05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਇੰਡੀਗੋ ਨੂੰ 458 ਕਰੋੜ ਰੁਪਏ ਦਾ ਜੀ.ਐਸ.ਟੀ. ਜੁਰਮਾਨਾ

Ad Position 21
No active advertisement
ਅਜੀਤ ਡੈਸਕ 31-12-2025
ਨਵੀਂ ਦਿੱਲੀ, 30 ਦਸੰਬਰ (ਪੀ. ਟੀ. ਆਈ.)-ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਮੰਗਲਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੇ ਉਸ 'ਤੇ 458 ਕਰੋੜ ਰੁਪਏ ਤੋਂ ਵੱਧ ਦਾ ਜੀ.ਐਸ.ਟੀ. ਜੁਰਮਾਨਾ ਲਗਾਇਆ ਹੈ | ਦਿੱਲੀ ਦੱਖਣੀ ਕਮਿਸ਼ਨਰੇਟ ਦੇ ਵਧੀਕ ਕਮਿਸ਼ਨਰ ਸੀ.ਜੀ.ਐਸ.ਟੀ. ਨੇ ਇਹ ਜੁਰਮਾਨਾ ਲਗਾਇਆ ਹੈ | ਇਹ ਜ਼ੁਰਮਾਨਾ ਕੇਂਦਰੀ ਵਸਤੂਆਂ ਅਤੇ ਸੇਵਾਵਾਂ ਕਰ ਐਕਟ 2017 ਦੀ ਧਾਰਾ 74 ਦੇ ਤਹਿਤ ਵਿੱਤੀ ਸਾਲ 2018-19 ਤੋਂ ਵਿੱਤੀ ਸਾਲ 2022-23 ਲਈ ਜਾਰੀ ਕੀਤੇ ਗਏ ਮੁਲਾਂਕਣ ਆਦੇਸ਼ ਨਾਲ ਸੰਬੰਧਿਤ ਹੈ | ਕੁੱਲ ਜੀ.ਐਸ.ਟੀ. ਜੁਰਮਾਨਾ 458,26,16,980 ਰੁਪਏ ਹੈ | ਜੀ.ਐਸ.ਟੀ. ਵਿਭਾਗ ਨੇ ਵਿਦੇਸ਼ੀ ਸਪਲਾਇਰ ਤੋਂ ਪ੍ਰਾਪਤ ਮੁਆਵਜ਼ੇ ਅਤੇ 'ਇਨਪੁੱਟ ਟੈਕਸ ਕ੍ਰੈਡਿਟ' ਤੋਂ ਇਨਕਾਰ ਕਰਨ 'ਤੇ ਵਿਆਜ ਅਤੇ ਜੁਰਮਾਨੇ ਦੇ ਨਾਲ ਜੀ.ਐਸ.ਟੀ. ਦੀ ਮੰਗ ਲਗਾਉਣ ਦਾ ਆਦੇਸ਼ ਪਾਸ ਕੀਤਾ ਹੈ | ਕੰਪਨੀ ਦਾ ਮੰਨਣਾ ਹੈ ਕਿ ਜੀ.ਐਸ.ਟੀ. ਵਿਭਾਗ ਵਲੋਂ ਪਾਸ ਕੀਤਾ ਗਿਆ ਆਦੇਸ਼ ਗਲਤ ਹੈ ਅਤੇ ਕਾਨੂੰਨ ਦੇ ਅਨੁਸਾਰ ਨਹੀਂ ਹੈ | ਕੰਪਨੀ ਇਸ ਦਾ ਵਿਰੋਧ ਕਰੇਗੀ ਤੇ ਉਪਰੋਕਤ ਆਦੇਸ਼ ਦੇ ਵਿਰੁੱਧ ਢੁਕਵੇਂ ਕਾਨੂੰਨੀ ਉਪਾਅ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਯਾਤਰੀ ਨਾਲ ਕੁੱਟਮਾਰ ਕਰਨ ਵਾਲਾ ਪਾਇਲਟ ਗਿ੍ਫ਼ਤਾਰ <br/> ਅਗਲੀ ਖ਼ਬਰ ਰੇਲਵੇ ਅਣਰਾਖਵੀਆਂ ਟਿਕਟਾਂ ਦੀ ਡਿਜੀਟਲ ਖਰੀਦ 'ਤੇ 3 ਫ਼ੀਸਦੀ ਛੋਟ ਦੇਵੇਗਾ <br/>
Ad Position 24
No active advertisement