘ ਨੇ ਕਤਲ ਦੀ ਵਾਰਦਾਤ ਵੇਲੇ ਲੜਕੀ ਤੇ ਉਸ ਦਾ ਬਾਪ ਘਰ 'ਚ ਸਨ ਜਦੋਂਕਿ ਉਸਦੀ ਮਾਤਾ ਅਨੀਤਾ ਜੋ ਧਾਗਾ ਫੈਕਟਰੀ 'ਚ ਕੰਮ ਕਰਦੀ ਹੈ ਕੰਮ 'ਤੇ ਗਈ ਸੀ ਜਦੋਂ ਉਸਨੇ ਘਰ ਪਰਤ ਕੇ ਦੇਖਿਆ ਤਾਂ ਲੜਕੀ ਦੀ ਲਾਸ਼ ਖੂਨ ਨਾਲ ਲਥਪਥ ਪਈ | ਮਿ੍ਤਕਾ ਦੀ ਮਾਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਮਤਰੇਆ ਪਿਓ ਲੜਕੀ 'ਤੇ ਬੁਰੀ ਅੱਖ ਰੱਖਦਾ ਸੀ | ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਲੜਕੀ ਦੇ ਪਿਤਾ ਖਿਲਾਫ਼ ਥਾਣਾ ਇਸਲਾਮਾਬਾਦ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ | ਜਦੋਂ ਕਿ ਲੜਕੀ ਦੀ ਲਾਸ਼ ਦਾ ਪੋਸਟਮਾਰਟਰਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੱਤਵੀਂ ਜਮਾਤ 'ਚ ਪੜ੍ਹਦੇ ਬੱਚੇ ਦੀ ਖਾਲੀ ਪਏ ਮਕਾਨ 'ਚੋਂ ਲਾਸ਼ ਮਿਲੀ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਲੱਗੀਆਂ ਰੌਣਕਾਂ <br/>
Ad Position 24