10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਾਘਾ ਪੁਰਾਣਾ ਸ਼ਹਿਰ ਅੰਦਰ ਦੋ ਕੁਇੰਟਲ ਨਕਲੀ ਦੇਸੀ ਘਿਉ ਕੀਤਾ ਬਰਾਮਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬਾਘਾ ਪੁਰਾਣਾ, 21 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਬਾਘਾ ਪੁਰਾਣਾ ਸ਼ਹਿਰ ਅੰਦਰ ਨਕਲੀ ਦੇਸੀ ਘਿਉ ਬਣਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਫੂਡ ਸੇਫ਼ਟੀ ਵਿਭਾਗ ਮੋਗਾ ਦੇ ਅਧਿਕਾਰੀਆਂ ਅਤੇ ਬਾਘਾ ਪੁਰਾਣਾ ਪੁਲਿਸ ਦੀ ਟੀਮ ਵਲੋਂ ਛਾਪਾ ਮਾਰ ਕੇ ਵੱਡੀ ਗਿਣਤੀ 'ਚ ਨਕਲੀ ਦੇਸੀ ਘਿਉ ਅਤੇ ਮੈਂਬਰਾਂ ਨੂੰ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਲਵਦੀਪ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਕਿ ਬਾਘਾਪੁਰਾਣਾ ਵਿਖੇ ਚੰਨੂਵਾਲਾ ਰੋਡ 'ਤੇ ਇਕ ਗਲੀ 'ਚ ਯੂ.ਪੀ. ਦੇ ਰਹਿਣ ਵਾਲੇ ਕੁਝ ਨੌਜਵਾਨਾਂ ਵਲੋਂ ਕਿਰਾਏ 'ਤੇ ਲਏ ਮਕਾਨ 'ਚ ਨਕਲੀ ਦੇਸੀ ਘਿਉ ਬਣਾਉਣ ਦਾ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਏ.ਐਸ.ਆਈ.ਜਗਸੀਰ ਸਿੰਘ, ਲਖਵੀਰ ਸਿੰਘ, ਗੁਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨਾਲ ਮਿਲ ਉਕਤ ਮਕਾਨ 'ਚ ਛਾਪਾ ਮਾਰਿਆ ਗਿਆ | ਇਸ ਛਾਪੇ ਦੌਰਾਨ ਫੂਡ ਸੇਫ਼ਟੀ ਅਧਿਕਾਰੀਆਂ ਵਲੋਂ ਲਗਭਗ ਦੋ ਕੁਇੰਟਲ ਦੇ ਕਰੀਬ ਨਕਲੀ ਦੇਸੀ ਘਿਉ ਜੋ ਕਿ ਗੱਤੇ ਦੇ ਡੱਬਿਆਂ 'ਚ ਪੈਕ ਕੀਤਾ ਜਾ ਰਿਹਾ ਸੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਦੀਵਾਲੀ ਅਤੇ ਬੰਦੀ ਛੋੜ ਦਾ ਤਿਉਹਾਰ ਹੋਣ ਦੇ ਬਾਵਜੂਦ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੜਕਾਂ ਕਿਨਾਰੇ ਬਿਨਾਂ ਆਗਿਆ ਤੋਂ ਆਪਮੁਹਾਰੇ ਬਣੇ ਹਲਵਾਈ ਦੀਆਂ ਦੁਕਾਨਾਂ ਦੀ ਕੋਈ ਚੈਕਿੰਗ ਨਹੀ ਕੀਤੀ ਜਾ ਰਹੀ ਅਤੇ ਸੈਂਕੜੇ ਲੋਕਾਂ ਨੂੰ ਬਿਨਾਂ ਮਿਆਰੀ ਘਟੀਆ ਕੁਆਲਿਟੀ ਦੀ ਮਠਿਆਈ ਵੇਚੀ ਜਾ ਰਹੀ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਉਕਤ ਲੋਕਾਂ ਵਿਰੁੱਧ ਕਾਰਵਾਈ ਕਰਕੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਵਿਸ਼ਵਕਰਮਾ ਦਿਵਸ ਅੱਜ ਮਨਾਇਆ ਜਾਵੇਗਾ-ਹਰਮੇਲ ਸਿੰਘ ਡਰੋਲੀ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਸਕੂਟਰੀ ਚਾਲਕ ਦੀ ਮੌਤ <br/>
Ad Position 24