03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੀਬੀ ਰਣਜੀਤ ਕÏਰ ਵਲੋਂ ਹਲਕਾ ਸ਼ਾਹਕੋਟ ਦੇ ਪਿੰਡਾਂ 'ਚ ਨੁੱਕੜ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 31-12-2025
ਸ਼ਾਹਕੋਟ, 30 ਦਸੰਬਰ (ਬਾਂਸਲ)- ਇਨਫੋਟੈਕ ਪੰਜਾਬ ਦੇ ਡਾਇਰੈਕਟਰ ਅਤੇ 'ਆਪ' ਮਹਿਲਾ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕÏਰ ਕਾਕੜ ਕਲਾਂ ਵਲੋਂ ਹਲਕਾ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ 'ਚ ਪਾਰਟੀ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ 'ਚ ਪ੍ਰਚਾਰਨ ਲਈ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹਨ ਤੇ ਇਹੀ ਵਜ੍ਹਾ ਹੈ ਕਿ ਲੋਕਾਂ ਵਲੋਂ ਪਾਰਟੀ ਨੂੰ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸੂਬਾ ਭਰ ਵਿਚ ਭਰਪੂਰ ਸਮਰਥਨ ਦਿੱਤਾ ਗਿਆ¢ ਉਨ੍ਹਾਂ ਕਿਹਾ ਕਿ ਹਲਕਾ ਸ਼ਾਹਕੋਟ ਵਿਚ ਪਾਰਟੀ ਦੀ ਕਮਜ਼ੋਰ ਸਥਿਤੀ ਦੀ ਕੀਤੀ ਗਈ ਸਮੀਖਿਆ ਤੋਂ ਸਪੱਸ਼ਟ ਹੈ ਕਿ ਪਾਰਟੀ ਦੇ ਟਕਸਾਲੀ ਤੇ ਮਿਹਨਤੀ ਵਰਕਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ¢ ਇਸ ਮÏਕੇ ਉਨ੍ਹਾਂ ਮਲਸੀਆਂ ਵਿਖੇ ਪਾਰਟੀ ਦੇ ਪੁਰਾਣੇ ਵਰਕਰ ਬਾਬਾ ਸੰਤੋਖ ਸਿੰਘ (ਸਕੂਟਰ ਵਾਲਾ) ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ¢ ਇਸ ਮÏਕੇ ਮਨਦੀਪ ਸਿੰਘ ਝੀਤਾ ਪੀ.ਏ., ਲਛਮਣ ਸਿੰਘ ਪੂਨੀਆਂ, ਕੁਲਦੀਪ ਸਿੰਘ ਪੂਨੀਆਂ, ਤਰਸੇਮ ਸਿੰਘ ਮਲਸੀਆਂ, ਚੰਦਰ ਮੋਹਨ ਸੂਦ, ਬਿੰਦਰ ਠੇਕੇਦਾਰ, ਰਣਜੀਤ ਸਿੰਘ ਕਾਸੂਪੁਰ, ਸਾਬਕਾ ਸਰਪੰਚ ਅਮਰਜੀਤ ਸਿੰਘ, ਤੇਜੀ ਕੰਗ, ਸੁੱਚਾ ਗਿੱਲ, ਪ੍ਰੀਤ ਪੱਤਮਾ, ਸੋਨੂੰ ਕਾਕੜ, ਬੰਟੀ ਕਾਕੜ, ਸਾਬੀ ਕਾਕੜ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਕਾਂਪੀ ਹਲਕਾ ਕੋਆਰਡੀਨੇਟਰ 'ਆਪ' ਨਿਯੁਕਤ ਅਗਲੀ ਖ਼ਬਰ ਬੰਗਾਲ 'ਚ ਚੋਣ ਨਗਾਰਾ ਵੱਜਿਆ ਅਮਿਤ ਸ਼ਾਹ-ਮਮਤਾ ਬੈਨਰਜੀ ਆਹਮੋ-ਸਾਹਮਣੇ <br/>
Ad Position 24
No active advertisement