10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮੋਗਾ ਵਿਖੇ ਵਿਸ਼ਵਕਰਮਾ ਦਿਵਸ ਅੱਜ ਮਨਾਇਆ ਜਾਵੇਗਾ-ਹਰਮੇਲ ਸਿੰਘ ਡਰੋਲੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸਿ੍ਸ਼ਟੀ ਤੇ ਕਲਾ ਦੇ ਨਿਰਮਾਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਨ ਮਨਾਉਣ ਲਈ ਸਮੂਹ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜੇ ਗਏ ਹਨ | ਪ੍ਰੋਗਰਾਮ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਸਾਹਮਣੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ 22 ਅਕਤੂਬਰ ਨੂੰ ਹੋਵੇਗਾ | ਵਿਸ਼ਵਕਰਮਾ ਭਵਨ ਵਿਖੇ ਇਸ ਸਬੰਧ ਵਿਚ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਾਜਾ ਸਿੰਘ ਭਾਰਤ ਵਾਲੇ, ਮਾਸਟਰ ਇੰਦਰਜੀਤ ਸਿੰਘ, ਚਮਕੌਰ ਸਿੰਘ ਝੰਡੇਆਣਾ ਤੇ ਮੈਂਬਰ ਸ਼ਾਮਿਲ ਸਨ | ਮੀਟਿੰਗ ਵਿਚ ਚਰਨਜੀਤ ਸਿੰਘ ਝੰਡੇਆਣਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਬਚਿੱਤਰ ਸਿੰਘ ਕਲਸੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਸਬੰਧੀ ਸੁਝਾਅ ਦਿੱਤੇ | ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਢਾਡੀ ਦਰਬਾਰ ਸਜੇਗਾ | ਇਸ ਮੌਕੇ ਸ਼ਾਮਿਲ ਹੋਣ ਵਾਲੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਦੇਣ ਬਾਰੇ ਵਿਚਾਰ ਹੋਈ | ਵਿਸ਼ਵਕਰਮਾ ਦਿਵਸ ਮਨਾਉਣ ਲਈ ਪ੍ਰਬੰਧ ਵਿਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਵੀ ਸਨਮਾਨ ਦਿੱਤਾ ਜਾਵੇਗਾ | ਸਮਾਗਮ ਵਿਚ ਸ਼ਾਮਿਲ ਹੋ ਰਹੇ ਕੀਰਤਨੀ ਜਥੇ, ਢਾਡੀਆਂ ਸਬੰਧੀ ਵੀ ਵਿਚਾਰ ਕੀਤੀ ਗਈ | ਸਮਾਗਮ ਲਈ ਲੰਗਰ, ਲਾਊਡ ਸਪੀਕਰ, ਮੁਨਿਆਦੀ ਤੇ ਕਾਰਡ ਵੰਡਣ ਤੇ ਟੈਂਟ ਆਦਿ ਬਾਰੇ ਵਿਚਾਰ-ਵਟਾਂਦਰਾ ਹੋਇਆ | ਮੀਟਿੰਗ ਵਿਚ ਕਰਮ ਸਿੰਘ ਜੰਡੂ, ਹਾਕਮ ਸਿੰਘ ਖੋਸਾ, ਭਾਈ ਚਮਕੌਰ ਸਿੰਘ ਮੁੱਖ ਗ੍ਰੰਥੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਸਰੀ ਸਕੂਲ ਮੋਗਾ ਵਿਚ ਮਨਾਈ ਗਈ ਦੀਵਾਲੀ ਅਤੇ ਬੰਦੀ ਛੋੜ ਦਿਵਸ <br/> ਅਗਲੀ ਖ਼ਬਰ ਬਾਘਾ ਪੁਰਾਣਾ ਸ਼ਹਿਰ ਅੰਦਰ ਦੋ ਕੁਇੰਟਲ ਨਕਲੀ ਦੇਸੀ ਘਿਉ ਕੀਤਾ ਬਰਾਮਦ <br/>
Ad Position 24