ਨੱਥੂਵਾਲਾ ਗਰਬੀ, 23 ਨਵੰਬਰ (ਨਵਦੀਪ ਸਿੰਘ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਖ਼ੁਰਦ ਵਲੋਂ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਕੂਲ ਦਾ ਨਵਾਂ ਮੇਨ ਦਰਵਾਜ਼ਾ ਬਣਾਇਆ ਗਿਆ ਹੈ, ਜਿਸ ਦੀ ਲਾਗਤ ਘੱਟੋ ਘੱਟ ਢਾਈ ਲੱਖ ਰੁਪਏ ਦੇ ਕਰੀਬ ਹੈ | ਇਹ ਸਾਰੀ ਰਾਸ਼ੀ ਸਰਬਣ ਸਿੰਘ ਸਿੱਧੂ ਵਲੋਂ ਆਪਣੇ ਪੁੱਤਰ ਸਵ: ਰਣਜੀਤ ਸਿੰਘ (ਰਾਜਾ ਸਿੱਧੂ) ਦੀ ਯਾਦ 'ਚ ਬਣਵਾਇਆ ਗਿਆ ਹੈ | ਉਨ੍ਹਾਂ ਦੇ ਸਕੂਲ 'ਚ ਪੜਦੇ ਵਿਦਿਆਰਥੀਆਂ ਲਈ ਇਹ ਕਦਮ ਚੁੱਕਿਆ ਹੈ | ਇਸ ਸਾਰੇ ਕੰਮ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਮੱਲ੍ਹੀ ਵਲੋਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਗਈ | ਇਹ ਸਭ ਦੇ ਸਹਿਯੋਗ ਲਈ ਪਿੰਡ ਦੀ ਪੰਚਾਇਤ ਤੇ ਗੁਰਪ੍ਰੀਤ ਸਿੰਘ ਯੂਥ ਪ੍ਰਧਾਨ ਬਲਾਕ ਬਾਘਾ ਪੁਰਾਣਾ ਨੂੰ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਦੇਵ ਸਿੰਘ ਸਰਹਾਲੀ, ਬਲਾਕ ਬਾਘਾ ਪੁਰਾਣਾ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਸਕੂਲ ਮੁਖੀ ਜਸਵਿੰਦਰ ਸਿੰਘ ਵਲੋਂ ਕਿਹਾ ਹੈ ਕਿ ਸਕੂਲ ਨੂੰ ਅਜਿਹੇ ਦਾਨੀ ਸੱਜਣਾਂ ਦੀ ਭਰਪੂਰ ਲੋੜ ਹੈ | ਇਸ ਮੌਕੇ ਦਰਸ਼ਨ ਲਾਲ ਈ.ਟੀ.ਟੀ. ਅਧਿਆਪਕ, ਸਰਬਜੋਤ ਸਿੰਘ, ਈ.ਟੀ.ਟੀ. ਅਧਿਆਪਕ, ਆਕਾਸ਼ਦੀਪ ਸਿੰਘ ਈ.ਟੀ.ਟੀ. ਅਧਿਆਪਕ, ਸੁਖਜੀਤ ਕੌਰ ਮਿਡ ਡੇ ਮੀਲ ਵਰਕਰ, ਪ੍ਰਵੀਨ ਕੌਰ ਮਿਡ ਡੇ ਮੀਲ ਵਰਕਰ, ਸਰਬਜੀਤ ਕੌਰ ਅਤੇ ਬੇਅੰਤ ਸਿੰਘ ਹਾਜ਼ਰ ਸਨ |