03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੰਗਾਲ 'ਚ ਚੋਣ ਨਗਾਰਾ ਵੱਜਿਆ ਅਮਿਤ ਸ਼ਾਹ-ਮਮਤਾ ਬੈਨਰਜੀ ਆਹਮੋ-ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 31-12-2025

ਕੋਲਕਾਤਾ, 30 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਐਸਆਈਆਰ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਪੱਛਮੀ ਬੰਗਾਲ ਚ ਅੱਜ ਕੋਲਕਾਤਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ-ਦੁੱਜੇ ਨੂੰ ਲਲਕਾਰਦਿਆਂ ਚੋਣ ਨਗਾਰਾ ਵਜਾ ਦਿੱਤਾ ਹੈ | ਸਾਲਟਲੇਕ ਬੀਜੇਪੀ ਦਫਤਰ ਚ ਅਮਿਤ ਸਾਹ ਨੇ ਰਾਜ ਸਰਕਾਰ ਦੇ ਹੱਲਾ ਬੋਲਦਿਆਂ ਤਿ੍ਣਮੂਲ ਕਾਂਗਰਗ ਦੇ ਚਿਹਰੇ ਤੋਂ ਨਕਾਬ ਹਟਾਉਂਦਿਆਂ ਘੁਸਪੈਠ, ਜਮੀਨ, ਭਿ੍ਸ਼ਟਾਚਾਰ, ਮੰਤਰੀ-ਆਗੂਆਂ ਦੀ ਜੇਲ ਯਾਤਰਾ, ਤੁਸ਼ਟੀਕਰਣ ਅਤੇ ਵਿਧਾਨਸਭਾ ਚ ਜਿੱਤੀਆਂ ਸੀਟਾਂ ਬਾਰੇ ਜਿਕਰ ਕੀਤਾ | ਇਥੋਂ 180 ਕਿਲੋਮੀਟਰ ਦੂਰ ਬਾਂਕੁੜਾ ਜਿਲੇ ਦੇ ਬੜਜੋੜਾ ਚ ਇਕ ਜਨਤਕ ਰੈਲੀ ਚ 30 ਮਿੰਨਟ ਬਾਦ ਮਮਤਾ ਬੈਨਰਜੀ ਨੇ ਇਕ -ਇਕ ਦੋਸ਼ ਦਾ ਸਖਤ ਜਵਾਬ ਦਿੰਦਿਆਂ ਕਿਹਾ ਕਿ ਇਹ ਤਿ੍ਣਮੂਲ ਦੀ ਸਰਕਾਰ ਹੀ ਹੈ ਕਿ ਹੋਟਲ ਤੋਂ ਬਾਹਰ ਨਿੱਕਲ ਸਕਦੇ ਹੋ |
ਸ਼ਾਹ ਨੇ ਕਿਹਾ ਕਿ ਬੰਗਾਲ ਦੀ ਸਰਹੱਦ ਤੋਂ ਘੁਸਪੈਠ ਸਿਰਫ ਬੰਗਾਲ ਨਹੀਂ ਦੇਸ਼ ਦੀ ਸੁਰਖਿਆ ਦਾ ਮਾਮਲਾ ਹੈ,ਇਥੇ ਮਜਬੂਤ ਸਰਕਾਰ ਹੋਣ ਤੇ ਇਹ ਪੂਰੀ ਤਰਾਂ ਬੰਦ ਹੋ ਜਾਵੇਗੀ | ਮਮਤਾ ਨੇ ਕਿਹਾ ਕਿ ਕਸ਼ਮੀਰ ਚ ਘੁਸਪੈਠ ਨਹੀਂ ਹੁੰਦੀ ਤਾਂ ਪਹਿਲਗਾਮ ਚ ਅੱਤਵਾਦੀ ਕਿਵੇਂ ਦਾਖਿਲ ਹੋਏ, ਦਿੱਲੀ ਚ ਅਤੱਵਾਦੀਆਂ ਕਿਵੇਂ ਹਮਲਾ ਕੀਤਾ | ਰਾਜਸਭਾ ਚ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਦੱਸਿਆ ਸੀ 140 ਕਰੋੜ ਆਧਾਰ ਕਾਰਡ ਚ 11 ਹਜਾਰ ਘੁਸਪੈਠੀਏ ਹਨ | ਕੀ ਇਹ ਗਿਣਤੀ ਇੰਨੀ ਥੋੜੀ ਹੈ | ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਨੂੰ ਜਮੀਨ ਨਹੀਂ ਦਿੱਤੀ ਜਾਂਦੀ, ਮਮਤਾ ਨੇ ਕਿਹਾ ਕਿ ਤਾਰਕੇਸ਼ਰ ਰੇਲਵੇ ਦਾ ਕੰਮ ਕਿਵੇਂ ਹੀ ਰਿਹਾ ਹੈ, ਜਾਮੁੜੀਆ, ਰਾਨੀਗੰਜ, ਆਸਨਸੋਲ ਚ ਈਸੀਐਲ ਕਿਵੇਂ ਕੰਮਕਰ ਰਹੀ ਹੈ | ਅੰਡਾਲ ਚ ਏਅਰਪੋਰਟ ਲਈ ਕਿਸਨੇ ਜਮੀਨ ਦਿੱਤੀਹੈ | ਮੈਂ ਬੀਐਸਐਫ ਦੇ ਵਿਰੁਧ ਨਹੀਂ ਐਪਰ ਪਹਿਲਾਂ ਜਿਹੜੀ ਜਮੀਨ ਦਿੱਤੀ ਹੈ, ਉਸਤੇ ਕੰਮ ਕਰੋ, ਫੇਰ ਵੇਖਾਂਗੇ |
ਸ਼ਾਹ ਨੇ ਭਿ੍ਸ਼ਟਾਚਾਰ ਅਤੇ ਆਗੂਆਂ ਦੇ ਜੇਲ ਜਾਣ ਦਾ ਦੋਸ਼ ਲਾਇਆ, ਮਮਤਾ ਨੇ ਕਿਹਾ ਕਿ ਅਸੀਂ ਗਿਰਫਤਾਰ ਕਰਕੇ ਦੋਸ਼ੀਆਂ ਨੂੰ ਜੇਲ ਭੇਜਦੇ ਹਾਂ, ਐਪਰ ਤੁਸੀਂ ਸਤਿਕਾਰ ਕਰਦੇ ਹੋ | ਸਾਹ ਨੇ ਕਿਹਾ ਕਿ ਤੁਸਟੀਕਰਣ ਦੀ ਰਾਜਨੀਤੀ ਚ ਹੁਣ ਮਲਮ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਮਮਤਾ ਨੇ ਕਿਹਾ ਕਿ ਤੁਸੀਂ ਮਾਲੰਗਿਨੀ ਹਾਜਰਾ ਨੂੰ ਮੁਸਲਮਾਨ ਕਹਿੰਦੇ ਹੋ,ਬੰਗਾਲ ਬਾਰੇ ਕੋਈ ਜਾਨਕਾਰੀ ਨਹੀਂ ਹੈ | ਅਸੀਂ ਲੋਕਾਂ ਲਈ ਕੰਮ ਕਰਦੇ ਹਾਂ ਅਤੇ ਕਰਦੇ ਰਹਾਂਗੇ | ਸਾਹ ਨੇ ਅੰਕੜੇ ਰਾਹੀ ਦੱਸਿਆ ਕਿ 2014 ਚ 17 ਫੀਸਦੀ ਵੋਟ ਵੱਧ ਕੇ 39 ਫੀਸਦੀ ਹੋ ਗਏ ਸਨ 2024 ਚ, ਹੁਣ ਦੋ ਤਿਹਾਈ ਵੋਟਾਂ ਨਾਲ ਸਰਕਾਰ ਬਣਾਵਾਂਗੇ | ਮਮਤਾ ਨੇ ਕਿਹਾ ਕਿ ਪਹਿਲਾਂ ਕਿਹਾ ਸੀ ਇਸ ਬਾਰ 200 ਪਾਰ , ਹੋ ਗਿਆ ਸੀ ਗੰਗਾ ਪਾਰ, ਹੁਣ ਕਹਿ ਰਹੇ ਹਨ ਦੋ ਤਿਹਾਈ | ਇਕ ਬਾਰ ਟੱਟੂ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਬੀਬੀ ਰਣਜੀਤ ਕÏਰ ਵਲੋਂ ਹਲਕਾ ਸ਼ਾਹਕੋਟ ਦੇ ਪਿੰਡਾਂ 'ਚ ਨੁੱਕੜ ਮੀਟਿੰਗਾਂ ਅਗਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ ਬੈਟਲ ਕਾਰਬਾਈਨਾਂ, ਟਾਰਪੀਡੋਜ਼ ਲਈ 4,666 ਕਰੋੜ ਰੁਪਏ ਦੇ ਇਕਰਾਰਨਾਮੇ <br/>
Ad Position 24
No active advertisement