04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚੀਨ ਨੇ ਭਾਰਤ-ਪਾਕਿ ਵਿਚਾਲੇ ਤਣਾਅ ਦੌਰਾਨ ਵਿਚੋਲਗੀ ਕੀਤੀ-ਵਾਂਗ ਯੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਬੀਜਿੰਗ, 30 ਦਸੰਬਰ (ਪੀ. ਟੀ. ਆਈ.)-ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇਸ ਸਾਲ ਚੀਨ ਵਲੋਂ 'ਵਿਚੋਲਗੀ' ਕੀਤੇ ਗਏ ਪ੍ਰਮੁੱਖ ਮੁੱਦਿਆਂ ਦੀ ਸੂਚੀ 'ਚ ਸ਼ਾਮਿਲ ਹੈ | ਬੀਜਿੰਗ 'ਚ ਅੰਤਰਰਾਸ਼ਟਰੀ ਸਥਿਤੀ ਤੇ ਚੀਨ ਦੇ ਵਿਦੇਸ਼ੀ ਸੰਬੰਧਾਂ 'ਤੇ ਬੋਲਦੇ ਹੋਏ ਵਾਂਗ ਯੀ ਨੇ ਕਿਹਾ ਕਿ ਇਸ ਸਾਲ ਸਥਾਨਕ ਯੁੱਧ ਅਤੇ ਸਰਹੱਦ ਪਾਰ ਟਕਰਾਅ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਕਿਸੇ ਵੀ ਸਮੇਂ ਨਾਲੋਂ ਕਿਤੇ ਜ਼ਿਆਦਾ ਭੜਕੇ, ਜਿਸ ਕਾਰਨ ਭੂ-ਰਾਜਨੀਤਿਕ ਅਸ਼ਾਂਤੀ ਫੈਲਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਟਿਕਾਊ ਸ਼ਾਂਤੀ ਬਣਾਉਣ ਲਈ ਅਸੀਂ ਇਕ ਉਦੇਸ਼ਪੂਰਨ ਅਤੇ ਨਿਆਂਪੂਰਨ ਰੁਖ਼ ਅਪਣਾਇਆ ਹੈ ਅਤੇ ਲੱਛਣਾਂ ਅਤੇ ਮੂਲ ਕਾਰਨਾਂ ਦੋਵਾਂ ਨੂੰ ਹੱਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ | ਵਾਂਗ ਯੀ ਨੇ ਕਿਹਾ ਕਿ ਸੰਵੇਦਨਸ਼ੀਲ ਮੁੱਦਿਆਂ ਨੂੰ ਸੁਲਝਾਉਣ ਲਈ ਇਸ ਚੀਨੀ ਪਹੁੰਚ ਦੀ ਪਾਲਣਾ ਕਰਦੇ ਹੋਏ ਅਸੀਂ ਉੱਤਰੀ ਮਿਆਂਮਾਰ, ਈਰਾਨੀ ਪ੍ਰਮਾਣੂ ਮੁੱਦੇ, ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ, ਫਿਲਸਤੀਨ ਅਤੇ ਇਜ਼ਰਾਈਲ ਵਿਚਕਾਰ ਮੁੱਦੇ ਅਤੇ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਹਾਲ ਹੀ 'ਚ ਹੋਏ ਟਕਰਾਅ 'ਚ ਵਿਚੋਲਗੀ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਵਿਚਲੀਆਂ ਸਿੱਖ ਯਾਦਗਾਰਾਂ ਲਈ ਬਿਹਤਰੀ ਵਾਲਾ ਰਿਹਾ ਸਾਲ 2025 <br/> ਅਗਲੀ ਖ਼ਬਰ ਪਿ੍ਯੰਕਾ ਗਾਂਧੀ ਵਾਡਰਾ ਦੇ ਪੁੱਤਰ ਰੇਹਾਨ ਦੀ ਹੋਈ ਮੰਗਣੀ
Ad Position 24