27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਾਘਾ ਪੁਰਾਣਾ ਨੇ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-11-2025
ਬਾਘਾ ਪੁਰਾਣਾ, 23 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਾਘਾ ਪੁਰਾਣਾ ਵਲੋਂ ਹਰ ਸਾਲ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਤਹਿਤ ਬੱਚਿਆਂ ਦੇ ਨੈਤਿਕ ਵਿਕਾਸ, ਇਤਿਹਾਸ, ਸਮਾਜ ਅਤੇ ਵਾਤਾਵਰਣ ਸਬੰਧੀ ਜਾਣਕਾਰੀ ਵਧਾਉਣ ਲਈ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਸਕੂਲ ਆਫ਼ ਐਮੀਨਸ਼ ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਬਾਰੇ ਖੇਤਰ ਸਕੱਤਰ ਡਾ. ਰਣਜੀਤ ਸਿੰਘ ਜੈਮਲ ਵਾਲਾ ਨੇ ਦੱਸਿਆ ਕਿ ਅਗਸਤ ਮਹੀਨੇ 'ਚ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ ਸੀ ਜਿਸ 'ਚ 34 ਸਕੂਲਾਂ ਤੋਂ 410 ਵਿਦਿਆਰਥੀਆਂ ਨੇ ਹਿੱਸਾ ਲਿਆ | ਦਸਤਾਰ ਮੁਕਾਬਲੇ ਦੇ ਪਹਿਲੇ ਗਰੁੱਪ 'ਚ ਪਹਿਲਾ ਸਥਾਨ ਸਹਿਜਦੀਪ ਸਿੰਘ ਗੁਰੂ ਹਰਿਗੋਬਿੰਦ ਸਕੂਲ ਕੋਟਲਾ ਦੂਜਾ ਸਥਾਨ ਜਸਨੂਰ ਸਿੰਘ ਸਪਿ੍ੰਗ ਫ਼ੀਲਡ ਬਾਘਾ ਪੁਰਾਣਾ ਤੇ ਤੀਜਾ ਸਥਾਨ ਗੁਰਨੂਰ ਸਿੰਘ ਕੋ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਨੇ ਪ੍ਰਾਪਤ ਕੀਤੀ | ਇਸ ਮੌਕੇ ਸਟੱਡੀ ਸਰਕਲ ਵਲੋਂ ਸਰਕਾਰੀ ਸਕੂਲ ਬਾਘਾ ਪੁਰਾਣਾ ਦੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ | ਇਨਾਮ ਵੰਡ ਸਮਾਗਮ 'ਚ ਲੈਕਚਰਾਰ ਜਗਸੀਰ ਸਿੰਘ, ਲੈਕਚਰਾਰ ਗੁਰਿੰਦਰ ਕੌਰ, ਤਰਸੇਮ ਸਿੰਘ, ਮਹਿੰਦਰ ਸਿੰਘ ਕਾਲੇਕੇ, ਮਾਸਟਰ ਗੋਬਿੰਦ ਸਿੰਘ ਸਮਾਧ ਭਾਈ, ਕੁਲਦੀਪ ਸਿੰਘ ਕਾਲੇਕੇ, ਸਟੇਜ ਸਕੱਤਰ ਤੇਗਵੀਰ ਸਿੰਘ ਸਮਾਧ ਭਾਈ, ਮੈਡਮ ਰਾਣੀ, ਪਿ੍ੰਸੀਪਲ ਪਿਆਰਾ ਸਿੰਘ, ਸਰਬਜੀਤ ਕੌਰ, ਸੁਖਮੰਦਰ ਸਿੰਘ ਢਿਲਵਾਂ, ਗੁਰਮੀਤ ਸਿੰਘ, ਕਰਮਜੀਤ ਸਿੰਘ, ਜਸਨੂਰ ਸਿੰਘ, ਲਖਵੀਰ ਸਿੰਘ, ਗੁਲਸ਼ਨ ਕੁਮਾਰ, ਅਮਨਦੀਪ ਸਿੰਘ ਖ਼ਾਲਸਾ, ਨਵਦੀਪ ਸਿੰਗਲਾ ਅਤੇ ਅਮਨਦੀਪ ਸਿੰਘ ਸਮਾਧ ਭਾਈ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 50 ਸ਼ਰਧਾਲੂਆਂ ਦਾ ਜਥਾ ਸਾਲਾਸਰ ਧਾਮ ਲਈ ਰਵਾਨਾ ਅਗਲੀ ਖ਼ਬਰ ਸ.ਪ੍ਰ. ਸ. ਮਾਹਲਾ ਖ਼ੁਰਦ ਵਲੋਂ ਪੰਚਾਇਤ ਦਾ ਸਨਮਾਨ
Ad Position 24